News

ਮੋਗਾ, 22 ਅਪਰੈਲ (ਜਸ਼ਨ)- ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦਾ ਆਖਣਾ ਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਮਸਲੇ ’ਤੇ ਕਾਰਵਾਈ ਕਰਦਿਆਂ 2 ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਪੂਰਾ ਕਰਦਿਆਂ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਇਸ ਕਰਕੇ ਕਿਸਾਨ ਧਰਨੇ ਮਜ਼ਾਹਰਿਆਂ ਦਾ ਰਾਹ ਅਖਤਿਆਰ ਕਰਕੇ ਆਮ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਨਾ ਬਨਣ ਕਿਉਂਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਰੱਖੀਆਂ...
ਫਿਰੋਜ਼ਪੁਰ,21 ਅਪਰੈਲ (ਪੰਕਜ ਕੁਮਾਰ) ਜ਼ਿਲਾ ਫਿਰੋਜ਼ਪੁਰ ਵਿਚ ਇਕ ਸਿੱਖਿਆ ਪ੍ਰੋਵਾਇਡਰ ਨੇ ਕੁਝ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਚਲਦੇ ਆਰਥਿਕ ਤੰਗੀ ਅਤੇ ਮੰਦੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਲਗਾਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਜੋ ਆਪਣੇ ਪਿੱਛੇ ਪਤਨੀ ਅਤੇ 3 ਬੱਚਿਆਂ ਨੂੰ ਛੱਡ ਗਿਆ । ਅਜਿਹੇ ਵਿਚ ਜਿਥੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਅਧਿਆਪਕ ਯੂਨੀਅਨ ਨੇ ਵੀ ਇਸ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਸਹਾਇਤਾ...
ਮੋਗਾ,21 ਅਪਰੈਲ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਸੋਸਣ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਦੀ ਮਾਤਾ ਰੇਸ਼ਮ ਕੌਰ (64 ਸਾਲ) ਪਤਨੀ ਜਿਉਣ ਸਿੰਘ ਬਰਾੜ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਮਾਤਾ ਰੇਸ਼ਮ ਕੌਰ ਦਾ ਅੰਤਿਮ ਸੰਸਕਾਰ 19 ਅਪ੍ਰੈਲ ਨੂੰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸਰਪੰਚ ਬੂਟਾ ਸਿੰਘ ਸੋਸਣ ਅਤੇ ਪਰਿਵਾਰਕ ਮੈਂਬਰਾਂ ਨਾਲ ਸਰਪੰਚ ਰਵਦੀਪ ਸਿੰਘ ਦਾਰਾਪੁਰ, ਸਰਪੰਚ ਬਲਦੇਵ ਸਿੰਘ ਖੁਖਰਾਣਾ, ਸਰਪੰਚ ਤਰਸੇਮ ਸਿੰਘ ਬਘੇਲਾ, ਸਰਪੰਚ ਤਜਿੰਦਰ ਸਿੰਘ ਕਾਹਨ ਸਿੰਘ...
ਮੋਗਾ,21 ਅਪਰੈਲ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਨਜ਼ੂਰ ਸ਼ੁਦਾ ਹੈ ਜਿਸਦਾ ਲਾਇਸੈਂਸ...
ਮੋਗਾ-20 ਅਪ੍ਰੈਲ ( ਰਾਜਪੂਤ ) ਮੋਗਾ ਸਹਿਰ ਵਿਖੇ ਬਣ ਰਹੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋ ਉਸਾਰੇ ਜਾ ਰਹੇ ਭਵਨ ਵਿਖੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਉਘੇ ਸਮਾਜ ਸੇਵਕ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆ ਵੱਲੋਂ ਸਹਿਯੋਗ ਦਿੰਦਿਆ ਯਾਦਗਾਰ ਦੀ ਉਸਾਰੀ ਲਈ 51000/- ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਬੋਲਦਿਆ ਸੰਤ ਬਾਬਾ ਗੁਰਦੀਪ...
ਮੋਗਾ 20 ਅਪ੍ਰੈਲ:(ਜਸ਼ਨ)ਡਾ: ਭੀਮ ਰਾਓ ਅੰਬੇਦਕਰ ਜੀ ਨੇ ਦਬੇ-ਕੁਚਲੇ ਵਰਗਾਂ ਦੀ ਬੇਹਤਰੀ ਲਈ ਅਨੇਕਾਂ ਮਹੱਤਵ-ਪੂਰਣ ਕਦਮ ਚੁੱਕੇ ਅਤੇ ਸਮਾਜ ਵਿੱਚੋਂ ਜਾਤੀਵਾਦ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨ ‘ਤੇ ਜ਼ੋਰ ਦਿੱਤਾ।ਇਹ ਪ੍ਰਗਟਾਵਾ ਗੈਰ ਸਰਕਾਰੀ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸ੍ਰੀ ਰਾਜ ਕੁਮਾਰ ਹੰਸ ਨੇ ਸਥਾਨਕ ਚੋਖਾ ਪੈਲੇਸ ਵਿਖੇ ਆਦਿ ਧਰਮ ਸਮਾਜ ਵੱਲੋਂ ਆਯੋਜਿਤ ਡਾ: ਬੀ.ਆਰ ਅੰਬੇਦਕਰ ਜੀ ਦੇ ਜਨਮ ਦਿਵਸ ਸਮਾਗਮ ਮੌਕੇ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ...
