ਬਾਘਾਪੁਰਾਣਾ,2 ਫਰਵਰੀ (ਜਸਵੰਤ ਗਿੱਲ)-ਸਥਾਨਕ ਸ਼ਹਿਰ ਦੇ ਇਕੋ ਇਕ ਬਾਕੀ ਬਚੇ ਤਾਰੇਵਾਲਾ ਛੱਪੜ ਦੇ ਲਗਾਤਾਰ ਉਛਲਦੇ ਹੋਣ ਕਰਕੇ ਇਸ ਦੀ ਲਾਗਲੀ ਵਸੋਂ ਪਿਛਲੇ ਇਕ ਅਰਸੇ ਤੋਂ ਡਾਹਢੀ ਪ੍ਰੇਸ਼ਾਨ ਹੈ। ਛੱਪੜ ਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਸ ਵਿਚ ਹੋਰ ਪਾਣੀ ਸਮਾਉਣ ਦੀ ਸਮਰਥਾ ਅਸਲੋਂ ਖਤਮ ਹੋ ਗਈ ਹੈ, ਜਿਸ ਕਾਰਨ ਇਸ ਦਾ ਵਾਧੂ ਵਹਾਅ ਗਲੀਆਂ ਵੱਲ ਹੋ ਤੁਰਿਆ ਹੈ। ਇਸ ਦੇ ਬਿਲਕੱੁਲ ਕਿਨਾਰੇ ਉਪਰਲੀ ਵਸੋਂ ਤਾਂ ਇਸ ਗੰਦੇ ਪਾਣੀ ਤੋਂ ਬੇਹੱਦ ਦੁਖੀ ਹੈ...
News
ਫਿਰੋਜ਼ਪੁਰ,2 ਫਰਵਰੀ (ਪੰਕਜ)-ਪੰਜਾਬ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਿਲਾ ਫਿਰੋਜ਼ਪੁਰ ਦੇ ਐਸ ਐਸ ਪੀ ਸ: ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ’ਤੇ ਪਿਛਲੇ ਕੁਝ ਮਹੀਨਿਆਂ ਤੋਂ ਸਰਹੱਦੀ ਖੇਤਰਾਂ ਵਿਚ ਪੁਲਿਸ ਦੀ ਘਸ਼ਤ ਅਤੇ ਚੌਕਸੀ ਵਧਾ ਦਿਤੀ ਗਈ ਹੈ, ਜਿਸਦੇ ਨਤੀਜੇ ਵਜੋਂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਕੋਲੋਂ 300 ਲੀਟਰ ਦੇ ਕਰੀਬ ਲਾਹਣ ਅਤੇ ਦੇਸ਼ੀ ਸ਼ਰਾਬ ਫੜੀ ਗਈ ਹੈ ਜਿਸ ਨੂੰ ਉਹ ਵੇਚਣ ਲਈ...
ਮੋਗਾ, 2 ਫਰਵਰੀ (ਜਸ਼ਨ):- ਪੰਜਾਬ ਦੇ ਕਿਸਾਨਾਂ ਲਈ ਪੰਜਾਬ ਖੇਤੀਬਾੜੀ ਵਿਭਾਗ ਵਲੋਂ ਭਾਰਤ ਸਰਕਾਰ ਦੀ ਮਦਦ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਗਾਲਣ ਲਈ ਸਬ-ਮਿਸ਼ਨ ਔਨ ਐਗਰੀਕਲਚਰਲ ਮੈਕੇਨਾਈਜੇਸ਼ਨ ਸਕੀਮ (ਖੇਤੀਬਾੜੀ ਮਸ਼ੀਨੀਕਰਨ ’ਤੇ ਉਪਦਾਨ) ਅਧੀਨ ਖੇਤੀ ਮਸ਼ੀਨਰੀ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਸਬਸਿਡੀ ਦੇਣ ਵਾਸਤੇ ਖੇਤੀਬਾੜੀ ਵਿਭਾਗ ਕੋਲ 6 ਫਰਵਰੀ 2018 ਤੱਕ ਦਰਖਾਸਤਾਂ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਇਹ ਸਬੰਧੀ ‘ਸਾਡਾ ਮੋਗਾ ਡੌਟ ਕੋਮ ’ ਨਿੳੂਜ਼...
