ਆਮ ਆਦਮੀ ਪਾਰਟੀ ਵੱਲੋਂ ਬਲਤੇਜ ਸਿੰਘ ਢਿੱਲੋਂ ਨੂੰ ਬਲਾਕ ਪ੍ਰਧਾਨ ਨਿਯੁਕਤ ਕਰਨ ’ਤੇ ਭਲੂਰ ਵਾਸੀਆਂ ’ਚ ਖੁਸ਼ੀ ਦੀ ਲਹਿਰ

ਭਲੂਰ,11 ਜਨਵਰੀ (ਜਸ਼ਨ)-ਪੰਜਾਬ ਦੇ ਨੌਜਵਾਨਾਂ ਵਰਗ ਦਾ ਨਵੀਂ ਉੱਠੀ ਲਹਿਰ ‘ਆਮ ਆਦਮੀ ਪਾਰਟੀ’ ਨਾਲ ਜੁੜਨ ਦਾ ਮਕਸਦ ਰਾਜਨੀਤੀ ਕਰਨਾ ਜਾਂ ਅਹੁਦੇ ਲੈਣਾ ਨਹੀਂ ਬਲਕਿ ਪੰਜਾਬ ਨੂੰ ਹੱਸਦਾ ਵੱਸਦਾ ਰੱਖਣਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲਾ ਮੋਗਾ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨ ਨੌਜਵਾਨ ਬਲਤੇਜ ਸਿੰਘ ਢਿੱਲੋਂ ਨੇ ਅੱਜ ਕਸਬਾ ਭਲੂਰ ਵਿਖੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ,ਜਵਾਨੀ ,ਬੁਢਾਪਾ, ਬੱਚੇ ,ਮਜ਼ਦੂਰ ਤੇ ਵਪਾਰੀ ਵਰਗ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਹੇ ਹਨ ,ਜਿਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨਾਲ ਜੁੜ ਕੇ ਕੰਮ ਕਰਨ ਦੇ ਇਛੁੱਕ ਹਨ। ਪਾਰਟੀ ਪ੍ਰਤੀ ਇਮਾਨਦਾਰੀ ਅਤੇ ਮਿਹਨਤ ਨੂੰ ਵੇਖਦਿਆਂ ਪਾਰਟੀ ਵੱਲੋਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਬਲਤੇਜ ਸਿੰਘ ਢਿੱਲੋਂ ਉਰਫ਼ ਮੀਕ ਢਿੱਲੋਂ ਨੇ ਕਿਹਾ ਕਿ ਉਹਨਾਂ ਵਰਗੇ ਨੌਜਵਾਨ ਅਹੁਦੇਦਾਰੀਆਂ ਲਈ ਨਹੀਂ ,ਸਿਰਫ਼ ਪੰਜਾਬ ਦੀਆਂ ਖੁਸ਼ੀਆਂ ਲੋਚਦੇ ਨੇ। ਉਹਨਾਂ ਕਿਹਾ ਕਿ ਜੇਕਰ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤਾਂ ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ । ਉਹਨਾਂ ਪਾਰਟੀ ਵੱਲੋਂ ਬਖਸ਼ੇ ਮਾਣ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੀਨੀਅਰ ਆਗੂ ਜਸਪਾਲ ਸਿੰਘ ਮਾਹਲ ਕਲਾਂ ਨੇ ਆਖਿਆ ਕਿ ਪੰਜਾਬ ਦੇ ਭਲੇ ਲਈ ਬਲਤੇਜ ਸਿੰਘ ਢਿੱਲੋਂ ਵਰਗੇ ਨੌਜਵਾਨਾਂ ਦੀ ਪਾਰਟੀ ਨੂੰ ਵੱਡੀ ਲੋੜ ਹੈ ਕਿਉਂਕਿ ਨੌਜਵਾਨ ਵਰਗ ਹੀ ਮੁਲਕ ਨੂੰ ਤਰੱਕੀ ਵੱਲ ਲੈ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨੌਜਵਾਨ ਬਲਤੇਜ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਭਲੂਰ ਵਾਸੀ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਹਲਕਾ ਬਾਘਾਪੁਰਾਣਾ ਦੇ ਸਮੂਹ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