ਨਿੱਜੀ ਬੱਸ ਨੂੰ ਲੱਗੀ ਅਚਾਨਕ ਅੱਗ

ਫਾਜ਼ਿਲਕਾ ,10 ਮਈ (ਜਸ਼ਨ)-ਫਾਜ਼ਿਲਕਾ ਤੋਂ ਹਿੰਦੂਮੱਲ ਕੋਟ ਰੋਡ ‘ਤੇ ਅੱਜ ਦੁਪਹਿਰ ਬਾਅਦ ਅਬੋਹਰ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਜਿੰਮੀਂਦਾਰਾ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ । ਡਰਾਈਵਰ ਨੇ ਸੂਝਬਝ ਦਿਖਾਉਂਦਿਆਂ ਬੱਸ ਨੂੰ ਤੁਰੰਤ ਰੋਕ ਦਿੱਤਾ। ਗ਼ਨੀਮਤ ਇਹ ਰਹੀ ਕਿ ਅੱਗ ਲੱਗਣ ਦੌਰਾਨ ਡਰਾਈਵਰ ਅਤੇ ਕੰਡਕਟਰ ਸਮੇਤ ਸਵਾਰੀਆਂ ਕਿਸੇ ਤਰਾਂ ਬੱਸ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈਆਂ ਅਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਬੱਸ ਅੱਗ ਦਾ ਗੋਲਾ ਬਣ ਗਈ ਅਤੇ ਅੱਗ ਦੀਆਂ ਲਾਟਾਂ ਨੇ ਬੱਸ ਨੂੰ ਘੇਰੇ ਵਿਚ ਲੈ ਲਿਆ । ਅੱਗ ਏਨੀ ਭਿਆਨਕ ਸੀ ਕਿ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀਆਂ ਫ਼ਾਇਰਬਿਰਗੇਡ ਦੀਆਂ ਗੱਡੀਆਂ ਨੂੰ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।