ਮੋਗਾ,2 ਫਰਵਰੀ (ਜਸ਼ਨ)- ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ: ਅਮਰਜੀਤ ਸਿੰਘ ਲੰਡੇਕੇ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪਾਰਟੀ ਵੱਲੋਂ ਐਲਾਨੇ ਚੋਣ ਮੇੇੈਨੀਫਿਸਟੋ ਨੂੰ ਲਾਗੂ ਕਰਾਉਣ ਅਤੇ ਕਿਸਾਨਾਂ ਦੀਆਂ ਮੋਟਰਾਂ ’ਤੇ ਮੀਟਰ ਲਾਉਣ ਤੇ ਵਿਰੋਧ ’ਚ ਰੋਸ ਪ੍ਰਦਸ਼ਨ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਅੱਜ...
ਮੋਗਾ, 2 ਫਰਵਰੀ (ਜਸ਼ਨ) -ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆ ਨੇ ਜਪਾਨ ਵਿਚ ਲਗੀ ਕੈਨਵਾਸ ਪ੍ਰਦਰਸ਼ਨੀ ਵਿਚ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਅਨੁਜ ਗੁਵਪਤਾ ਤੇ ਟੀਚਰ ਸੋਨਮਪ੍ਰੀਤ ਨੇ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆ ਨੇ ਪੇਂਟਿੰਗ ਪ੍ਰਦਰਸ਼ਨੀ ਵਿਚ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕਰਦੇ...
ਬੰਬੀਹਾ ਭਾਈ ਕਾ, 2 ਫਰਵਰੀ (ਜਸਵੰਤ ਸਮਾਲਸਰ)- ਇਤਿਹਾਸਕ ਪਿੰਡ ਬੰਬੀਹਾ ਭਾਈ ਕਾ ਵਿਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਹਫ਼ਤਾ ਪਹਿਲਾਂ ਸੱਜ ਵਿਆਹੀ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਸਮਾਲਸਰ ਦੇ ਐੱਸ ਐੱਚ ਓ ਲਵਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 23 ਸਾਲਾ ਨਵਜੋਤ ਕੌਰ ਪੁੱਤਰੀ ਹਰਜਿੰਦਰ ਸਿੰਘ ਆਪਣੇ ਨਾਨਕੇ ਪਿੰਡ ਬਬੀਹਾ ਭਾਈ ਵਿਖੇ ਰਹਿੰਦੀ ਸੀ ,ਜਿਸ ਨੂੰ ਨਾਨਕਿਆਂ ਨੇ...
ਤਰਨਤਾਰਨ,2 ਫਰਵਰੀ (ਜਸ਼ਨ)- ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਗੈਂਗਸਟਰਾਂ ਖਿਲਾਫ਼ ਤੇਜ਼ ਕੀਤੀ ਮੁਹਿੰਮ ਦੇ ਬਾਵਜੂਦ ਅੱਜ ਪੰਜਾਬ ਵਿਚ ਲੁਟੇਰਿਆਂ ਵੱਲੋਂ ਇਕ ਵਪਾਰੀ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ । ਤਰਨਤਾਰਨ ਜ਼ਿਲੇ ਵਿਚ ਵਾਪਰੀ ਇਸ ਘਟਨਾ ਨੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਘਟਨਾ ਤਰਨਤਾਰਨ ਜ਼ਿਲੇ ਦੇ ਕਸਬੇ ਪੱਟੀ ਵਿਖੇ ਐਕਸਿਸ ਬੈਂਕ ਦੇ ਬਾਹਰ ਵਾਪਰੀ ਜਦੋਂ ਆਈ 20 ਕਾਰ ਵਿਚ ਸਵਾਰ ਹੋ ਕੇ ਆਏ ਤਿੰਨ...
