ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਵੈਸਾਖੀ ਦੇ ਤਿਉਹਾਰ ਨੂੰ ਸਮਰਪਿਤ ਕਰਵਾਇਆ ਰੰਗਾਰੰਗ ਪ੍ਰੋਗ੍ਰਾਮ

ਮੋਗਾ, 15 ਅਪ੍ਰੈਲ (ਜਸ਼ਨ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਅੱਜ ਵੈਸਾਖੀ ਦੇ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਛੋਟੇ ਬੱਚੇ ਲੋਕ ਪਰੰਪਰਾ ਦੇ ਕਪੜਿਆ ਵਿਚ ਸਜੇ ਵੱਖਰਾਂ ਹੀ ਨਜ਼ਾਰਾ ਵਿਖੇਰ ਰਹੇ ਸਨ। ਸਕੂਲ ਵਿਚ ਵਿਦਿਆਰਥੀਆ ਨੇ ਢੋਲ ਦੀ ਥਾਪ ਤੇ ਭੰਗੜਾ, ਗਿੱਧਾ ਪਾ ਕੇ ਪੂਰੇ ਮਾਹੌਲ ਨੂੰ ਮਸਤੀ ਵਿਚ ਰੰਗ ਦਿੱਤਾ। ਪਿ੍ਰੰਸੀਪਲ ਸਮਰਿਤੀ ਭੱਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਸਾਖੀ ਦਾ ਤਿਉਹਾਹ ਸਮਾਜਿਕ, ਧਾਰਮਿਕ ਅਤੇ ਆਰਥਿਕ ਤਿੰਨ ਹੀ ਰੂਪਾਂ ਵਿਚ ਮਹੱਤਾ ਰੱਖਦਾ ਹੈ। ਇਹ ਸਮੇਂ ਹੈ ਕਿ ਜਦ ਖੇਤਾਂ ਵਿਚ ਕਣਕ ਦੀ ਫਸਲ ਪਕ ਕੇ ਤਿਆਰ ਹੋ ਜਾਂਦੀ ਹੈ, ਸੋਨੇ ਦੀ ਤਰਾਂ ਚਮਕਦੀ ਇਸ ਫਸਲ ਨੂੰ ਵੇਖ ਕਿਸਾਨ ਖੁਸ਼ ਹੁੰਦੇ ਹਨ, ਘਰ ਵਿਚ ਨਵੀਂ ਫਸਲ ਆਉਣ ਦੀ ਖੁਸ਼ੀ ਵਿਚ ਭੰਗੜਾ ਪਾਉਦੇ ਹਨ। ਇਹੀ ਫਸਲ ਪਰਿਵਾਰ ਅਤੇ ਦੇਸ਼ ਦੀ ਆਰਥਿਕ ਖੁਸ਼ਹਾਲੀ ਦਾ ਕਾਰਨ ਬਣਦੀ ਹੈ। ਸਕੂਲ ਅਧਿਆਪਕਾਂ ਨੇ ਪੂਰੇ ਸਕੂਲ ਨੂੰ ਪੰਜਾਬ ਦੀ ਲੋਕ ਪਰੰਪਰਾਂ ਦੀ ਸ਼ੈਲੀ ਵਿਚ ਰੰਗ ਦਿੱਤਾ। ਰੰਗੋਲੀ ਵਿਚ ਪੰਜਾਬ ਦੀ ਲੋਕ ਸੰਸਕ੍ਰਤੀ ਨੂੰ ਵੀ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਇੰਜੀਨਿਅਰ ਜਨੇਸ਼ ਗਰਗ ਨੇ ਬੱਚਿਆ ਨੂੰ ਵੈਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


