ਡਾ.ਅੰਬੇਦਕਰ ਜੈਅੰਤੀ ‘ਤੇ ਸਬ-ਸੈਂਟਰ ਸਮਾਲਸਰ ਵੱਲੋਂ ਸੈਮੀਨਾਰ ਕਰਵਾਇਆ ਗਿਆ

ਸਮਾਲਸਰ,15 ਅਪ੍ਰੈਲ (ਜਸਵੰਤ ਗਿੱਲ)-ਡਾ.ਅੰਬੇਡਕਰ ਜੈਅੰਤੀ ਨੂੰ ਮੁੱਖ ਰੱਖਦਿਆਂ ਸਬ-ਸੈਂਟਰ ਸਮਾਲਸਰ ਵੱਲੋਂ ਸਿਵਲ ਸਰਜਨ ਸ਼ੁਸੀਲ ਜੈਨ ਅਤੇ ਐੱਸ.ਐੱਮ.ਓ.ਠੱਠੀ ਭਾਈ ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੇਰਾ ਬਾਬਾ ਕੌਲਦਾਸ ਸਮਾਲਸਰ ਵਿਖੇ ਗਰਭਵਤੀ ਔਰਤਾਂ,ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਮਾਂਵਾਂ ਨੂੰ ਕੁਪੱਸ਼ਣ,ਖੂਨ ਦੀ ਕਮੀ,ਆਪਣੀ ਤੇ ਆਲੇ-ਦੁਆਲੇ ਦੀ ਸਫਾਈ ਅਤੇ ਸਰਕਾਰ ਵੱਲੋਂ ਮਿਲਦੀਆਂ ਸਾਰੀਆਂ ਸਹੂਲਤਾਂ  ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਰ ਲਾਇਆ ਗਿਆ। ਸੈਮੀਨਰ ਵਿੱਚ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆ ਸੁਪਰਵਾਈਜਰ ਬਲਵੰਤ ਕੌਰ,ਅਵਤਾਰ ਸਿੰਘ,ਪਾਲ ਕੌਰ ਅਤੇ ਨਵਜੋਤ ਕੌਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਦਿੰਦੀਆਂ ਮਾਂਵਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ,ਖਾਣ-ਪੀਣ ਦੇ ਨਾਲ-ਨਾਲ ਸਾਫ-ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾ ਕੇ ਸਰਕਾਰ ਵੱਲੋਂ ਦਿੱਤੀਆਂ ਜਾਂ ਰਹੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਮਤੀ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ,ਸਰਪੰਚ ਅਮਰਜੀਤ ਕੌਰ,ਪ੍ਰਧਾਨ ਗੁਰਦੀਪ ਸਿੰਘ,ਲਖਵੀਰ ਸਿੰਘ,ਹਰਜੀਤ ਕੌਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਵੀ ਹਾਜ਼ਰ ਸਨ।