ਯੂਰੀ ਇੰਟਰਨੈਸ਼ਨਲ ਬਿੳੂਟੀ ਐਕਡਮੀ ਵਿਚ ਬੱਚਿਆਂ ਦੀ ਵਰਕਸ਼ਾਪ ਲਗਾਈ

ਮੋਗਾ, 7 ਦਸੰਬਰ (ਜਸ਼ਨ)-ਯੂਰੀ ਇੰਟਰਨੈਸ਼ਨਲ ਬਿੳੂਟੀ ਐਕਡਮੀ ਫਸਟ ਫਲੌਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਅੱਜ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਸ਼ਿਫਾਲੀ ਗੁਪਤਾ ਅਤੇ ਮੀਨੂੰ ਗੁਪਤਾ ਨੇ ਦੱਸਿਆ ਕਿ ਐਕਡਮੀ ਵਿਚ ਮਾਸਟਰ ਇਨ ਕੋਸਮੈਟੌਲਜੀ ,ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੋਸਮੈਟੋਲਜੀ ਅਤੇ ਐਡਵਾਂਸ ਡਿਪਲੋਮਾ ਇੰਨ ਕੋਸਮੈਟੋਲਜੀ ਤੋਂ ਇਲਾਵਾ ਸੰਸਥਾ ਵਿਚ ਬਰਾਈਡਲ ਮੇਕਅੱਪ, ਫੈਸ਼ੀਅਲ, ਮੈਨੀਕੇਅਰ, ਪੈਡੀ ਕੇਅਰ, ਮਹਿੰਦੀ ਆਦਿ ਬਿੳੂਟੀ ਦੇ ਅੱਲਗ-ਅੱਲਗ ਕੋਰਸ ਕਰਵਾਏ ਜਾਂਦੇ ਹਨ। ਯੂਰੀ ਅਕੈਡਮੀ ਯੂ.ਕੇ, ਯੂ.ਐਸ.ਏ, ਸਵਿਟਜ਼ਰਲੈਂਡ ਤੋਂ ਮਾਨਤਾ ਪ੍ਰਾਪਤ ਹੈ। 

ਉਹਨਾਂ ਦੱਸਿਆ ਕਿ ਉਹਨਾਂ ਦੀ ਐਕਡਮੀ ਤੋਂ ਕੋਰਸ ਕਰਕੇ ਵਿਦਿਆਰਥੀ ਭਾਰਤ  ਅਤੇ ਬਾਹਰੀ ਦੇਸ਼ਾਂ ਕੈਨੇਡਾ, ਅਮੇਰਿਕਾ, ਆਸਟ੍ਰੇਲੀਆ, ਨਿੳੂਜੀਲੈਂਡ ਵਿਖੇ ਨੌਕਰੀ ਕਰ ਸਕਦੇ ਹਨ। ਉਹਨਾਂ ਵਰਕਸ਼ਾਪ ਵਿਚ ਬੱਚਿਆਂ ਨੂੰ ਬਿੳੂਟੀ ਦੇ ਕੋਰਸਾਂ ਬਾਰੇ ਦੱਸਿਆ । ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਮਾਹਰਾਂ ਨੇ ਕੋਸਮੈਟੋਲਾਜੀ ਡਿਪਲੋਮਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਿਦਆਂ ਉਹਨਾਂ ਇਸ ਨਾਲ ਜੁੜੇ ਹੇਅਰ, ਮੇਕਅਪ, ਸਕਿਨ ਸਬੰਧੀ ਕਰਵਾਏ ਜਾਂਦੇ ਕੋਰਸਾਂ ਦਾ ਜ਼ਿਕਰ ਕੀਤਾ ਅਤੇ ਬੱਚਿਆਂ ਨੂੰ ਡੈਂਡਰਫ ਅਤੇ  ਹੇਅਰ ਦੀ ਗਰੋਥ ਬਾਰੇ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਗਿਆਨ ਦਿੱਤਾ । ਵਰਕਸ਼ਾਪ ਦੇ ਅੰਤ ਵਿਚ ਹੇਅਰ ਕੱਟ ਅਤੇ ਫੇਸ਼ੀਅਲ ਦੇ ਡੈਮੋ ਵੀ ਵਿਦਿਆਰਥੀਆਂ ਨੂੰ ਦਿੱਤੇ ਗਏ।