ਸੜਕ ਹਾਦਸੇ ਦੌਰਾਨ ਮੌਜੂਦਾ ਪੰਚਾਇਤ ਮੈਂਬਰ ਦੀ ਮੌਤ, ਮਨਰੇਗਾ ਦੇ ਕੰਮ ਤੋਂ ਘਰ ਆਉਂਦਿਆ ਵਾਪਰੀ ਦੁਰਘਟਨਾ

ਸਮਾਲਸਰ,24 ਫਰਵਰੀ (ਜਸਵੰਤ ਗਿੱਲ)- ਸਥਾਨਕ ਕਸਬਾ ਸਮਾਲਸਰ ਦੇ ਮੌਜੂਦਾ ਪੰਚਾਇਤ ਮੈਂਬਰ ਦੀ ਕੱਲ• ਦੇਰ ਸ਼ਾਮ ਨੂੰ ਮੋਗਾ-ਕੋਟਕਪੂਰਾ ਮੁੱਖ ਮਾਰਗ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਪੰਚਾਇਤ ਮੈਂਬਰ ਆਪਣੇ ਸਾਥੀ ਨਾਲ ਮਨਰੇਗਾ ਦੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਅਤੇ ਸੜਕ ਤੇ ਪਹਿਲਾ ਵਾਪਰੇ ਹਾਦਸੇ ਵਿੱਚ ਜਖਮੀ ਹੋਏ ਪ੍ਰਵਾਸੀ ਮਜ਼ਦੂਰ ਦੀ ਮਦਦ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੈਬ ਸਿੰਘ ਪੁੱਤਰ ਨਿਰੰਜਣ ਸਿੰਘ ਸਮਾਲਸਰ ਖੁਰਦ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਸੀ ਅਤੇ ਮਜ਼ਦੂਰੀ ਕਰਦਾ ਸੀ । ਬੀਤੀ ਦੇਰ ਸ਼ਾਮ ਨੂੰ ਉਹ ਮਨਰੇਗਾ ਦੇ ਕੰਮ ਤੋਂ ਆਪਣੇ ਸਾਥੀ ਮਿਸਤਰੀ ਮਿੱਠੂ ਸਿੰਘ ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਹੀ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਆਪਣੇ ਮੋਟਰਸਾਇਕਲ ਉੱਪਰ ਸਵਾਰ ਹੋ ਕੇ ਬਾਘਾਪੁਰਾਣਾ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ ਨੂੰ ਪਿੱਛੇ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਉਸਨੂੰ ਬਚਾਉਣ ਲਈ ਜਾ ਰਹੇ ਨੈਬ ਸਿੰਘ ਨੂੰ ਵੀ ਬਾਘਾਪੁਰਾਣਾ ਤੋਂ ਕੋਟਕਪੂਰਾ ਵੱਲ ਨੂੰ ਜਾ ਰਹੀ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਨੈਬ ਸਿੰਘ ਬੁਰੀ ਤਰ•ਾਂ ਜਖਮੀ ਹੋ ਗਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਰਣਧੀਰ ਸਿੰਘ ਸਰਾਂ, ਪ੍ਰਧਾਨ ਵੀਰਪਾਲ ਸਿੰਘ,ਸਰਪੰਚ ਜਗਮੇਲ ਸਿੰਘ,ਸਰਪੰਚ ਅਮਰਜੀਤ ਕੌਰ,ਪੰਚ ਬੂਟਾ ਸਿੰਘ ਸੁਖਾਨੰਦ,ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਪੰਚਾਇਤ ਮੈਂਬਰ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ,ਘਰ ਵਿੱਚ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਪੰਜ ਲੜਕੀਆਂ ਅਤੇ ਇੱਕ ਲੜਕਾ ਰਹਿ ਗਏ ਹਨ। ਉਨ•ਾਂ ਕਿਹਾ ਕਿ ਘਰ ਦੇ ਚੁੱਲ•ੇ ਨੂੰ ਤਪਦਾ ਰੱਖਣ ਲਈ ਸਰਕਾਰ ਉਕਤ ਪਰਿਵਾਰ ਦੀ ਆਰਥਿਕ ਮਦਦ ਕਰੇ ਅਤੇ ਪੁਲਿਸ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ। ਜ਼ਿਕਰਯੋਗ ਹੈ ਕਿ ਪਹਿਲੇ ਹਾਦਸੇ ਵਿੱਚ ਜਖਮੀ ਹੋਏ ਪ੍ਰਵਾਸੀ ਮਜ਼ਦੂਰ ਨੂੰ ਮੈਡੀਕਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਮ੍ਰਿਤਕ ਨੈਬ ਸਿੰਘ ਦੇ ਪਰਿਵਾਰ ਵੱਲੋਂ ਥਾਣਾ ਸਮਾਲਸਰ ਵਿਖੇ ਅਣਪਛਾਤੇ ਵਾਹਨ ਚਾਲਕ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਘਟਨਾ ਦੀ ਜਾਂਚ ਪੜਤਾਲ ਥਾਣੇਦਾਰ ਦਲਜੀਤ ਸਿੰਘ ਕਰ ਰਹੇ ਹਨ।


