ਵਿਸਾਖੀ ਮਿਹਨਤਕਸ਼ਾਂ ਦਾ ਤਿਓਹਾਰ ਹੈ-ਰਵੀ ਗਰੇਵਾਲ

ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਮੁੱਢਲੇ ਤੌਰ ’ਤੇ ਫਸਲਾਂ ਦੇ ਪੱਕਣ ਉਪਰੰਤ ਜਿਣਸਾਂ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ਪਰ ਸਮੇਂ ਦੇ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਵਾਇਤਾਂ ਜੁੜਨ ਸਦਕਾ ਵਿਸਾਖੀ ਪਰੰਪਰਾਗਤ ਤਿਓਹਾਰ ਬਣ ਗਿਆ ਤੇ ਫਿਰ 1699 ਵਿਚ ਦਸਵੇਂ ਪਾਤਿਸ਼ਾਹ ਵੱਲੋਂ ਖਾਲਸੇ ਦੀ ਸਾਜਨਾ ਅਤੇ 1919 ਵਿਚ ਜਲਿਆ ਵਾਲੇ ਬਾਗ ਵਿਚ ਨਿਹੱਥੇ ਪੰਜਾਬੀਆਂ ਦੀ ਸ਼ਹਾਦਤ ਉਪਰੰਤ ਵਿਸਾਖੀ ਦਾ ਤਿਓਹਾਰ ਪੰਜਾਬੀਆਂ ਲਈ ਸ਼ਰਧਾ ,ਸਤਿਕਾਰ ਅਤੇ ਮਾਣ ਵਾਲਾ ਤਿਓਹਾਰ ਬਣ ਗਿਆ । ਉਹਨਾਂ ਪੰਜਾਬੀਆਂ ਨੂੰ ਵਿਸਾਖੀ ਮੌਕੇ ਸ਼ੁਭ ਕਾਮਨਾਵਾਂ ਦਿੰਦਿਆਂ ਪੰਜਾਬ ਦੀ ਨਕਸ਼ ਨੁਹਾਰ ਬਦਲਣ ਲਈ ਯਤਨ ਆਰੰਭਣ ਦੀ ਅਪੀਲ ਕੀਤੀ।