ਮੋਗਾ, 2 ਫਰਵਰੀ (ਜਸ਼ਨ)- ਪਿੰਡ ਤੋਤਾ ਸਿੰਘ ਵਾਲਾ (ਮੋਗਾ) ਦੇ ਗੁਰਦੁਆਰਾ ਸਾਹਿਬ ਵਿੱਚ ਨਗਰ ਨਿਵਾਸੀਆਂ ,ਕਲੱਬ ਦੇ ਅਹੁੱਦੇਦਾਰਾਂ-ਅਤੇ ਕਲੱਬ ਮੈਬਰਾਂ ਵੱਲੋਂ ਅੱਜ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਪਾਠਾਂ ਦੀ ਪ੍ਰਾਰੰਭਤਾ ਮੌਕੇ ਕਲੱਬ ਪ੍ਰਧਾਨ ਸੁੱਖ ਗਿੱਲ,ਮੀਤ ਪ੍ਰਧਾਨ ਸਤਨਾਮ ਸਿੰਘ,ਸੀਨੀ.ਮੀਤ ਪ੍ਰਧਾਨ ਰਣਜੀਤ ਸਿੰਘ,ਜਨਰਲ ਸਕੱਤਰ ਗੁਰਸਾਹਬ ਸਿੰਘ ਢਿੱਲੋਂ,ਕੈਸ਼ੀਅਰ ਤਲਵਿੰਦਰ ਸਿੰਘ,ਗੁਰਬਖਸ਼ੀਸ਼ ਸਿੰਘ ਡੀ.ਪੀ,ਕੱਕਾ ਸਿੰਘ ਗਿੱਲ,ਕੁਲਵੰਤ ਸਿੰਘ...
ਚੰਡੀਗੜ ,1 ਫਰਵਰੀ (ਪੱਤਰ ਪਰੇਰਕ)-ਰਾਜ ਚੋਣ ਕਮਿਸ਼ਨ, ਪੰਜਾਬ, ਵਲੋਂ ਨਗਰ ਨਿਗਮ, ਲੁਧਿਆਣਾ ਦੀਆਂ ਆਮ ਚੋਣਾਂ, ਨਗਰ ਨਿਗਮ, ਮੋਗਾ ਦੇ ਇਕ ਵਾਰਡ ਅਤੇ ਵੱਖ ਵੱਖ ਮਿਊਂਸਪਲ ਕੋਂਂਸਲਾਂ/ ਨਗਰ ਪੰਚਾਇਤਾਂ ਦੇ 26 ਵਾਰਡਾਂ ਦੀਆਂ ਉਪ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਨਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿ੍ਰਆ ਮਿਤੀ 08.02.2018 ਤੋਂ ਸ਼ੁਰੂ ਹੋ ਜਾਵੇਗੀ ਅਤੇ ਮਿਤੀ 13.02.2018 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। (ਮਿਤੀ 10.02.2018 ਅਤੇ 11.02.2018 ਨੂੰ...
ਬਾਘਾਪੁਰਾਣਾ/ਸਮਾਲਸਰ, 01 ਫਰਵਰੀ-( ਗਗਨਦੀਪ)-ਭਾਰਤ ਗਿਆਨ ਵਿਗਿਆਨ ਸੰਮਤੀ ਰਜਿ. ਚੰਡੀਗੜ (ਪੰਜਾਬ) ਵੱਲੋਂ ਨੇੜਲੇ ਸ਼ਹਿਰ ਬਾਘਾਪੁਰਾਣਾ ਅੰਦਰ ਸਥਿਤ ਅਰਜ਼ ਬਿਊਟੀ ਪਾਰਲਰ ਵਿਖੇ ਲੜਕੀਆਂ ਨੂੰ ਛੇ ਮਹੀਨੇ ਦਾ ਬਿਊਟੀ ਪਾਰਲਰ ਦਾ ਮੁੱਢਲਾ ਕੋਰਸ ਕਰਾਇਆ ਗਿਆ। ਇਸ ਕੋਰਸ ਦੇ ਪੂਰਾ ਹੋਣ ਉਪਰੰਤ ਬੀਤੇ ਦਿਨੀਂ ਜਿਲਾ ਮੋਗਾ ਦੇ ਸੁਪਰਵਾਈਜਰ ਮੈਡਮ ਜਸਵਿੰਦਰ ਕੌਰ ਨੇ ਲੜਕੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ। ਇਸ ਦੌਰਾਨ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਸੰਮਤੀ ਵੱਲੋਂ ਲਗਾਤਾਰ ਲੜਕੀਆਂ...

