ਸਮਾਜ ਸੇਵੀ ਭੂਸ਼ਣ ਗੋਇਲ ਨੇ 50ਵੇਂ ਜਨਮ ਦਿਨ ਮੌਕੇ ਅੰਗਹੀਣ ਖੂਨਦਾਨੀ ਨੂੰ ਸਿਲਾਈ ਮਸ਼ੀਨ ਭੇਂਟ ਕੀਤੀ

ਮੋਗਾ,7 ਮਾਰਚ (ਜਸ਼ਨ) - ਰੂਰਲ ਐਨ.ਜੀ.ਓ. ਮੋਗਾ ਦੇ ਮੈਂਬਰ ਅਤੇ ਪੱਤਰਕਾਰ ਭੂਸ਼ਣ ਗੋਇਲ ਨਿਹਾਲ ਸਿੰਘ ਵਾਲਾ ਵੱਲੋਂ ਆਪਣੇ 50ਵੇਂ ਜਨਮ ਦਿਨ ਮੌਕੇ ਸਿਲਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਇੱਕ ਅੰਗਹੀਣ ਵਿਅਕਤੀ ਹਰਗੋਪਾਲ ਸਿੰਘ ਨੂੰ ਸਿਲਾਈ ਮਸ਼ੀਨ ਭੇਂਟ ਕਰਕੇ ਆਪਣਾ ਜਨਮ ਦਿਨ ਮਨਾਇਆ । ਜਿਕਰਯੋਗ ਹੈ ਕਿ ਇਹ ਵਿਅਕਤੀ ਨਿਯਮਤ ਖੂਨਦਾਨੀ ਹੈ ਤੇ 70 ਪ੍ਤੀਸ਼ਤ ਅੰਗਹੀਣ ਹੋਣ ਦੇ ਬਾਵਜੂਦ ਵੀ ਲੋੜ ਵੇਲੇ ਖੂਨਦਾਨ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ । ਇਹ ਵਿਅਕਤੀ ਕਿਸੇ ਦੁਕਾਨ ਤੇ ਮਾਮੂਲੀ ਤਨਖਾਹ ਤੇ ਕੰਮ ਕਰ ਰਿਹਾ ਸੀ ਤੇ ਉਸ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਇੱਕ ਸਿਲਾਈ ਮਸ਼ੀਨ ਦੀ ਜ਼ਰੂਰਤ ਸੀ । ਸ਼੍ੀ ਭੂਸ਼ਣ ਗੋਇਲ ਵੱਲੋਂ ਅੱਜ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਿਲਾਈ ਮਸ਼ੀਨ ਸੌਂਪੀ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਗੁਰਚਰਨ ਸਿੰਘ ਰਾਜੂ ਪੱਤੋ ਨੇ ਸ਼੍ੀ ਗੋਇਲ ਨੂੰ ਰੂਰਲ ਐਨ.ਜੀ.ਓ. ਪਰਿਵਾਰ ਵੱਲੋਂ 50ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਇੱਕ ਲੋੜਵੰਦ ਨੂੰ ਰੁਜ਼ਗਾਰ ਦੇਣ ਲਈ ਉਹਨਾਂ ਦੀ ਉਚੀ ਸੋਚ ਦੀ ਤਾਰੀਫ ਵੀ ਕੀਤੀ । ਲਾਭਪਾਤਰੀ ਹਰਗੋਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਵੀ ਸ਼੍ੀ ਗੋਇਲ ਦਾ ਧੰਨਵਾਦ ਕੀਤਾ । ਇਸ ਮੌਕੇ ਜਿਲਾ ਸੀ.ਮੀਤ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ, ਬਲਾਕ ਨਿਹਾਲ ਸਿੰਘ ਵਾਲਾ ਦੇ ਸਰਪ੍ਸਤ ਦਰਸ਼ਨ ਸਿੰਘ ਲੋਪੋ, ਮੁੱਖ ਸਲਾਹਕਾਰ ਗੁਰਪਾਲ ਸਿੰਘ, ਸੱਤਪਾਲ ਦੌਧਰ, ਮਹਿੰਦਰ ਸਿੰਘ ਚੂਹੜਚੱਕ ਅਤੇ ਨਗਰ ਨਿਵਾਸੀ ਪਤਵੰਤੇ ਹਾਜ਼ਰ ਸਨ ।


