ਸੰਤ ਬਾਬਾ ਦਾਨ ਸਿੰਘ ਜੀ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮਿ੍ਰਤ ਛਕਾ ਕੇ ਗੁਰੂ ਲੜ ਲਾਇਆ-ਜੱਥੇਦਾਰ ਅਮਰੀਕ ਸਿੰਘ ਅਜਨਾਲਾ

ਬਾਘਾਪੁਰਾਣਾ,18 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਸੱਚਖੰਡ ਵਾਸੀ ਸੰਤ ਬਾਬਾ ਦਾਨ ਸਿੰਘ ਜੀ ਦਮਦਮੀ ਟਕਸਾਲ ਗੁਰਦੁਆਰਾ ਕਲਿਆਣਸਰ ਸਾਹਿਬ ਲਧਾਈ ਕੇ ਵਾਲਿਆਂ ਦੀ ਸਲਾਨਾ ਬਰਸੀ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਪਿੰਡ ਚੱਨੂੰਵਾਲਾ(ਮੋਗਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਮੁੱਖ ਸੇਵਾਦਾਰ ਬਾਬਾ ਇੱਕਤਰ ਸਿੰਘ ਜੀ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ,ਨਗਰ ਨਿਵਾਸੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਂ ਅਤੇ ਉਤਸਾਹ ਨਾਲ ਮਨਾਈ ਗਈ। ਸੱਚਖੰਡ ਵਾਸੀ ਬਾਬਾ ਦਾਨ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਤ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਰਾਗੀ ਭਾਈ ਗੁਰਪ੍ਰੇਮ ਸਿੰਘ ਰੋਡੇ, ਬਾਬਾ ਦਰਸ਼ਨ ਸਿੰਘ ਪੰਜਗਰਾਂਈ ਵਾਲੇ, ਰਾਮ ਤੀਰਥ ਜਲਾਲ ਵਾਲੇ ਅਤੇ ਬਾਬਾ ਇਕਬਾਲ ਸਿੰਘ ਨੱਥੂੁਵਾਲਾ ਵਾਲਿਆਂ ਦੇ ਜੱਥਿਆ ਨੇ ਕਥਾਂ-ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ। ਭਾਈ ਦਵਿੰਦਰ ਸਿੰਘ ਹਰੀਏਵਾਲਾ ਅਤੇ ਹੋਰ ਜੱਥਿਆਂ ਨੇ ਸੰਤ ਬਾਬਾ ਦਾਨ ਸਿੰਘ ਜੀ ਦੇ ਜੀਵਨ ਬਾਰੇ ਇਤਿਹਾਸਕ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਧਾਰਮਿਕ ਸਮਾਗਮ ’ਚ ਵਿਸੇਸ਼ ਤੌਰ ’ਤੇ ਪਹੁੰਚੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਨੇ ਗੁਰਬਾਣੀ ਦੀ ਕਥਾ ਕੀਤੀ। ਜੱਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਬਾਬਾ ਦਾਨ ਸਿੰਘ ਜੀ ਦੇ ਜੀਵਨ ’ਤੇ ਪਾਉਦਿਆਂ ਆਖਿਆ ਕਿ ਸੰਤ ਬਾਬਾ ਦਾਨ ਸਿੰਘ ਜੀ ਨੇ ਹਜਾਰਾਂ ਪ੍ਰਾਣੀਆਂ ਨੰੁੂ ਖੰਡੇ-ਬਾਟੇ ਦਾ ਅੰ੍ਰਮਿਤ ਛਕਾ ਕੇ ਗੁਰੂ ਲੜ ਲਾਇਆ,ਕਈ ਗੁਰਦੁਆਰਾ ਸਾਹਿਬ ਉਸਾਰੇ ਅਤੇ ਹਜਾਰਾਂ ਪ੍ਰਾਣੀਆਂ ਨੂੰ ਗੁਰਬਾਣੀ ਦੀ ਸੰਥਿਆਂ ਦੇ ਕੇ ਗ੍ਰੰਥੀਂ ਸਿੰਘ ਬਣਾਇਆ। ਉਨਾਂ ਕਿਹਾ ਕਿ ਬਾਬਾ ਜੀ ਮਾਲਵਾ ਖੇਤਰ ਦੇ ਸਿੱਖੀ ਦੇ ਥੰਮ ਸਨ। ਇਸ ਸਮੇਂ ਗੁਰੂ ਕਾ ਲੰਗਰ ਅਤੁਟ ਵਰਤਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਇੱਕਤਰ ਸਿੰਘ ਨੇ ਪਹੁੰਚੇ ਸੰਤ-ਮਹਾਂਪੁਰਸ਼ ਅਤੇ ਸੰਗਤਾਂ ਦੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰਾਂ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਸਮੇਂ ਬਾਬਾ ਗੁਰਵਿੰਦਰ ਸਿੰਘ ਡੇਮਰੂ,ਜੱਥੇਦਾਰ ਸ਼ੇਰ ਸਿੰਘ ਨਿਹੰਗ ਬੁੱਢਾਦਲ,ਬਾਬਾ ਬਲਵੀਰ ਸਿੰਘ ਘੋਲੀਆ,ਰਾਜਿੰਦਰ ਸਿੰਘ ਖਾਲਸਾ,ਜੱਥੇਦਾਰ ਗੁਰਜੰਟ ਸਿੰਘ ਨਿਹੰਗ,ਗਿਆਨੀ ਬਲਵੀਰ ਸਿੰਘ,ਗੁਰਦਿਆਲ ਸਿੰਘ,ਅਜਮੇਰ ਸਿੰਘ,ਹਰਦੇਵ ਸਿੰਘ,ਗੁਰਦਾਸ ਸਿੰਘ,ਜਸਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ,ਗੁਰਵੀਰ ਸਿੰਘ,ਜਗਮੀਤ ਸਿੰਘ,ਪ੍ਰਗਟ ਸਿੰਘ ਆਦਿ ਸਿੱਖ ਸੰਗਤਾਂ ਹਾਜਰ ਸਨ।