ਆਸ਼ਾ ਵਰਕਰਾਂ ਲਈ ਸਿਵਲ ਹਸਪਤਾਲ ’ਚ ਲਗਾਇਆ ਤਿੰਨ ਦਿਨਾਂ ਟੇ੍ਰਨਿੰਗ ਸੈਮੀਨਾਰ

ਮੋਗਾ, 20 ਦਸੰਬਰ (ਜਸ਼ਨ)- ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸਥਿਤ ਸਿਵਲ ਸਰਜਨ ਦਫਤਰ ਦੀ ਮੀਟਿੰਗ ਵਿਚ ਸੋਮਵਾਰ ਤੋਂ ਜ਼ਿਲਾ ਸਿਹਤ ਵਿਭਾਗ ਦੇ ਵੱਖ ਵੱਖ ਖੇਤਰਾਂ ਵਿਚ ਤਾਇਨਾਤ ਆਸਾ ਵਰਕਰਾਂ ਦੇ ਲਈ ਤਿੰਨ ਦਿਨੀਂ ਟੈ੍ਰਨਿੰਗ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ ਹੈ। ਸੈਮੀਨਾਰ ਦਾ ਉਦਘਾਟਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤਾ, ਜਿਸ ਦੌਰਾਨ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨੇ ਆਪਣੀ ਟੈ੍ਰਨਿੰਗ ਲੈਣ ਦੀ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗੀ ਆਦੇਸ਼ਾਂ ਤੇ ਆਸ਼ਾ ਵਰਕਰਾਂ ਨੂੰ ਇਹ ਟੇ੍ਰਨਿੰਗ ਗੈਰ ਸੰਚਾਰੀ ਰੋਗ ਵਰਗੇ ਕੈਂਸਰ, ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਰਿੰਦਰ ਸੇਤੀਆ ਅਤੇ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਬੀ.ਈ.ਈਜ਼ ਰਜਿੰਦਰ ਸਿੰਘ ਬਾਘਾਪੁਰਾਣਾ, ਰਛਪਾਲ ਸਿੰਘ ਡਰੋਲੀ, ਅੰਮਿ੍ਰਤ ਸ਼ਰਮਾ ਮੋਗਾ, ਡਾ. ਮਨਮੀਤ ਸਿੰਘ, ਮੈਡਮ ਕਮਲ ਅਤੇ ਮੰਗਲਾ ਵਲੋਂ ਦਿੱਤੀ ਜਾਵੇਗੀ। ਉਨਾਂ ਜ਼ਿਲੇ ਵਿਚ ਤਾਇਨਾਤ ਸਮੂੁਹ ਆਸ਼ਾ ਵਰਕਰਜ਼ ਨੂੰ ਇਸ ਟ੍ਰੇਨਿੰਗ ’ਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।