ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਨੇ ਕੱਢਿਆ ਮਸ਼ਾਲ ਮਾਰਚ, 10 ਨੂੰ ਪਟਿਆਲੇ ਹੋਵੇਗੀ ਸੂਬਾ ਪੱਧਰੀ ਰੈਲੀ

ਮੋਗਾ,24 ਫਰਵਰੀ (ਜਸ਼ਨ): ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ,ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲਾ,ਪ੍ਰੈਸ ਸਕਤਰ ਨਵਦੀਪ ਬਾਜਵਾ ਅਤੇ ਜੱਜਪਾਲ ਬਾਜੇ ਕੇ ਦੀ ਅਗਵਾਈ ਹੇਠ ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ ਵਿਚ ਰੈਗਲਰ ਕਰਵਾਉਣ ਲਈ ਜਿਲ੍ਹਾ ਪੱਧਰੀ ਮਸ਼ਾਲ ਮਾਰਚ ਕੱਢ ਕੇ ਸੁੱਤੀ ਸਰਕਾਰ ਨੂੰ ਜਗਾਇਆ।ਇਹ ਮਸ਼ਾਲ ਮਾਰਚ ਮੋਗਾ ਦੇ ਨੇਚਰ ਪਾਰਕ ਤੋ ਸੁਰੂ ਹੋ ਕੇ ਮੋਗਾ ਦੇ ਮੇਨ ਬਜ਼ਾਰ ਵਿੱਚੋ ਦੀ ਲੰਘਦਿਆਂ ਐੱਸ.ਐੱਸ.ਏ./ਰਮਸਾ ਅਧਿਆਪਕ ਨੇ ਮੋਗਾ ਦੇ ਵਾਸੀਆ ਨੂੰ ਸਰਕਾਰ ਦੇ ਲਾਰਿਆ ਬਾਰੇ ਦੱਸਿਆ ਤੇ ਆਪਣਾ ਦੁੱਖੜਾ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਗਏ। ਇਸ ਮੌਕੇ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਠੇਕਾ ਅਧਾਰਿਤ ਅਧਿਆਪਕਾਂ ਨੂੰ ਰੈਗੂਲਰ ਕਰਨ ‘ਤੇ ਅਧਿਆਪਕਾਂ ਤੇ ਅਕਾਲੀ-ਭਾਜਪਾ ਸਰਕਾਰ ਵਲੋਂ ਪਾਏ ਝੂਠੇ ਪਰਚੇ ਰੱਦ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਚੁੱਪੀ ਧਾਰੀ ਹੋਈ ਹੈ ।ਆਗੂਆਂ ਨੇ ਕਿਹਾ ਕਿ ਮਹਿਕਮੇ ਦੇ ਨਿਯਮਾਂ ਅਨੁਸਾਰ ਹੋਈ ਭਰਤੀ ਦੇ ਬਾਵਜੂਦ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਤੋਂ ਟਾਲਮਟੋਲ ਕਰ ਰਹੀ ਹੈ ਜਦ ਕਿ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਪ੍ਰੋਪਰ ਚੈਨਲ ਹੋਈ ਭਰਤੀ ਨੂੰ ਰੈਗੂਲਰ ਕਰਨ ਵਿਚ ਕੋਈ ਵੀ ਕਨੂੰਨੀ ਅੜਚਣ ਨਹੀਂ ਹੈ।ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਐੱਸ.ਐੱਸ.ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ-ਅਟੈਂਡਟਾਂ ਨੂੰ ਬਿਨ੍ਹਾ ਕਿਸੇ ਸ਼ਰਤ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਜਥੇਬੰਦੀ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਰਮਸਾ ਅਧਿਆਪਕਾਂ ਦਾ ਸਾਲ 2015-16 ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।ਇਸ ਸਮੇਂ ਹਰਮੇਲ ਦਾਸ,ਗੁਰਵਿੰਦਰ ਮਹਿਲ,ਮਨਦੀਪ ਸ਼ਰਮਾ,ਰਮਨ ਕਪਿਲ,ਗੁਰਮੀਤ ਬਹਿਲ,ਪ੍ਰਿਤਪਾਲ ਖੁਖਰਾਣਾ,ਸੁਖਜਿੰਦਰ ਜੋਸ਼ਨ,ਬਹਾਦਰ ਮਹਿਲ,ਸਵਿੰਦਰ ਲੋਹਗੜ,ਮੈਡਮ ਸਪਨਾ ਗੋਇਲ, ਨੀਲਮ ਰਾਣੀ,ਸੋਨੀਆ ਅਤੇ ਭਰਾਤਰੀ ਜਥੇਬੰਦੀ ਮਾਸਟਰ ਕਾਡਰ ਯੂਨੀਅਨ ਤੋਂ ਬਲਜਿੰਦਰ ਧਾਲੀਵਾਲ,ਜਸਵੀਰ ਸਿੱਧੂ ,ਈ.ਟੀ,ਟੀ.ਯੂਨੀਅਨ ਤੋਂ ਸੂਬਾ ਪ੍ਰਧਾਨ ਜਸਵਿੰਦਰ ਸਿੱਧੂ,ਮਨਮੀਤ ਰਾਏ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


