ਪੰਜਾਬ ਸਰਕਾਰ ਨੇ ਇਤਿਹਾਸਕ ਬਜਟ ਪੇਸ਼ ਕੀਤਾ , ਮੁੱਖ ਮੰਤਰੀ ਨੇ ਲੋਕ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ-- ਵਿਧਾਇਕ ਡਾ: ਹਰਜੋਤ ਕਮਲ

ਮੋਗਾ,2 ਮਾਰਚ (ਜਸ਼ਨ):ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਵੱਲੋਂ ਰਾਜ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਰਾਹੀਂ ਇਹ ਸਿੱਧ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਪੈਰਾਂ ਸਿਰ ਕਰਨਾ ਚਾਹੰੁਦੇ ਹਨ ਬਲਕਿ ਸੂਬੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚ ਨਵੀਂ ਇਬਾਰਤ ਲਿਖਣਾ ਚਾਹੰੁਦੇ ਹਨ ਤਾਂ ਕਿ ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਲੀਹ ’ਤੇ ਲਿਆਂਦਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਬਜਟ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਬਜਟ ਮੁਤਾਬਕ ਪਟਿਆਲਾ ਅਤੇ ਅਮਿ੍ਰਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਅਪਗਰੇਡ ਕਰਨ ਲਈ 73.34 ਕਰੋੜ ਰੁੁਪਏ, ਪੰਜਾਬ ਦੇ ਸਾਰੇ 22 ਜ਼ਿਲਿਆਂ ਵਿਚ ਰੁਜ਼ਗਾਰ ਤੇ ਉੱਦਮ ਦੇ ਜ਼ਿਲਾ ਬਿੳੂਰੋ ਸਥਾਪਿਤ ਅਤੇ ਕਾਰਜਸ਼ੀਲ ਕਰਨ ਲਈ ਸਾਲ 2018-19 ਦੇ ਬਜਟ ਵਿਚ 20 ਕਰੋੜ ਦੇ ਰਾਖਵੇਂਕਰਨ ਦੀ ਤਜ਼ਵੀਜ਼ , ਸਮਾਜਿਕ ਸੁਰੱੱਖਿਆ ਸਕੀਮਾਂ ਅਧੀਨ ਮਹੀਨਾ ਵਾਰ ਪੈਨਸ਼ਨ ਨੂੰ 500 ਤੋਂ ਵਧਾ ਕੇ 750 ਕਰਨਾ , ਕਿਸਾਨਾਂ ਦੇ ਕਰਜ਼ ਮੁਆਫ਼ੀ ਲਈ 4250 ਕਰੋੜ ਰਾਖਵਾਂ ,ਕਿਸਾਨਾਂ ਨੂੰ ਮੁੱਫਤ ਬਿਜਲੀ ਮੁਹੱਈਆ ਕਰਾਉਣ ਲਈ ਬਜਟ ਵਿਚ 6256 ਕੋਰੜ ਦੀ ਤਜ਼ਵੀਜ਼ , 2018 19 ਦੌਰਾਨ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਪਾਠ ਪੁਸਤਕਾਂ ਦੇਣ ਲਈ 49 ਕਰੋੜ ਰੁਪਏ , ਸਰਕਾਰ ਵੱਲੋਂ 10 ਨਵੇਂ ਡਿਗਰੀ ਕਾਲਜ ਖੋਲਣ ਦਾ ਫੈਸਲਾ ,ਪੰਜਾਬ ਯੂਨੀਵਰਸਿਟੀ ਦੀ ਗਰਾਂਟ ਵਧਾ ਕੇ 42.62 ਕਰੋੜ ਕਰਨ ਦਾ ਫੈਸਲਾ,ਸਰਕਾਰ ਵੱਲੋਂ 48 ਸਰਕਾਰੀ ਕਾਲਜਾਂ ਵਿਚ ਵਾਈ ਫਾਈ ਦੀ ਸਹੂਲਤ ਦੇਣ ਦਾ ਫੈਸਲਾ , ਸਮਾਰਟ ਫੋਨ ਲਈ 10 ਕਰੋੜ ਦੀ ਤਜ਼ਵੀਜ਼ ,ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ ਅਤੇ ਲੜਕੀਆਂ ਦੇ ਵਿਆਹ ਵਾਸਤੇੇ ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼ ਰੱਖ ਪੰਜਾਬ ਸਰਕਾਰ ਨੇ ਹੁਣ ਤੱਕ ਦਾ ਇਤਿਹਾਸਕ ਬਜਟ ਪੇਸ਼ ਕੀਤਾ ਜਿਸ ਵਿਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਮੁਤਾਬਕ ਹਰ ਵਰਗ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਤਜਵੀਜ਼ ਰੱਖੀ ਗਈ ਹੈ। ਡਾ: ਹਰਜੋਤ ਨੇ ਆਖਿਆ ਕਿ ਅੱਜ ਵਿਧਾਨ ਸਭਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਹ ਐਲਾਨ ਕਰਨਾ ਕਿ ਕਾਂਗਰਸ ਵੱਲੋਂ ਸੂਬੇ ਵਿਚ ਤਿੰਨ ਸਾਲ ਪੂਰਾ ਕਰਨ ਉਪਰੰਤ ਪੇਸ਼ ਹੋਣ ਵਾਲੇ ਬਜਟ ਵਿਚ ਕੋਈ ਵਿੱਤੀ ਘਾਟਾ ਨਹੀਂ ਰਹੇਗਾ , ਪੰਜਾਬ ਲਈ ਸ਼ੁੱਭ ਸ਼ਗਨ ਹੈ। ਡਾ: ਹਰਜੋਤ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਬਜਟ ਵਿਚ ਘਾਟਾ 10 ਹਜ਼ਾਰ ਕਰੋੜ ਸੀ ਜੋ ਕਿ ਸੂਬਾ ਸਰਕਾਰ ਦੀ ਸੂਝਬੂਝ ਸਦਕਾ ਇਸ ਬਜਟ ਵਿਚ ਘੱਟ ਕੇ 4175 ਕਰੋੜ ਰਹਿ ਗਿਆ ਹੈ । ਡਾ: ਹਰਜੋਤ ਨੇ ਪੰਜਾਬ ਦੇ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਦੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰਦਿਆਂ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਨੂੰ ਲੋਕ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


