ਵਿਧਾਇਕ ਡਾ: ਹਰਜੋਤ ਕਮਲ ਨੇ ਸਿੰਘਾ ਵਾਲਾ ਨੇੜੇ ਵਾਪਰੇ ਸੜਕ ਹਾਦਸੇ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮੋਗਾ ,7 ਦਸੰਬਰ (ਜਸ਼ਨ)-ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਸਿੰਘਾਵਾਲਾ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਭਿਆਨਕ ਅਤੇ ਦਰਦਨਾਕ ਹਾਦਸਾ ਸੀ। ਡਾ. ਹਰਜੋਤ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਜਖ਼ਮੀਆਂ ਦੇ ਜਲਦ ਹੀ ਤੰਦਰੁਸਤ ਹੋਣ ਲਈ ਅਰਦਾਸ ਕੀਤੀ। ਡਾ. ਹਰਜੋਤ ਨੇ ਕਿਹਾ ਕਿ ਇਹ ਹਾਦਸਾ ਤੇਜ਼ ਰਫ਼ਤਾਰ ਵਾਹਨ ਚਲਾਉਣ ਅਤੇ ਡਰਾਈਵਰ ਦੀ ਅਣਗਹਿਲੀ ਕਾਰਨ ਹੋਇਆ ਹੈ, ਉਨਾਂ ਅਪੀਲ ਕੀਤੀ ਕਿ ਆਪਣੇ ਵਾਹਨ ਨੂੰ ਹਮੇਸ਼ਾ ਹੀ ਸਹੀ ਰਫ਼ਤਾਰ ਤੇ ਚਲਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਡਾ. ਹਰਜੋਤ ਨੇ ਕਿਹਾ ਕਿ ਜਿੰਦਗੀ ਤੋਂ ਵਧਕੇ ਰਫ਼ਤਾਰ ਨਹੀਂ ਹੈ, ਇਸ ਲਈ ਆਪਣੇ ਵਾਹਨ ਨੂੰ ਹਮੇਸ਼ਾ ਘੱਟ ਰਫ਼ਤਾਰ ਤੇ ਚਲਾਇਆ ਜਾਵੇ।