ਯੁਵਾ ਖੱਤਰੀ ਸਭਾ ਮੋਗਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡੇ

ਮੋਗਾ, 28 ਮਾਰਚ (ਜਸ਼ਨ)-ਯੁਵਾ ਖੱਤਰੀ ਸਭਾ ਮੋਗਾ ਵੱਲੋਂ ਸਥਾਨਕ ਦੱਤ ਰੋਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਨੂੰ 45 ਸਕੂਲ ਬੈਗ ਵੰਡੇ ਗਏ । ਖੱਤਰੀ ਸਭਾ ਦੇ ਜਿਲਾ ਪ੍ਰਧਾਨ ਵਰਿੰਦਰ ਕੌੜਾ, ਪ੍ਰਧਾਨ ਐਡਵੋਕੇਟ ਫਤਹਿ ਧੀਰ ਅਤੇ ਰਾਕੇਸ਼ ਸਿਤਾਰਾ ਨੇ ਯੁਵਾ ਖੱਤਰੀ ਸਭਾ ਦੇ ਪ੍ਰਧਾਨ ਦੀਪਕ ਕੌੜਾ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਨੂੰ ਬੈਗ ਵੰਡੇ ਗਏ। ਜਿਲਾ ਪ੍ਰਧਾਨ ਵਰਿੰਦਰ ਕੌੜਾ ਅਤੇ ਪ੍ਰਧਾਨ ਫਤਹਿ ਧੀਰ ਨੇ ਯੁਵਾ ਖੱਤਰੀ ਸਭਾ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬਰਾਦਰੀ ਦੇ ਨਾਲ ਜਵਾਨ ਮੈਬਰਾਂ ਵੱਲੋਂ ਸਮਾਜ ਸੇਵੀ ਕਾਰਜਾਂ ਦੇ ਨਾਲ ਜੁੜ ਕੇ ਜਰੂਰਤਮੰਦਾਂ ਦੀ ਸਹਾਇਤਾ ਕਰਨ ਦਾ ਕਾਰਜ ਚੰਗਾ ਹੈ । ਸਮਾਜ ਸੇਵਾ ਅਤੇ ਦੀਨ ਦੁਖੀਆਂ ਦੀ ਸਹਾਇਤਾ ਨਾਲ ਸਮਾਜ ਵਿੱਚ ਪਹਿਚਾਣ ਮਿਲਦੀ ਹੈ। ਉਨਾਂ ਨੇ ਯੁਵਾ ਖੱਤਰੀ ਸਭਾ ਦੇ ਮੈਂਬਰਾਂ ਨੂੰ ਸਮਾਜ ਸੇਵਾ ਦੇ ਕਾਰਜ ਵਿਚ ਵੱਡਮੁਲਾ ਯੋਗਦਾਨ ਪਾ ਕੇ ਇਸੇ ਤਰਾਂ ਜਰੂਰਤਮੰਦਾਂ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਯੁਵਾ ਖੱਤਰੀ ਸਭਾ ਦੇ ਪ੍ਰਧਾਨ ਦੀਪਕ ਕੌੜਾ ਨੇ ਕਿਹਾ ਕਿ ਸਭਾ ਦਾ ਮੁੱਖ ਉਦੇਸ਼ ਸਮਾਜ ਸੇਵਾ ਕਾਰਜ ਕਰਨਾ ਹੈ ਅਤੇ ਸਭਾ ਦੇ ਸਾਰੇ ਜਵਾਨ ਮੈਂਬਰ ਅਜਿਹੇ ਨੇਕ ਕਾਰਜਾਂ ਲਈ ਹਮੇਸ਼ਾਂ ਤਿਆਰ ਰਹਿੰਦੇ ਹਾਂ। ਉਹਲਾਂ ਦੱਸਿਆ ਕਿ 22 ਅਪ੍ਰੈਲ ਨੂੰ ਯੁਵਾ ਖਤਰੀ ਸਭਾ ਦੁਆਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸਕੂਲ ਦੀ ਮੁੱਖ ਅਧਿਆਪਿਕਾ ਗੀਤਾ ਰਾਣੀ ਨੇ ਯੁਵਾ ਖਤਰੀ ਸਭਾ ਦੇ ਮੈਂਬਰਾਂ ਦਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਚੀਫ ਪੈਟਰਨ ਮੁਨੀਸ਼ ਮੇਨਰਾਏ , ਰਮਨ ਮੱਕੜ, ਸ਼ਿਵ ਟੰਡਨ, ਕੈਸ਼ੀਅਰ ਆਸ਼ੀਸ਼ ਚੋਪੜਾ, ਚੀਫ ਅਡਵਾਇਜਰ ਸੰਜੀਵ ਮਲਹੋਤਰਾ, ਪ੍ਰੋਜੇਕਟ ਚੇਅਰਮੈਨ ਆਦੇਸ਼ ਸਹਿਗਲ, ਮਹੇਸ਼ਇੰਦਰ ਸਹਿਗਲ, ਨਿਤੀਨ ਗੁਪਤਾ, ਸੀਨੀਅਰ ਉਪ ਪ੍ਰਧਾਨ ਮੋਹਿਤ ਧਵਨ, ਸਤਨਾਮ ਮੈਗੀ, ਕਿ੍ਰਸ਼ਨ ਗਾਂਧੀ ਭਾਰਤ ਗਹਿਣਾ ਜੈਦਕਾ, ਜਗਜੀਵ ਧੀਰ, ਹਰਸ਼ ਗੋਇਲ, ਜਸਪਾਲ ਕੌਰ, ਅਮਨਦੀਪ ਕੌਰ, ਸੁਰਜੀਤ ਕੌਰ ਦੇ ਇਲਾਵਾ ਹੋਰ ਮੈਂਬਰ ਮੌਜੂਦ ਸਨ।


