ਯੂਥ ਅਕਾਲੀ ਆਗੂ ਸੁੱਖ ਗਿੱਲ ਤੋਤੇਵਾਲਾ ਦੇ ਭਰਾ ਦੀ ਮੌਤ ’ਤੇ ਹਮਦਰਦੀ ਦਾ ਪ੍ਰਗਟਾਵਾ,ਭੋਗ 1 ਦਸੰਬਰ ਨੂੰ

ਕੋਟਈਸੇਖਾਂ ,27 ਨਵੰਬਰ (ਜਸ਼ਨ)ਸ਼ੋ੍ਰਮਣੀ ਯੂਥ ਅਕਾਲੀ ਦਲ ਬਾਦਲ ਜ਼ਿਲਾ ਮੋਗਾ ਦੇ ਮੀਤ ਪ੍ਰਧਾਨ ਸੁੱਖ ਗਿੱਲ ਦੇ ਭਰਾ ਜਸਵਿੰਦਰ ਸਿੰਘ ਜੱਸ ਗਿੱਲ (36 ਸਾਲਾ)ਦੀ ਬੇਵਕਤੀ ਮੌਤ ’ਤੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਸੁੱਖ ਗਿੱਲ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਞ ਸਿੰਘ ਮਾਹਲਾ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ,ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ,ਪਨਕੋਫੈਡ ਦੇ ਡਾਇਰੈਕਟਰ ਖਣਮੁੱਖ ਭਾਰਤੀ ਪੱਤੋ, ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ,ਸਰਪੰਚ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ, ਗੁਰਜੰਟ ਸਿੰਘ ਰਾਮੂੰਵਾਲਾ,ਪੀ ਏ, ਪੱਪੂ ਕਾਹਨੇਵਾਲਾ,ਸਰਪੰਚ ਗੁਪਰਤਾਪ ਸਿੰਘ,ਦਿਲਾਵਰ ਸਿੱਧੂ ਚੰਡੀਗੜ,ਗਾਇਕ ਰੁਪਾਲ ਹਾਜ਼ਰ ਸਨ। ਸੁੱਖ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੱਸ ਗਿੱਲ ਨਮਿੱਤ ਸ਼ੁੱਕਰਵਾਰ 1 ਦਸੰਬਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪੈਣਗੇ ਅਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।


