ਧਰਮਕੋਟ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਤਿੰਨ ਸਰਕਲਾਂ ਦੀ ਸਾਂਝੀ ਮੀਟਿੰਗ ‘ਚ ਕਾਂਗਰਸ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਹੋਇਆ ਵਿਰੋਧ

ਧਰਮਕੋਟ,1 ਫਰਵਰੀ (ਜਸ਼ਨ)-ਅੱਜ ਧਰਮਕੋਟ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਤਿੰਨ ਸਰਕਲਾਂ ਦੀ ਸਾਂਝੀ ਮੀਟਿੰਗ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਦੇ ਗਿਹ ਵਿਖੇ ਹੋਈ । ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਧਰਮਕੋਟ, ਕੋਟ ਈਸੇ ਖਾਂ ਅਤੇ ਫਤਿਹਗੜ ਸਰਕਲਾਂ ਦੀ ਸਾਂਝੀ ਮੀਟਿੰਗ ਦੌਰਾਨ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਕਾਂਗਰਸ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਡੱਟ ਕੇ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਜੁਗਿੰਦਰ ਸਿੰਘ ਮੁੰਡੀ ਜਮਾਲ,ਜੋਗਿੰਦਰ ਸਿੰਘ ਪੱਪੂ ਕਾਹਨੇਵਾਲ ਸਰਕਲ ਪ੍ਰਧਾਨ ,ਸਰਪੰਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ,ਸੁਰਜੀਤ ਸਿੰਘ ਰਾਮਗੜ,ਸੁੱਖ ਗਿੱਲ ਤੋਤਾ ਸਿੰਘ ਵਾਲਾ ਯੂਥ ਆਗੂ ,ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਨਗਰ ਕੌਂਸਲ ਕੋਟ ਈਸੇਖਾਂ,ਸੁਖਵਿੰਦਰ ਸਿੰਘ ਦਾਤੇਵਾਲ ਚੇਅਰਮੈਨ,ਮਹਿੰਦਰ ਸਿੰਘ ਸਰਪੰਚ ਫਤਿਹਗੜ ਪੰਜਤੂਰ,ਪਰਗਟ ਸਿੰਘ ਮੇਲਕ ਕੰਗਾ,ਰਾਣਾ ਮਸੀਤਾ,ਪਰਮਜੀਤ ਸਿੰਘ ਤਾਰੇਵਾਲਾ,ਚੰਨਣ ਸਿੰਘ ਸਰਪੰਚ ਮੂਸੇਵਾਲਾ,ਕਸ਼ਮੀਰ ਸਿੰਘ ਬਾਜੇਕੇ,ਪੂਰਨ ਸਿੰਘ ਗਿੱਲ ਤੋਤਾ ਸਿੰਘ ਵਾਲਾ ਕਿਸਾਨ ਆਗੂ,ਭੋਲਾ ਫਤਿਹਗੜ ਪੰਜਤੂਰ ਆਦਿ ਹਾਜ਼ਰ ਸਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਬਿਜਲੀ ਮਹਿਕਮੇਂ ਦਾ ਕੋਈ ਵੀ ਮੁਲਾਜ਼ਮ ਕਿਸਾਨਾਂ ਦੀਆਂ ਮੋਟਰਾਂ ’ਤੇ ਮੀਟਰ ਲਗਾਉਣ ਆਵੇਗਾ ਤਾਂ ਸ਼ੋ੍ਰਮਣੀ ਅਕਾਲੀ ਦਲ ਇਕਜੁੱਟ ਹੋ ਕੇ ਕਿਸਾਨ ਮਾਰੂ ਨੀਤੀ ਦਾ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪੇਸ਼ ਕੀਤੇ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤਾ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਲਾਰਿਆਂ ਵਾਲੀ ਵਾਅਦਾ ਖਿਲਾਫ਼ੀ ਨੀਤੀ ਦੇ ਵਿਰੋਧ ਲਈ ਉਹ ਤਿਆਰ ਬਰ ਤਿਆਰ ਹਨ । ਉਹਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਵਡੇਰੇ ਹਿਤਾਂ ਲਈ ਉਹ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰੇਗਾ ।


