ਚੰਡੀਗੜ, 20 ਅਪ੍ਰੈਲ (ਪੱਤਰ ਪਰੇਰਕ)- ਪਿਛਲੇ ਦਿਨੀਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਬਜੁਰਗ ਨਾਗਰਿਕਾਂ ਦੀ ਦੇਖ-ਭਾਲ ਤੇ ਭਲਾਈ ਲਈ ਗਠਿਤ ਰਾਜ ਪ੍ਰੀਸ਼ਦ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਉਨਾਂ ਦੇ ਅਧਿਕਾਰ ਤੇ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਲਈ ਜਿਲਾ ਪੱਧਰ ’ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਮੈਨਟੀਨੈਸ ਐਂਡ ਵੈਲਫੇਅਰ ਆਫ ਪੇਰੇਂਟਜ਼ ਐਂਡ ਸੀਨੀਅਰ...
News
ਮੋਗਾ, 19 ਅਪਰੈਲ (ਜਸ਼ਨ)-ਵਿਸ਼ਵ ਪੱਧਰ ’ਤੇ ਮਹਿਲਾਵਾਂ ਨੂੰ ਸਸ਼ੱਕਤ ਕਰਨ ਲਈ ਬਣੀ ਸੰਸਥਾ ‘ ਆਲ ਲੇਡੀਜ਼ ਲੀਗ ’ ਦੇ ਮੋਗਾ ਚੈਪਟਰ ਦੀ ਸ਼ੁਰੂਆਤ ਸਮੇਂ ਮੋਗਾ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀਆਂ ਮਹਿਲਾਵਾਂ ਵੱਲੋਂ ਉਸਾਰੂ ਸਮਾਜ ਦੀ ਸਿਰਜਣਾ ਦਾ ਅਹਿਦ ਲੈਣ ਨਾਲ ਮੋਗਾ ਇਲਾਕੇ ਦੀ ਨਕਸ਼ ਨੁਹਾਰ ਬਦਲਣ ਅਤੇ ਲੜਕੀਆਂ ਨੂੰ ਆਪਣੇ ਜੀਵਨ ਵਿਚ ਨਵੇਂ ਆਯਾਮ ਹਾਸਲ ਕਰਨ ਦੀ ਆਸ ਬੱਝੀ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਚੈਪਟਰ ਦੀ...
ਮੋਗਾ, 19 ਅਪਰੈਲ (ਜਸ਼ਨ)-ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਤੋਂ ਮਹਿਰੋਂ ਰੋਡ ’ਤੇ ਚੱਲਦੇ ਭੱਠੇ ’ਤੇ ਲੇਬਰ ਦਾ ਕੰਮ ਕਰਦੇ ਇਕ ਨੌਜਵਾਨ ਨੇ ਬੀਤੀ ਰਾਤ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ‘ਸਾਡਾ ਮੋਗਾ ਡੌਟ ਕੌਮ’ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਲੇਮਪੁਰਾ ਦਾ 24 ਸਾਲਾ ਨੌਜਵਾਨ ਅਵਤਾਰ ਸਿੰਘ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਭੱਠੇ ਉੱਪਰ ਪਥੇਰ ਦਾ ਕੰਮ ਕਰਦਾ ਆ ਰਿਹਾ ਸੀ ਪਰ ਬੀਤੀ ਰਾਤ ਕਿਸੇ ਪ੍ਰੇਸ਼ਾਨੀ ਦੀ ਚੱਲਦਿਆਂ ਉਸ ਨੇ ਭੱਠੇ ਦੇ ਨੇੜੇ ਹੀ...
ਮੋਗਾ,19 ਅਪ੍ਰੈਲ:(ਜਸ਼ਨ)-ਡਿਪਟੀ ਕਮਿਸ਼ਨਰ, ਮੋਗਾ ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਦੀ ਸਬਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ ਸਕੀਮ (ਸਮੈਮ 2017-18) ਅਧੀਨ ਕਿਸਾਨ ਲਾਭਪਾਤਰੀਆਂ ਨੂੰ ਖੇਤੀ ਮਸ਼ੀਨਰੀ ਅਲਾਟ ਕਰਨ ਸਬੰਧੀ ਡਰਾਅ ਕਿਸਾਨਾਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ: ਹਰਿੰਦਰਜੀਤ ਸਿੰਘ, ਸਤਿੰਦਰਪਾਲ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਡਾ: ਬਲਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ: ਅਮਨਦੀਪ ਸਿੰਘ...
