ਪੰਜਾਬ ਯੂਨੀਅਨ ਆਫ ਜਰਨਲਿਸਟ ਵੱਲੋਂ ਰਚਨਾ ਖਹਿਰਾ ਤੇ ਦਰਜ ਮੁਕੱਦਮਾ ਰੱਦ ਕਰਨ ਲਈ ਦਿੱਤਾ ਐਸ ਡੀ ਐਮ ਨੂੰ ਮੰਗ ਪੱਤਰ

* ਕੇਸ ਰੱਦ ਕਰਕੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇ-ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਗਾਲਿਬ
ਮੋਗਾ,11 ਜਨਵਰੀ (ਜਸ਼ਨ) : ਆਧਾਰ ਕਾਰਡ ਡਾਟੇ ’ਚ ਸੁਰੱਖਿਆ ਸੇਧ ਸਬੰਧੀ ਖਬਰ ਪ੍ਰਕਾਸ਼ਿਤ ਕਰਨ ਸਬੰਧੀ ‘ਦ ਟਿ੍ਰਬਿਊਨ’ ਅਖਬਾਰ ਦੀ ਪੱਤਰਕਾਰ ਰਚਨਾ ਖਹਿਰਾ ’ਤੇ ਮੁਕੱਦਮਾ ਦਰਜ ਕਰਨ ਵਿਰੁੱਧ ਪੰਜਾਬ ਯੂਨੀਅਨ ਆਫ ਜਰਨਲਿਸਟ ਅਤੇ ਸਮੂਹ ਪੱਤਰਕਾਰਾਂ ਨੇ ਅੱਜ ਸਾਂਝੇ ਤੌਰ ਤੇ ਐਸ.ਡੀ.ਐਮ ਸੁਖਪ੍ਰੀਤ ਸਿੰਘ ਮੋਗਾ ਨੂੰ ਮੰਗ ਪੱਤਰ ਦਿੱਤਾ । ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਇਹ ਮੁਕੱਦਮਾ ਰੱਦ ਕਰਕੇ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਧਾਰ ਕਾਰਡ ਡਾਟਾ ’ਚ ਸੰਨ ਲੱਗਣ ਸਬੰਧੀ ਖਬਰ ਛਪਣ ਪਿੱਛੋ ਯੂ.ਆਈ.ਏ.ਡੀ ਨੇ ਆਪਣੀ ਗਲਤੀ ਸੁਧਾਰਨ ਦੀ ਬਜਾਏ ਪੱਤਰਕਾਰ ਖਿਲਾਫ ਕਾਨੰੂਨੀ ਕਾਰਵਾਈ ਕੀਤੀ। ਪੱਤਰਕਾਰਾਂ ਨੇ ਮੰਗ ਕੀਤੀ ਕਿ ਡਾਟਾ ਦੀ ਸੁਰੱਖਿਆ ’ਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਹੋਣ ਚਾਹੀਦਾ ਹੈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਗਾਲਿਬ, ਮਹਿੰਦਰ ਸਿੰਘ ਰੱਤੀਆਂ,ਹਰਬਿੰਦਰ ਸਿੰਘ ਭੁਪਾਲ, ਜੀਤਾ ਸਿੰਘ ਨਾਰੰਗ ਤੇ ਰਾਜੇਸ਼ ਕੋਛੜ ਨੇ ਕਿਹਾ ਕਿ ਅਧਾਰ ਡਾਟਾ ਵਿੱਚ ਸੰਨ ਲੱਗਣ ਕਰਕੇ ਲੋਕਾਂ ਦਾ ਕੇਂਦਰ ਸਰਕਾਰ ਅਤੇ ਯੂ.ਆਈ.ਏ.ਡੀ ਤੋ ਭਰੋਸਾ ੳੁੱਠ ਚੁੱਕਿਆ ਹੈ। ਅਧਿਕਾਰੀਆਂ ਵੱਲੋਂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪ੍ਰੈਸ ਦੀ ਅਜ਼ਾਦੀ ਤੇ ਸਿੱਧਾ ਹਮਲਾ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਖਾਮੀਆਂ ਅਤੇ ਨਕਾਮੀਆਂ ਨੰੂ ਸਾਹਮਣੇ ਲਿਆਉਣਾ ਮੀਡੀਆ ਦਾ ਫਰਜ਼ ਹੈ ਤੇ ਪੇਸ਼ਾ ਵੀ। ਹਰ ਸਰਕਾਰ ਮੀਡੀਆ ਦੇ ਵਿਚਾਰਾਂ ਨੰੂ ਕਿਸੇ ਨਾ ਕਿਸੇ ਢੰਗ ਰਾਂਹੀ ਦਬਾਉਣ ਦਾ ਯਤਨ ਕਰਦੀ ਹੈ ਪਰ ਕੇਂਦਰ ਵਾਲੀ ਭਾਜਪਾ ਸਰਕਾਰ ਇਸ ਮਸਲੇ ਤੇ ਸਿਖਰ ਵੱਲ ਵਧ ਰਹੀ ਹੈ। ਬੁਲਾਰਿਆਂ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਸਮੇਤ ਪੱਤਰਕਾਰਾਂ ਦੇ ਹੱਕ ’ਚ ਦਿੱਤੇ ਫੈਸਲਿਆਂ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਸਮੂਹ ਪੱਤਰਕਾਰਾਂ ਜਸਪਾਲ ਸਿੰਘ ਬੱਬੀ, ਗੁਰਮੀਤ ਸਿੰਘ ਖਾਲਸਾ ਕੋਟ ਈਸੇ ਖਾਂ, ਗੁਰਜੰਟ ਸਿੰਘ, ਐਡਵੋਕੇਟ ਪ੍ਰਦੀਪ ਭਾਰਤੀ, ਲਖਵੀਰ ਸਿੰਘ, ਸ਼ਿੰਦਰ ਸਿੰਘ ਭੁਪਾਲ, ਅਮਰਜੀਤ ਸਿੰਘ ਸੰਧੂ, ਸ਼ਿਵਾ ਕੁਮਾਰ, ਦਵਿੰਦਰਪਾਲ ਸਿੰਘ, ਜਗਮੋਹਨ ਸ਼ਰਮਾਂ ਨੇ ਵੀ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ’ਤੇ ਸਖਤ ਚਿੰਤਾ ਪ੍ਰਗਟ ਕੀਤੀ।


