ਜਦੋਂ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੇ ਚਿਹਰੇ ’ਤੇ ਨਜ਼ਰ ਆਇਆ ਹਿੰਦ ਪਾਕਿ ਬਟਵਾਰੇ ਦਾ ਦਰਦ

ਮੋਗਾ,25 ਮਾਰਚ (ਜਸ਼ਨ) ‘ਇਹ ਅਜਾਇਬਘਰ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਇਤਿਹਾਸ ਦੇ ਉਦਾਸ ਅਧਿਆਏ ਦੀ ਯਾਦ ਦਿਲਾਉਂਦਾ ਹੈ ,ਪਰਮਾਤਮਾ ਕਰੇ ਅਜਿਹਾ ਵਰਤਾਰਾ ਭਵਿੱਖ ਵਿਚ ਕਦੇ ਵੀ ਦੁਹਰਾਇਆ ਨਾ ਜਾਵੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਹਿੰਦ ਪਾਕਿ ਬਟਵਾਰੇ ਦੀ ਯਾਦ ਤਾਜ਼ਾ ਕਰਵਾਉਣ ਲਈ AMRITSAR ਬਣੇ ਮਿੳੂਜ਼ੀਅਮ ਨੂੰ ਦੇਖਣ ਉਪਰੰਤ ਵਿਜ਼ਟਰ ਬੁੱਕ ਵਿਚ ਆਪਣੇ ਵਿਚਾਰ ਰੱਖਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਚਿਹਰੇ ਦੀ ਗੰਭੀਰਤਾ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਸੰਨ 47 ਦੀ ਵੰਡ ਮੌਕੇ ਵੰਡੇ ਗਏ ਪਰਿਵਾਰਾਂ ,ਹਿੰਦੂ ਸਿੱਖ ਮੁਸਲਮਾਨ ਬੀਬੀਆਂ ਨਾਲ ਹੋਏ ਜਬਰ ਜਨਾਹ ਅਤੇ ਹਜ਼ਾਰਾਂ ਲੋਕਾਂ ਦੇ ਕਤਲ ਦਾ ਦਰਦ ਅੱਜ ਵੀ ਦੂਰਅੰਦੇਸ਼ ਪ੍ਰਧਾਨ ਮੰਤਰੀ ਦੇ ਦਿਲ ਵਿਚ ਧੂਹ ਪਾ ਰਿਹਾ ਸੀ। ਜ਼ਿਕਰਯੋਗ ਹੈ ਕਿ ਸ: ਮਨਮੋਹਨ ਸਿੰਘ ਦੇ ਬਚਪਨ ਦੇ ਕਈ ਮਿੱਤਰ ਅੱਜ ਵੀ ਪਾਕਿਸਤਾਨ ਵਿਚ ਹਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


