News

ਚੰਡੀਗੜ,15 ਅਪਰੈਲ(ਪੱਤਰ ਪਰੇਰਕ)- ਫਗਵਾੜਾ ਵਿਖੇ ਦਲਿਤ ਵਰਗ ਅਤੇ ਸ਼ਿਵ ਸੇਨਾ ਦਰਮਿਆਨ ਪੈਦਾ ਹੋਈ ਤਲਖ਼ੀ ਦੇ ਚੱਲਦਿਆਂ ਕਪੂਰਥਲਾ,ਜਲੰਧਰ ,ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਵਿਚ ਇਹਤਿਹਾਤ ਵਜੋਂ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਗਾਈ ਗਈ ਸੀ। ਬਹਿਰਹਾਲ ਇਹਨਾਂ ਜ਼ਿਲਿਆਂ ਵਿਚ ਸ਼ਾਂਤੀ ਬਣੀ ਹੋਈ ਹੈ ਪਰ ਸੂਰਤੇਹਾਲ ਦੀ ਨਜ਼ਰਸਾਨੀ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਇਹ ਪਾਬੰਦੀ 16 ਅਪਰੈਲ ਤੱਕ ਵਧਾ ਦਿੱਤੀ ਗਈ ਹੈ । ਚੰਡੀਗੜ ਵਿਖੇ ਪੰਜਾਬ ਸਰਕਾਰ ਦੇ ਬੁਲਾਰੇ ਨੇ...
ਚੰਡੀਗੜ੍ਹ, 15 ਅਪ੍ਰੈਲ(ਜਸ਼ਨ) ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਸ ਖਿਲਾਫ਼ ਸੁਪਰੀਮ ਕੋਰਟ ਵਿੱਚ ਕੇਸ ਦੇ ਮੱਦੇਨਜ਼ਰ ਸੂਬਾਈ ਵਜ਼ਾਰਤ ਤੋਂ ਅਸਤੀਫ਼ਾ ਦੇਣ ਸਬੰਧੀ ਕਿਆਸਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਕਿਹਾ ਕਿ ਮੰਤਰੀ ਨੂੰ ਅਹੁਦਾ ਛੱਡਣ ਬਾਰੇ ਕਹਿਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਸੜਕ ’ਤੇ ਝਗੜੇ ਸਬੰਧੀ ਕੇਸ ਵਿੱਚ ਸੁਪਰੀਮ ਕੋਰਟ ਨੇ ਸਾਲ 2007...
ਮੋਗਾ, 15 ਅਪਰੈਲ (ਜਸ਼ਨ)- ਸੀਨੀਅਰ ਆਗੂ ਬੀਬੀ ਜਗਦਰਸ਼ਨ ਕੌਰ ਦੀ ਅਗਵਾਈ ਵਿਚ ਧਰਮਕੋਟ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਪਰਮਿੰਦਰ ਸਿੰਘ ਡਿੰਪਲ, ਅਵਤਾਰ ਸਿੰਘ ਮਨਾਵਾਂ ,ਬਾਦਲ ਬਲਖੰਡੀ ,ਬਿੱਟੂ ਬੀਜਾਪੁਰ,ਸ਼ਿੰਦਰ ਬਾਬਾ,ਬਗੀਚਾ ਸਿੰਘ ਭੋਇਪੁਰ,ਕੈਪਟਨ ਅਜਾਇਬ ਸਿੰਘ,ਰਿੰਪੀ ਖੋਸਾ,ਨਿਰਮਲ ਪਰਜ਼ਵਾਲ,ਮਨਪਰੀਤ...