ਬਰਗਾੜੀ 20 ਅਪ੍ਰੈਲ (ਪੱਤਰ-ਪ੍ਰੇਰਕ) ਪੰਜਾਬੀ ਸਾਹਿਤ ਸਭਾ ਬਰਗਾੜੀ ਅਤੇ ਨਵਰੀਤ ਬਲੱਡ ਡੋਰਨਜ਼ ਸੁਸਾਇਟੀ ਦੇ ਉੱਦਮ ਸਦਕਾ ਕਸਬਾ ਬਰਗਾੜੀ ਅਤੇ ਆਸ-ਪਾਸ ਦੇ ਪਿੰਡਾਂ ਦੇ ਇਨਸਾਫ ਪਸੰਦ ਲੋਕਾਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਜੰਮੂ ਕਸ਼ਮੀਰ ਦੇ ਜਿਲਾ ਕਠੂਆਂ ‘ਚ ਵਾਪਰੇ ਦਰਦਨਾਕ ਕਾਂਡ ਦੇ ਰੋਸ ਵੱਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਬਹਿਬਲ ਕਲਾਂ ਬਾਬਾ ਸੈਣ ਭਗਤ ਕਮੇਟੀ ਗੁਰੂ ਗੋਬਿੰਦ ਸਿੰਘ ਯੂਥ ਸਪੋਰਟਸ ਕਲੱਬ ਬਰਗਾੜੀ ਪ੍ਰਣਾਮ ਸ਼ਹੀਦਾਂ ਨੂੰ ਸੰਘਰਸ ਕਮੇਟੀ...
ਮੋਗਾ, 17 ਅਪ੍ਰੈਲ (ਜਸ਼ਨ): ਕਿਸਾਨਾਂ ਦੀ ਖੂਨ ਪਸੀਨੇ ਦੀ ਮਿਹਨਤ ਨਾਲ ਸਿੰਜ ਕੇ ਪਾਲੀ ਕਣਕ ਦਾ ਇੱਕ ਇੱਕ ਦਾਣਾ ਕੈਪਟਨ ਸਰਕਾਰ ਵਲੋਂ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਵਾਟਾ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਚੜਿੱਕ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਸਮੇਂ ਕੀਤਾ। ਡਾ. ਹਰਜੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ...
ਮੋਗਾ, 20 ਅਪ੍ਰੈਲ (ਨਵਦੀਪ ਮਹੇਸਰੀ) : ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਕੋਲ ਇਕ ਮੁਹੱਲੇ ਵਿਚ ਉਸ ਵੇਲੇ ਲੋਕ ਹੱਕੇ ਬੱਕੇ ਰਹਿ ਗਏ, ਜਦੋਂ ਸਵੇਰੇ ਹਨੇਰੀ ਚੱਲਣ ਕਾਰਨ ਉੱਥੋਂ ਦੇ ਰਿਹਾਇਸ਼ੀ ਮਕਾਨ ਦੇ ਨਾਲ ਦੀ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਜ਼ੋਰਦਾਰ ਧਮਾਕਾ ਹੋਇਆ, ਧਮਾਕਾ ਇਨਾਂ ਜ਼ਬਰਦਸਤ ਸੀ ਕਿ ਨੇੜਲੇ ਘਰ ਦੇ ਇਕ ਕਮਰੇ ਦੀ ਫਰਸ਼ ਅਤੇ ਕੰਧ ਵਿਚਲੀ ਤਾਰਾਂ ਦੀ ਫਿਟਿੰਗ ਪੁੱਟੀ ਗਈ ਅਤੇ ਆਸ ਪਾਸ ਘਰਾਂ ਦੇ ਪੱਖੇ ਅਤੇ ਇਨਵਰਟਰ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ...
ਮੋਗਾ,20 ਅਪ੍ਰੈਲ (ਜਸ਼ਨ)ਰਾਈਸ ਬਰਾਨ ਡੀਲਰਸ ਐਸੋਸੀਏਸ਼ਨ ਵਲੋਂ ਸ਼੍ਰੀ ਪ੍ਰੇਮ ਧਾਮ ਆਸ਼ਰਮ ਟਰੱਸਟ ਦੁਆਰਾ 21 ਤੋਂ 23 ਅਪ੍ਰੈਲ ਨੂੰ ਕਰਵਾਏ ਜਾ ਰਹੇ ਧਰਮ ਮਹਾਂ ਉਤਸਵ ਵਿੱਚ ਸਮੂਹ ਮੈਂਬਰ ਆਪਣੀ ਸ਼ਮੂਲੀਅਤ ਕਰਨਗੇ। ਐਸੋਸੀਏਸ਼ਨ ਦੀ ਹੋਈ ਬੈਠਕ ਨੂੰ ਸੰਬੋਧਿਤ ਕਰਦੇ ਪ੍ਰਧਾਨ ਨਵੀਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਅਸ਼ੋਕ ਅਰੋੜਾ ਨੇ ਕਿਹਾ ਕਿ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਧਰਮ ਮਹਾਂ ਉਤਸਵ ਮੇਲੇ ਵਿੱਚ ਮਹੰਤ ਸ਼੍ਰੀ-ਸ਼੍ਰੀ 108 ਮੁਕੇਸ਼ਾਨੰਦ ਮਹਾਰਾਜ ਦੀ ਅਗਵਾਈ ਵਿਚ ਰੋਜਾਨਾ 3 ਵਜੇ ਹਵਨ...

Pages