ਜ਼ਿਲਾ ਮੋਗਾ ਵਿੱਚ ਸਕੂਲਾਂ ਦਾ ਸਮਾਂ ਬਦਲਿਆ

ਮੋਗਾ 3 ਜਨਵਰੀ(ਜਸ਼ਨ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਨੇ ਪੰਜਾਬ ਸਰਕਾਰ ਦੇ ਸਕੱਤਰ, ਸਕੂਲ ਸਿੱਖਿਆ ਵੱਲੋਂ ਜਾਰੀ ਪੱਤਰ ਦੇ ਆਦੇਸ਼ਾਂ ਤਹਿਤ ਬੇਮੌਸਮੀ ਧੁੰਦ ਦੇ ਜ਼ਿਆਦਾ ਵਧਣ ਨਾਲ ਆਮ ਜਨ ਜੀਵਨ ’ਤੇ ਪੈ ਰਹੇ ਅਸਰ ਅਤੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੋਗਾ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸਥਿਤ ਸਾਰੇ ਹੀ ਸਰਕਾਰੀ/ਪ੍ਰਾਈਵੇਟ/ਏਡਿਡ/ਐਫ਼ੀਲੀਏਟਡ ਸਕੂਲ (ਪ੍ਰਾਇਮਰੀ ਅਤੇ ਸੈਕੰਡਰੀ) ਮਿਤੀ 4 ਜਨਵਰੀ, 2018 ਤੋਂ ਸਵੇਰੇ 10.00 ਵਜੇ ਖੋਲ੍ਹੇ ਜਾਣ ਅਤੇ ਸਕੂਲਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 03.20 ਹੋਵੇਗਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਆਪਣੇ ਪੱਧਰ ‘ਤੇ ਪੀਰੀਅਡਾਂ ਦੇ ਟਾਈਮ ਟੇਬਲ ‘ਚ ਤਬਦੀਲੀ ਕਰ ਸਕਣਗੇ। ਇਹ ਹੁਕਮ ਮਿਤੀ 15 ਜਨਵਰੀ, 2018 ਤੱਕ ਲਾਗੂ ਰਹਿਣਗੇ।