ਮੋਗਾ,15 ਅਪ੍ਰੈਲ (ਜਸ਼ਨ) ਹਲਕਾ ਨਿਹਾਲ ਸਿੰਘ ਵਾਲਾ ਦੀ ਸਿਆਸਤ ਵਿਚ ਉਸ ਸਮੇਂ ਭਾਰੀ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਪਿੰਡ ਕਿਸ਼ਨਗੜ੍ਹ (ਪੱਖਰਵੱਡ ) ਦੇ ਮੌਜੂਦਾ ਸਰਪੰਚ ਅਜਮੇਰ ਸਿੰਘ ਆਪਣੇ ਸਾਥੀ ਮੈਂਬਰਾ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ । ਹਲਕੇ ਵਿਚ ਪੂਰੀ ਤਰਾਂ ਸਰਗਰਮ ਯੂਥ ਆਗੂ ਰੁਪਿੰਦਰ ਸਿੰਘ ਦੀਨਾ ਦੇ ਯਤਨਾਂ ਸਦਕਾ ਅਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਸਾਦਾ ਸਮਾਗਮ ਦੌਰਾਨ ਸਰਪੰਚ ਅਜਮੇਰ...
ਸਮਾਲਸਰ,15 ਅਪ੍ਰੈਲ (ਜਸਵੰਤ ਗਿੱਲ)-ਡਾ.ਅੰਬੇਡਕਰ ਜੈਅੰਤੀ ਨੂੰ ਮੁੱਖ ਰੱਖਦਿਆਂ ਸਬ-ਸੈਂਟਰ ਸਮਾਲਸਰ ਵੱਲੋਂ ਸਿਵਲ ਸਰਜਨ ਸ਼ੁਸੀਲ ਜੈਨ ਅਤੇ ਐੱਸ.ਐੱਮ.ਓ.ਠੱਠੀ ਭਾਈ ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੇਰਾ ਬਾਬਾ ਕੌਲਦਾਸ ਸਮਾਲਸਰ ਵਿਖੇ ਗਰਭਵਤੀ ਔਰਤਾਂ,ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਮਾਂਵਾਂ ਨੂੰ ਕੁਪੱਸ਼ਣ,ਖੂਨ ਦੀ ਕਮੀ,ਆਪਣੀ ਤੇ ਆਲੇ-ਦੁਆਲੇ ਦੀ ਸਫਾਈ ਅਤੇ ਸਰਕਾਰ ਵੱਲੋਂ ਮਿਲਦੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਰ ਲਾਇਆ ਗਿਆ। ਸੈਮੀਨਰ...
ਸਮਾਲਸਰ,15 ਅਪ੍ਰੈਲ (ਜਸਵੰਤ ਗਿੱਲ)-ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵਲੋਂ ਚੈਅਰਮੈਨ ਡਾ.ਜਗਦੇਵ ਸਿੰਘ ਚਹਿਲ ਬਰਗਾੜੀ,ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਦੀ ਅਗਵਾਈ ਹੇਠ ਬਠਿੰਡਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਫਾਊਡੇਸ਼ਨ ਦੇ ਨਵੇਂ ਅਹੁੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਦੌਰਾਨ ਡਾ:ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਫਾਊਡੇਸ਼ਨ ਨੇ ਸਰਬ-ਸੰਮਤੀ ਨਾਲ ਕੈਸ਼ੀਅਰ ਨਿਯੁਕਤ ਕੀਤਾ,ਇਸ ਨਿਯੁਕਤੀ ਨਾਲ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਸਮੂਹ ਅਹੁਦੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ...
ਮੋਗਾ,15 ਅਪ੍ਰੈਲ (ਜਸ਼ਨ)-ਮੋਗਾ ਨੇੜਲੇ ਪਿੰਡ ਚੂਹੜਚੱਕ ਪੁਰਾਣਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਇਕ ਵਿਅਕਤੀ ਦਾ ਕਤਲ ਕਰ ਦਿੱਤਾ । ਪਿੰਡ ਦੇ ਵਸਨੀਕ ਰੂਪ ਸਿੰਘ ਉਮਰ 55 ਸਾਲ ਪੁੱਤਰ ਦਿਆ ਸਿੰਘ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਜਿਸ ਦਾ ਪਤਾ ਸਵੇਰ ਵੇਲੇ ਮੋਹਤਬਰ ਬੰਦਿਆਂ ਨੂੰ ਲੱਗਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਮੋਹਤਬਰਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੂਪ ਸਿੰਘ...