ਤਲਵੰਡੀ ਭੰਗੇਰੀਆਂ ਵਿਖੇ ਡੀ ਈ ਓ ਗੁਰਦਰਸ਼ਨ ਸਿੰਘ ਬਰਾੜ ਅਤੇ ਸਰਪੰਚ ਨਿਹਾਲ ਸਿੰਘ ਨੇ ਵਿਦਿਆਰਥੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਮੋਗਾ,19 ਅਪਰੈਲ (ਜਸ਼ਨ)-ਸੂਬੇ ਵਿੱਚ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਜਿੱਥ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਉੱਥੇ ਜਿਲੇ ਦੇ ਸਿੱਖਿਆ ਅਫਸਰਾਂ ਵਲੋਂ ਵੀ ਸਕੂਲ ਵਿੱਚ ਪੜਾਈ ਯਕੀਨੀ ਬਣਾਉਣ ਅਤੇ ਨਕਲ ਨੂੰ ਪੂਰਨ ਰੂਪ ਵਿੱਚ ਜੜੋਂ ਖਤਮ ਕਰਨ ਲਈ ਸਕੂਲ ਵਿੱਚ ਜਾ ਕੇ ਅਧਿਆਪਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀ ਹਨ ਕਿਵੇਂ ਬੱਚਿਆਂ ਦੀ ਪੜ੍ਹਾਈ ਨੂੰ ਬੇਹਤਰ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸਾਲ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਮੈਰਿਟ ਸੂਚੀ...
ਮੋਗਾ, 19 ਅਪਰੈਲ(ਜਸ਼ਨ)- ਨੰਦੀ ਫਾਊਂਡੇਸ਼ਨ ਵੱਲੋਂ ਮੋਗਾ ਜਿਲੇ ਵਿੱਚ ਲੜਕੀਆਂ ਦੇ ਸਿੱਖਿਆ ਪੱਧਰ ਨੂੰ ਉਪਰ ਚੁੱਕਣ ਲਈ ਚਲਾਏ ਜਾ ਰਹੇ ਨੰਨੀ ਕਲੀ ਪ੍ਰੋਜੈਕਟ ਤਹਿਤ ਅੱਜ ਜਿਲਾ ਮੋਗਾ ਦੇ ਮੁੱਖ ਦਫਤਰ ਵਿਖੇ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਅਧਿਆਪਕਾਂ (ਕਮਿਊਨਟੀ ਅਸਿਸਟੈਂਟ) ਲਈ ਇੱਕ ਦਿਨਾ ਇੰਡਕਸ਼ਨ ਟ੍ੇਨਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਚੀਫ ਜ਼ੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਜਿਲਾ ਕਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ ਵਿਨੀਤ ਨਾਰੰਗ ਮੁੱਖ ਮਹਿਮਾਨ ਵਜੋਂ, ਸਿਹਤ ਵਿਭਾਗ...
ਸਮਾਲਸਰ,19 ਅਪਰੈਲ (ਜਸਵੰਤ ਗਿੱਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾ ਵੱਡੇ-ਵੱਡੇ ਬਿਆਨ ਦਿੱਤੇ ਗਏ ਸਨ ਕਿ ਕਾਂਗਰਸ ਦੇ ਰਾਜ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਰੁੱਲਣ ਦਿੱਤਾ ਜਾਵੇਗਾ। ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਘੰਟੇ ਵਿੱਚ ਚੁੱਕ ਕੇ 72 ਘੰਟਿਆ ਵਿੱਚ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਰਾਤ ਨਹੀਂ ਕੱਟਣੀ ਪਵੇਗੀ...
