ਸ੍ਰੀ ਅਨੰਦਪੁਰ ਸਾਹਿਬ ਲੰਗਰਾਂ ਲਈ ਸੰਗਤ ਦਾ ਜੱਥਾ ਰਵਾਨਾ,28 ਤੋਂ ਸਜਣਗੇ ਧਾਰਮਿਕ ਨੂਰੀ ਦੀਵਾਨ , 2 ਮਾਰਚ ਨੂੰ ਪੈਣਗੇ ਭੋਗ - ਭਗੀਰਥ ਸਿੰਘ ਲੋਪੋਂ

ਬੱਧਨੀ ਕਲਾਂ, 24 ਫਰਵਰੀ (ਚਮਕੌਰ ਸਿੰਘ ਲੋਪੋਂ)ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਲੋਪੋਂ ਵੱਲੋਂ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ ਦਰਸਾਈ ਹੋਈ ਮਰਯਾਦਾ ਅਨੁਸਾਰ ਅਤੇ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੇ ਹੁਕਮ ਅਨੁਸਾਰ ਸੰਪ੍ਰਦਾਇ ਦੇ ਮਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਵੱਲੋਂ ਹਰ ਸਾਲ ਦੀ ਤਰਾਂ ਦੇਸ਼ ਵਿਦੇਸ ਦੀਆਂ ਸੰਗਤਾਂ ਨਾਲ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ: ਭਗੀਰਥ ਸਿੰਘ ਲੋਪੋਂ ਓ.ਐਸ.ਡੀ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆਂ ਕਿ ਹੌਲਾਂ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਦੀ ਸੇਵਾ ਲਈ ਸੰਤ ਆਸ਼ਰਮ ਲੋਪੋਂ ਤੋਂ ਸੰਤ ਆਸ਼ਰਮ ਸ੍ਰੀ ਅਨੰਦਪੁਰ ਸਾਹਿਬ ਲਈ ਸੁਆਮੀ ਸੰਤ ਜਗਜੀਤ ਸਿੰਘ ਜੀ ਨੇ ਸੰਗਤਾਂ ਦਾ ਪਹਿਲਾ ਜੱਥਾ ਰਵਾਨਾ ਕੀਤਾ ਜਿਥੇ ਸੰਗਤਾਂ ਦੀ ਰਹਾਇਸ ਲਈ ਉੱਚਿਤ ਪ੍ਰਬੰਧ ਕੀਤੇ ਗਏ ਹਨ ਉਥੇ 28 ਫਰਵਰੀ ਨੂੰ ਅਲਾਹੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਸੁਰੂ ਹੋਣਗੇ ਜਿਨਾਂ ਦੇ ਭੋਗ 2 ਮਾਰਚ ਨੂੰ ਪਾਏ ਜਾਣਗੇ ਅਤੇ 28 ਫਰਵਰੀ ਨੂੰ ਸੁਆਮੀ ਸੰਤ ਜਗਜੀਤ ਸਿੰਘ ਜੀ ਸ਼ਾਮ ਦੇ ਦੀਵਾਨਾ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਕਰਨਗੇ ਅਤੇ ਕਥਾ ਤੋਂ ਪਹਿਲਾ ਅਤੇ ਬਾਅਦ ਸੰਪ੍ਰਦਾਇ ਲੋਪੋਂ ਨਾਲ ਜੁੜੇ ਕਵਿਸਰੀ ਜੱਥੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਦੁਆਰਾ ਰਚਿਤ ਕਾਂਵ ਸੰਗ੍ਰਹਿ ਚੋ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 1 ਮਾਰਚ ਨੂੰ ਜਿਥੇ ਸਾਰਾ ਦਿਨ ਕਵਿਸਰੀ ਜੱਥੇ ਗੁਰੂ ਜਸ ਸਰਵਣ ਕਰਵਾਉਣਗੇ ਉਥੇ ਸਵੇਰ ਅਤੇ ਸ਼ਾਮ ਦੇ ਦੋ ਦੀਵਾਨਾ ਵਿੱਚ ਸੁਆਮੀ ਜੀ ਅਮਰ ਕਥਾ ਕਰਨਗੇ ਅਤੇ 2 ਮਾਰਚ ਨੂੰ ਜਿਥੇ ਸ੍ਰੀ ਅਖੰਡ ਪਾਠਾ ਦੇ ਭੋਗ ਪੈਣਗੇ ਉਥੇ ਭੋਗਾ ਤੋਂ ਉਪਰੰਤ ਕਵਿਸਰੀ ਜੱਥੇ ਹਰ ਜਸ ਦੁਆਰਾ ਹਾਜਰੀਆਂ ਭਰਨਗੇ ਅਤੇ ਸੁਆਮੀ ਸੰਤ ਜਗਜੀਤ ਸਿੰਘ ਜੀ ਅਮਰ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਦੀਵਾਨਾ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ ਅਤੇ ਸੰਗਤਾਂ ਨੂੰ ਖੁਸ਼ੀਆ ਬਖਸ਼ਿਸ ਕਰਨਗੇ ਅਤੇ ਗੁਰੂ ਕੇ ਲੰਗਰ ਸੰਗਤਾਂ ਲਈ ਅਤੁੱਟ ਵਰਤਣਗੇ ਸ੍ਰ: ਲੋਪੋਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਸੰਤ ਆਸ਼ਰਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਅਤੇ ਹੋ ਰਹੇ ਸਮਾਗਮਾ ਲੰਗਰਾਂ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕਰਨ ਲਈ ਅਪੀਲ ਕੀਤੀ ਇਸ ਮੌਕੇ ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਭਾਈ ਗੁਰਚਰਨ ਸਿੰਘ ਮੱਲੇਆਣਾ, ਬਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਗੁਰਚਰਨ ਸਿੰਘ, ਸੁਦਾਗਰ ਸਿੰਘ ਕਲਕੱਤਾ, ਕਰਤਾਰ ਸਿੰਘ, ਬਲਰਾਜ ਸਿੰਘ ਰਾਜਾ, ਸੁਖਚੈਨ ਸਿੰਘ, ਬਲਵਿੰਦਰ ਬਾਂਘਾ, ਹਰਦਿੱਤ ਸਿੰਘ, ਹਰਜਿੰਦਰ ਸੱਜਾਵਾਲ, ਬੱਬੂ ਲੋਪੋਂ, ਸੇਵਕ ਸਿੰਘ ਸਾਜਨ ਸਟੂਡੀਓ ਵਾਲੇ ਤੋਂ ਇਲਾਵਾਂ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


