‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਲੰਢੇ ਕੇ ਵਿਖੇ ‘ਉਜਵਲਾ ਦਿਵਸ‘ ਮਨਾਇਆ ਗਿਆ

ਮੋਗਾ 20 ਅਪ੍ਰੈਲ: (ਜਸ਼ਨ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਜ਼ਿਲੇ ਦੇ ਪਿੰਡ ਲੰਢੇ ਕੇ ਵਿਖੇ ‘ਉਜਵਲਾ ਦਿਵਸ‘ ਮਨਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤਿ੍ਰਪਾਠੀ ਅਤੇ ਭਾਰਤ ਸਰਕਾਰ ਦੇ ਡਾਇਰੈਕਟਰ ਅੰਸ਼ੂਮਾਨ ਸ਼ਰਮਾ ਆਈ.ਆਰ.ਐਸ ਵੱਲੋਂ ਸਾਂਝੇ ਤੌਰ ‘ਤੇ ਉਜਵਲਾ ਸਕੀਮ ਦੇ 100 ਯੋਗ ਲਾਭਪਾਤਰੀਆਂ ਨੂੰ ਰਸੋਈ ਗੈਸ ਕੁਨੈਕਸ਼ਨ ਵੰਡੇ ਗਏ। ਇਸ ਮੌਕੇ ਐਸ.ਡੀ.ਐਮ ਮੋਗਾ ਸੁਖਪ੍ਰੀਤ ਸਿੰਘ ਸਿੱਧੂ, ਭਾਰਤ ਸਰਕਾਰ ਦੇ ਅਧੀਨ ਸਕੱਤਰ ਜੈ ਕਿਸ਼ੋਰ, ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ,ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ,ਕੌਂਸਲਰ ਬੀਬੀ ਹਰਵਿੰਦਰ ਕੌਰ ਗਿੱਲ, ਗਿੱਲ ਗੈਸ ਸਰਵਿਸ ਤੋਂ ਐੱਮ ਡੀ ਮੇਜਰ ਸਿੰਘ ਗਿੱਲ,ਲੀਡ ਜ਼ਿਲਾ ਮੈਨੇਜਰ ਸਵਰਨਜੀਤ ਸਿੰਘ ਗਿੱਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਨੀਅਰ ਮੈਨੇਜਰ ਸੰਜੇ ਸੋਨੀ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤਿ੍ਰਪਾਠੀ ਨੇ ਕਿਹਾ ਕਿ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਜ਼ਿਲੇ ਦੇ 30 ਪਿੰਡਾਂ ‘ਚ ਉਜਵੱਲਾ ਦਿਵਸ ਮਨਾਇਆ ਗਿਆ ਹੈ ਅਤੇ ਲੋੜਵੰਦ ਲਾਭਪਾਤਰੀਆਂ ਨੂੰ ਲਗਭੱਗ 3,000 ਰਸੋਈ ਗੈਸ ਕੁਨੈਕਸ਼ਨ ਵੰਡੇ ਗਏ ਹਨ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਲੋੜਵੰਦ ਲੋਕਾਂ ਨੂੰ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਜ਼ਿਲੇ ਦੇ ਸਾਰੇ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਵੀ ਕਿਹਾ। ਉਨਾਂ ਜ਼ਿਲੇ ਦੇ ਲੋਕਾਂ ਨੂੰ ਮਗਨਰੇਗਾ, ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਲਾਭਪਾਤਰੀ ਸਕੀਮਾਂ ਤੋਂ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤ ਸਰਕਾਰ ਦੇ ਡਾਇਰੈਕਟਰ ਅਸ਼ੂਮਾਨ ਸ਼ਰਮਾ ਆਈ.ਆਰ.ਐਸ ਨੇ ਕਿਹਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ, ਪ੍ਰਧਾਨ ਮੰਤਰੀ ਆਵਾਸ ਯੋਜਨਾ(ਗ੍ਰਾਮੀਣ) ਅਤੇ ਅਨਤੋਦਿਆ ਅੰਨ ਯੋਜਨਾ ਦੇ ਮੈਂਬਰਾਂ ਅਤੇ ਲੋੜਵੰਦ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਹ ਸਕੀਮ 5 ਮਈ ਤੱਕ ਇਸੇ ਤਰਾਂ ਜਾਰੀ ਰਹੇਗੀ। ਉਨਾਂ ਦੱਸਿਆ ਕਿ ‘ਸਭ ਦਾ ਸਾਥ, ਸਭ ਦਾ ਪਿੰਡ, ਸਭ ਦਾ ਵਿਕਾਸ‘ ਤਹਿਤ 5 ਮਈ 2018 ਤੱਕ ਜਿਲੇ ਦੇ 30 ਪਿੰਡ ਧੂੰਆਂ ਰਹਿਤ ਕੀਤੇ ਜਾਣਗੇ ਅਤੇ ਸਰਵੋਤਮ ਧੂੰਆਂ ਰਹਿਤ ਪਿੰਡ ਨੂੰ ਵਿਸੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਵੱਲੋਂ ਲਾਭਪਾਤਰੀਆਂ ਨੂੰ ਐਲ.ਪੀ.ਜੀ. ਸਬੰਧੀ ਸੁਰੱਖਿਆ ਅਤੇ ਉਨਾਂ ਦੀ ਠੀਕ ਢੰਗ ਨਾਲ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਜ਼ਿਲੇ ਦੇ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਆਪਣੇ ਯੋਗ ਸੁਝਾਅ ਦੇਣ ਲਈ ਵੀ ਕਿਹਾ। ਇਸ ਮੌਕੇ ਵੱਡੀ ਗਿਣਤੀ ‘ਚ ਔਰਤਾਂ ਸਮੇਤ ਲੋਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਦੀ ਯੋਗ ਅਗਵਾਈ ਸਦਕਾ ਪਿੰਡ ਵਾਸੀਆਂ ਵੱਲੋਂ ਚਲਾਏ ਵਿਸ਼ੇਸ਼ ਅਭਿਆਨ ਸਦਕਾ ਪਿੰਡ ਵਿਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਵੱਧ ਗਈ ਹੈ ਜਿਸ ਕਰਕੇ ਪਿੰਡ ਸਮੁੱਚੀ ਪੰਚਾਇਤ ਨੂੰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