ਮੋਗਾ, 19 ਅਪਰੈਲ (ਜਸ਼ਨ)- ਕੈਂਬਰਿਜ ਇੰਟਰਨੈਸ਼ਨ ਸਕੂਲ ਕੋਟਕਪੁਰਾ ਰੋਡ ਮੋਗਾ ਨੇ ਪਹਿਲਾਂ ਚੱਲ ਰਹੀ ਮੌਨਟੈਂਸਰੀ ਲੈਬ ਨੂੰ ਹੋਰ ਅੱਪਡੇਟ ਕੀਤਾ ਹੈ। ਸਕੂਲ ਦੇ ਪਿ੍ਰੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਕੈਮਸਟਰੀ ਲੈਬ, ਫਿਜ਼ਿਕਸ ਲੈਬ,ਬਾਇਓ ਲੈਬ,ਆਡਿਓ ਵਿਜ਼ੂਅਲ ਲੈਬ,ਕੰਪਿੳੂਟਰ ਲੈਬ,ਲੈਂਗੂਏਜ਼ ਲੈਬ ਜਾਂ ਫਿਰ ਮੈਥ ਲੈਬ ਹੋਵੇ ,ਸਮੇਂ ਸਮੇਂ ਸਿਰ ਉਹਨਾਂ ਨੂੰ ਅਪਗਰੇਡ ਕਰਦੇ ਰਹਿੰਦੇ ਹਾਂ । ਨਵੀਂ ਤਕਨੀਕ ਦੇ ਨਾਲ ਨਾਲ ਚੱਲਣਾ ਸਮੇਂ ਦੀ ਜ਼ਰੂਰਤ ਹੈ ਤਾਂ...
ਜਗਰਾਉਂ ,18 ਅਪਰੈਲ (ਕੁਲਦੀਪ ਲੋਹਟ )- ਦੇਸ਼ ਭਰ ‘ਚ ਮਾਸੂਮ ਬਾਲੜੀਆਂ ਦੀ ਪੱਤ ਵੀ ਮਹਿਫੂਜ਼ ਨਹੀ, ਅਤੇ ਭਾਰਤ ਲੋਕਤੰਤਰਿਕ ਦੇਸ਼ ਨਾ ਹੋ ਕੇ ਔਰੰਗਜੇਬ ਦੇ ਤਾਨਾਸ਼ਾਹੀ ਰਾਜ ਦੀ ਯਾਦ ਤਾਜ਼ਾ ਕਰਵਾ ਰਿਹਾ ਹੈ, ਇਹ ਵਿਚਾਰ ਮਾਸੂਮ ਬੱਚੀ ਆਸਿਫਾ ਦੇ ਕਾਤਲਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਕੀਤੇ ਰੋਸ ਮਾਰਚ ਦੌਰਾਨ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਬਗਾਵਤ ਦਾ ਬਿਗਲ ਵਧਾਉਂਦਿਆਂ ਪਿੰਡ ਡੱਲਾ ਦੇ ਇਨਸਾਫ ਪਸੰਦ ਲੋਕਾਂ ਨੇ ਸਾਂਝੇ ਤੌਰ ‘ਤੇ ਬਿਆਨ ਕੀਤੇ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ...
ਫਾਜ਼ਿਲਕਾ, 18 ਅਪਰੈਲ (ਦਲੀਪ ਦੱਤ)-ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਟੁੱਟੀ ਹੋਈ ਸੱਜੀ ਲੱਤ ਦੀ ਬਜਾਏ ਖੱਬੀ ਲੱਤ ਦਾ ਇਲਾਜ ਮਰੀਜ਼ ਲਈ ਖਾਮਖਾਹ ਦੀ ਪਰੇਸ਼ਾਨਂ ਦਾ ਸਬੱਬ ਬਣਿਆ। ਇਹ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਵਾਪਰੀ ਜਦੋਂ ਮਰੀਜ਼ ਵੱਲੋਂ ਖੱਬੀ ਲੱਤ ਵਿਚ ਦਰਦ ਦੀ ਸ਼ਿਕਾਇਤ ਉਪਰੰਤ ਡਾਕਟਰ ਨੇ ਸੱਜੇ ਪੈਰ ਦਾ ਐਕਸਰੇ ਕਰ ਦਿੱਤਾ। ਪੱਕਾ ਪਿੰਡ ਦੇ ਨਿਵਾਸੀ ਨੇ ਡਾਕਟਰ ਵੱਲੋਂ ਗਲਤ ਰਿਪੋਰਟ ਬਣਾਉਣ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਉਸ ਦੇ ਪਿੰਡ ਦੇ ਕੁਝ ਵਿਅਕਤੀਆਂ ਨੇ...

