ਨਵੀਨ ਸਿੰਗਲਾ ਬਣੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ

ਮੋਗਾ,24 ਫਰਵਰੀ (ਜਸ਼ਨ)- ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 128 ਦੀ ਬੈਠਕ ਚੇਅਰਮੈਨ ਰਾਜ ਕਮਲ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਵਿਚ ਨਵੀਨ ਸਿੰਗਲਾ ਨੂੰ ਪ੍ਰਧਾਨ, ਰਾਕੇਸ਼ ਜੈਸਵਾਲ ਨੂੰ ਉਪ ਚੇਅਰਮੈਨ, ਸੁਬੋਧ ਜਿੰਦਲ ਨੂੰ ਸੀਨੀਅਰ ਉਪ ਪ੍ਰਧਾਨ, ਸੁਰਿੰਦਰ ਡੱਬੂ ਸਕੱਤਰ, ਪ੍ਰਦੀਪ ਕਾਕਾ ਨੂੰ ਖਜਾਨਚੀ ,ਅਸ਼ੋਕ ਅਰੋੜਾ ਪ੍ਰੋਜੈਕਟ ਚੇਅਰਮੈਨ, ਵਿਜੈ ਗੋਇਲ ਉਪ ਪ੍ਰਧਾਨ, ਰਮਨ ਮੱਕੜ ਅਤੇ ਰਜਿੰਦਰ ਪੱਪੂ ਸੰਯੁਕਤ ਸਕੱਤਰ, ਨਾਨਕ ਚੋਪੜਾ ਉਪ ਸਕੱਤਰ ਨਿਯੁਕਤ ਕੀਤੇ ਗਏ। ਸਾਰਿਆਂ ਨੂੰ ਚੇਅਰਮੈਨ ਰਾਜ ਕਮਲ ਕਪੂਰ ਨੇ ਵਧਾਈ ਦਿੱਤੀ। ਨਵੀਨ ਸਿੰਗਲਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨੇ ਜੋ ਭਰੋਸਾ ਅਤੇ ਵਿਸ਼ਵਾਸ਼ ਉਨਾਂ ਤੇ ਜਿਤਾਇਆ ਹੈ, ਉਹ ਉਨਾਂ ਸਾਰਿਆਂ ਦੇ ਸਹਿਯੋਗ ਅਤੇ ਇਕਜੁੱਟਤਾ ਨਾਲ ਨਿਸ਼ਕਾਮ ਸੇਵਾ ਨਿਭਾਉਂਦਿਆਂ ਐਸੋਸੀਏਸ਼ਨ ਦੀ ਪਹਿਚਾਣ ਇਸੇ ਤਰਾਂ ਬਰਕਰਾਰ ਰੱਖਣਗੇ। ਇਸ ਮੌਕੇ ਚੁਣੀ ਗਈ ਕਾਰਜਕਾਰਨੀ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਰਾਜ ਕਮਲ ਕਪੂਰ ਸਹਿਤ ਸਮੂਹ ਮੈਂਬਰਾਂ ਨੇ ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਇਸੇ ਤਰਾਂ ਜਾਰੀ ਰੱਖਣ ਦਾ ਪ੍ਰਣ ਲਿਆ। ਉਨਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਮਹਾਂਮਾਈ ਦੇ ਵਿਸ਼ਾਲ ਜਾਗਰਣ ਸਮੇਤ ਸਮਾਜ ਸੇਵਾ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਜਿਸ ਵਿਚ ਸਵਾਮੀ ਵੇਦਾਂਤਾਨੰਦ ਪਾਰਕ ਨੂੰ ਨਵਾਂ ਰੂਪ ਦੇਣ ਦੇ ਨਾਲ ਨਾਲ, ਵਿਦਿਆਰਥੀਆਂ ਨੂੰ ਪਾਠ ਸਮੱਗਰੀ ਅਤੇ ਸਕੂਲਾਂ ਨੂੰ ਜ਼ਰੂਰਤਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਬਲਦੇਵ ਬਿੱਲਾ ਪ੍ਰੈਸ ਸਕੱਤਰ, ਹੁਕਮ ਚੰਦ, ਰਮਨ ਕੌਸ਼ਲ, ਵਿਵੇਸ਼ ਗੋਇਲ, ਰਮਨ ਬੱਬਰ ਤੋਂ ਇਲਾਵਾ ਹੋਰ ਆਗੂ ਹਾਜਰ ਸਨ।*
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