ਮੋਗਾ,15 ਅਪ੍ਰੈਲ (ਜਸ਼ਨ)-ਬੁੱਘੀਪੁਰਾ ਚੌਂਕ ਅਤੇ ਓਜ਼ੋਨ ਕੌਂਟੀ ਕਾਲੋਨੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਸਾਖੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚਿਆ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਬੱਚਿਆਂ ਨੂੰ ਵਿਸਾਖੀ ਦੇ ਦਿਨ ਦੀ ਮਹੱਤਤਾ ਬਾਰੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਗਏ ਖਾਲਸਾ ਪੰਥ ਬਾਰੇ ਤੇ ਜਲਿਆਂ ਵਾਲਾ ਬਾਗ ਵਿਚ ਹੋਈ ਘਟਨਾ ਸਬੰਧੀ ਜਾਣੂ ਕਰਵਾਇਆ।...
ਅਮਰੀਕਾ,15 ਅਪਰੈਲ (ਜਸ਼ਨ)- ਸਾਬਕਾ ਚੇਅਰਮੈਨ ਸਵਰਗੀ ਸ: ਬੰਤ ਸਿੰਘ ਲੋਹਗੜ ਦੇ ਪਰਿਵਾਰ ਨੇ ਵਿਰਸੇ ਵਿਚ ਮਿਲੀ ਗੁਰਸਿੱਖੀ ਅਤੇ ਸਾਦਗੀ ਵਾਲੀ ਜੀਵਨ ਸ਼ੈਲੀ ਦੀ ਮਿਸਾਲ ਪੇਸ਼ ਕਰਦਿਆਂ ਤੀਜੀ ਪੀੜੀ ਵਿਚੋਂ ਜਗਦੀਪ ਸਿੰਘ ਸਮਰਾ ਦਾ ਵਿਆਹ ਸਮਾਗਮ ਗੁਰਦੁਆਰਾ ਸਾਹਿਬ ਵਿਚ ਸਾਦਗੀ ਨਾਲ ਕਰਕੇ ਸਮਾਜ ਲਈ ਰਾਹ ਦਸੇਰਾ ਹੋਣ ਦਾ ਸਬੂਤ ਦਿੱਤਾ ਹੈ । ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਤੀਜੇ ਅਤੇ ਇਕਬਾਲ ਸਿੰਘ ਸਮਰਾ ਯੂ ਐੱਸ ਏ ਦੇ ਸਪੁੱਤਰ ਜਗਦੀਪ ਸਿੰਘ ਸਮਰਾ ਦਾ ਵਿਆਹ ਹਰਪ੍ਰੀਤ ਕੌਰ...
ਫਿਰੋਜ਼ਪੁਰ, 14 ਅਪਰੈਲ (ਪੰਕਜ ਕੁਮਾਰ)-ਇੱਕ ਪਾਸੇ ਤਾਂ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ ਮਾਫੀ ਨੂੰ ਪ੍ਰੇਸ਼ਾਨ ਨਜਰ ਆ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦਾ ਕਿਸਾਨ ਕਰਜੇ ਨੂੰ ਲੇਕੇ ਖੁਦਕੁਸ਼ੀਆਂ ਕਰ ਰਿਹਾ ਹੈ, ਇੱਕ ਅਜਿਹੀ ਘਟਨਾ ਤਲਵੰਡੀ ਭਾਈ ਦੇ ਪਿੰਡ ਸੁਲਹਾਣੀ ਵਿਖੇ ਵਾਪਰੀ ਹੈ ਜਿਥੇ ਇੱਕ ਗਰੀਬ ਕਿਸਾਨ ਨੇ ਪੱਖੇ ਨਾਲ ਫਾਹਾ ਲੇਕੇ ਖੁਦਕੁਸ਼ੀ ਕਰ ਲਈ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਸਪੁੱਤਰ ਬੇਅੰਤ ਸਿੰਘ ਪਿੰਡ...

Pages