ਲੱਚਰ ਗਾਇਕੀ ਖਿਲਾਫ਼ ਬਠਿੰਡਾ ਵਿਖੇ ਰੋਸ ਮਾਰਚ 20 ਫਰਵਰੀ ਨੂੰ-ਬਾਬਾ ਚਮਕੌਰ ਸਿੰਘ ਭਾਈਰੂਪਾ

ਬਾਘਾਪੁਰਾਣਾ,18ਫਰਵਰੀ (ਰਾਜਿੰਦਰ ਸਿੰਘ ਕੋਟਲਾ): ਗਾਇਕਾ ਵੱਲੋਂ ਲੱਚਰ ਗਾਣੇ ਗਾ ਕੇ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਜਿਸ ਨੂੰ ਬੰਦ ਕਰਵਾਉਣ ਲਈ ਬਾਬਾ ਚਮਕੌਰ ਸਿੰਘ ਭਾਈਰੂਪੇ ਵਾਲਿਆਂ ਨੇ ਬੀੜਾ ਚੁਕਿਆ ਹੈ ਜਿਸ ਲੜੀ ਤਹਿਤ ਗੁਰੂ ਨਾਨਕ ਨਾਮ ਲੇਵਾ ਸੰਤ ਸਭਾ ਵੱਲੋਂ ਲੱਚਰ ਗਾਇਕੀ ਦੇ ਵਿਰੋਧ ’ਚ 20 ਫਰਵਰੀ ਨੰੂੁ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਡੀ ਸੀ ਦਫਤਰ ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਬਾਬਾ ਚਮਕੌਰ ਸਿੰਘ ਭਾਈ ਰੂਪਾ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਗਤਾਂ ਲੈ ਕੇ ਆਉਣ ਅਤੇ ਰੋਸ ਮਾਰਚ ਨੂੰੁ ਸਫਲ ਬਣਾਉਣ ਤਾਂ ਜੋ ਲੱਚਰ ਗਾਇਕੀ ਨੂੰ ਠੱਲ ਪਾਈ ਜਾ ਸਕੇ ਅਤੇ ਰਾਹੋਂ-ਕੁਰਾਹੇ ਪਏ ਨੌਜਵਾਨ ਲੜਕੇ-ਲੜਕੀਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।


