ਪੱਤਰਕਾਰ ਦੀਪਕ ਕੌੜਾ ਨੇ ਖ਼ੂਨਦਾਨ ਕਰਕੇ ਮਨਾਈ ਵਿਆਹ ਦੀ ਵਰੇਗੰਢ

ਮੋਗਾ 10 ਮਾਰਚ (ਜਸ਼ਨ)-ਧਰਮ ਅਤੇ ਸਮਾਜ ਦੀ ਸੇਵਾ ਵਿਚ ਅਗਰਸਰ ਹੋ ਕੇ ਕਾਰਜ ਕਰਨ ਵਾਲੀ ਯੁਵਾ ਖੱਤਰੀ ਸਭਾ ਮੋਗਾ ਦੇ ਦੋ ਮੈਂਬਰਾਂ ਨੇ ਵਰੇਗੰਢ ਮੌਕੇ ਖ਼ੂਨਦਾਨ ਕੀਤਾ। ਦੁਸਹਿਰਾ ਗਰਾਉਂਡ ਸਥਿਤ ਮਿੱਤਲ ਬਲੱਡ ਬੈਂਕ ਵਿਚ ਯੁਵਾ ਖੱਤਰੀ ਸਭਾ ਦੇ ਸੀਨੀਅਰ ਮੈਂਬਰ ਮੋਹਿਤ ਧਵਨ ਅਤੇ ਦੀਪਕ ਕੌੜਾ ਨੇ ਆਪਣੀ ਵਰੇਗੰਢ ਮੌਕੇ ਖ਼ੂਨਦਾਨ ਕਰਦੇ ਹੋਏ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਪੇ੍ਰਰਿਤ ਕੀਤਾ। ਆਈ.ਐਮ.ਏ. ਦੇ ਪ੍ਰਧਾਨ ਅਤੇ ਮਿੱਤਲ ਬਲੱਡ ਬੈਂਕ ਦੇ ਡਾ. ਸੰਜੀਵ ਮਿੱਤਲ ਨੇ ਯੁਵਾ ਖੱਤਰੀ ਸਭਾ ਦੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੇਰਣਾਦਾਇਕ ਕਾਰਜਾਂ ਲਈ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਲਈ ਨੌਜਵਾਨਾਂ ਨੂੰ ਪ੍ਰੇਰਨਾ ਲੈਂਦੇ ਹੋਏ ਆਪਣੀਆਂ ਖੁਸ਼ੀਆਂ ਨੂੰ ਖ਼ੂਨਦਾਨ ਕਰਦਿਆਂ ਸਾਂਝਾ ਕਰਨਾ ਚਾਹੀਦਾ ਹੈ ਅਤੇ ਖਾਸ ਦਿਨਾਂ ਨੂੰ ਯਾਦਗਾਰ ਬਣਾਉਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਪੀੜੀ ਅਜਿਹੇ ਕਾਰਜਾਂ ਤੋਂ ਪ੍ਰੇਰਨਾ ਲੈ ਸਕੇ। ਯੁਵਾ ਖੱਤਰੀ ਸਭਾ ਦੇ ਦੀਪਕ ਕੌੜਾ ਅਤੇ ਮੋਹਿਤ ਧਵਨ ਨੇ ਦੱਸਿਆ ਕਿ ਨੌਜਵਾਨ ਖੱਤਰੀ ਸਭਾ ਦਾ ਮੁੱਖ ਉਦੇਸ਼ ਸਮਾਜ ਸੇਵਾ ਕਰਨਾ ਹੈ। ਯੁਵਾ ਖੱਤਰੀ ਸਭਾ ਵੱਲੋਂ ਸਾਰੇ ਮੈਂਬਰਾਂ ਦੇ ਜਨਮ ਦਿਨ ਅਤੇ ਵਰੇਗੰਢ ਦੇ ਸਬੰਧ ਵਿਚ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੋਹਿਤ ਧਵਨ ਅਤੇ ਉਨਾਂ ਦੀ ਪਤਨੀ ਆਸ਼ਾ ਧਵਨ ਅਤੇ ਦੀਪਕ ਕੌੜਾ ਅਤੇ ਉਨਾਂ ਦੀ ਪਤਨੀ ਮੀਨਾਕਸ਼ੀ ਕੌੜਾ ਨੇ ਦੱਸਿਆ ਕਿ ਸਾਡੇ ਵੱਲੋਂ ਸਵੈ ਇੱਛਾ ਨਾਲ ਕੀਤਾ ਗਿਆ ਖ਼ੂਨਦਾਨ ਕਿਸੇ ਦੀ ਕੀਮਤੀ ਜਾਨ ਨੂੰ ਬਚਾ ਸਕਦਾ ਹੈ ਅਤੇ ਆਪਣੇ ਕਿਸੇ ਵੀ ਯਾਦਗਾਰ ਦਿਨ ਨੂੰ ਇਸ ਨਾਲ ਚੰਗਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਅਤੇ ਹੋਰ ਯਾਦਗਾਰੀ ਦਿਨ ਖ਼ੂਨਦਾਨ ਕਰਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਉਨਾਂ ਦਾ ਦਿੱਤਾ ਗਿਆ ਖ਼ੂਨ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ। ਹਰੇਕ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਕੇ ਸਮਾਜ ਵਿਚ ਕਿਸੇ ਦੀ ਜਾਨ ਬਚਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਸੰਜੀਵ ਮਿੱਤਲ ਦੁਆਰਾ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਡਾ. ਗੌਰਵ ਮਿੱਤਲ, ਮੁਨੀਸ਼ ਮੈਨਰਾਏ, ਸ਼ਿਵ ਟੰਡਨ, ਵਿਕਾਸ ਕੱਕੜ, ਰਣਧੀਰ ਸਿੰਘ ਧੀਰਾ, ਹਸਪਤਾਲ ਮੈਨੇਜਰ ਪ੍ਰੀਤੀ ਸੂਦ, ਬਲੱਡ ਬੈਂਕ ਇੰਚਾਰਜ ਿਸ਼ਨ ਕੁਮਾਰ, ਅਮਨਦੀਪ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।