ਫਾਜ਼ਿਲਕਾ ,10 ਮਈ (ਜਸ਼ਨ)-ਫਾਜ਼ਿਲਕਾ ਤੋਂ ਹਿੰਦੂਮੱਲ ਕੋਟ ਰੋਡ ‘ਤੇ ਅੱਜ ਦੁਪਹਿਰ ਬਾਅਦ ਅਬੋਹਰ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਜਿੰਮੀਂਦਾਰਾ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ । ਡਰਾਈਵਰ ਨੇ ਸੂਝਬਝ ਦਿਖਾਉਂਦਿਆਂ ਬੱਸ ਨੂੰ ਤੁਰੰਤ ਰੋਕ ਦਿੱਤਾ। ਗ਼ਨੀਮਤ ਇਹ ਰਹੀ ਕਿ ਅੱਗ ਲੱਗਣ ਦੌਰਾਨ ਡਰਾਈਵਰ ਅਤੇ ਕੰਡਕਟਰ ਸਮੇਤ ਸਵਾਰੀਆਂ ਕਿਸੇ ਤਰਾਂ ਬੱਸ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈਆਂ ਅਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਬੱਸ ਅੱਗ...
News
ਸੁਖਾਨੰਦ,10 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਪਲੇਸਮੈਂਟ ਸੈੱਲ ਵੱਲੋਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੇ ਅਖੀਰਲੇ ਸਾਲ ਦੀਆਂ ਵਿਦਿਆਰਥਣਾਂ ਲਈ ਪਲੇਸਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਜੇ.ਐਸ.ਆਰ. ਟੈਕਨੋਲੋਜਿਸ ਲੁਧਿਆਣਾ ਦੇ ਅਧਿਕਾਰੀ ਮੈਡਮ ਸਵਿਤਾ ਅਤੇ ਪਰਮਜੀਤ ਕੌਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਡਮ ਸਵਿਤਾ ਨੇ...
ਮੋਗਾ,10 ਮਈ (ਬਿੱਟੂ ਪੁਰਬਾ)-ਮੋਗਾ ਜ਼ਿਲੇ ਦੇ ਕਸਬਾ ਬੱਧਨੀ ਕਲਾਂ ‘ਚੋਂ ਲੰਘਦੀ ਨਹਿਰ ‘ਚੋਂ ਅੱਜ ਸਵੇਰੇ ਵੇਲੇ ਇਕ ਨੌਜਵਾਨ ਲੜਕੇ ਅਤੇ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਕਿਸਾਨ ਆਪਣੇ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨਾਂ ਨਹਿਰ ‘ਚ ਤੈਰਦੀਆਂ ਦੋ ਲਾਸ਼ਾਂ ਵੇਖੀਆਂ ਅਤੇ ਉਹਨਾਂ ਨੇ ਇਸ ਬਾਰੇ ਤੁਰੰਤ ਥਾਣਾ ਬੱਧਣੀ ਕਲਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਉਹਨਾਂ...
ਮੋਗਾ,9 ਮਈ (ਜਸ਼ਨ)- ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਸਾਲ 2018-19 ਦੀ ਚੋਣ ਆਈ.ਐਸ.ਐਫ.ਕਾਲਜ ਘੱਲਕਲਾਂ (ਮੋਗਾ)ਵਿਖੇ ਕਰਵਾਈ ਗਈ। ਜ਼ਿਲੇ ਵਿਚ ਪਹਿਲੀਆਂ ਦੋ ਪੁਜੀਸ਼ਨਾਂ ਤੇ ਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਕਬੱਡੀ ਵਿੱਚ ਡਰੋਲੀ ਜ਼ੋਨ, ਕੁਸ਼ਤੀਆਂ ਅਤੇ ਯੋਗਾ ਵਿੱਚ ਕੋਟ ਈਸੇ ਖਾਂ ਜੋਨ, ਹੈਡਬਾਲ,ਕਿ੍ਰਕਟ,ਰੱਸਾਕਸੀ ਵਿੱਚ ਜੀ.ਟੀ.ਬੀ.ਗੜ.ਜੋਨ,ਜੂਡੋ,ਖੋ-ਖੋ ਵਿੱਚ...
ਕੋਟਕਪੂਰਾ, 9 ਮਈ (ਟਿੰਕੂ ਪਰਜਾਪਤੀ) :- ਪ੍ਰੈਸ ਕਲੱਬ ਕੋਟਕਪੂਰਾ ਦੀ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਅਗਲੇ ਸਾਲ ਵਾਸਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਪ੍ਰਧਾਨ ਚੁਣ ਕੇ ਹੋਰ ਅਹੁਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਵੀ ਸੋਂਪ ਦਿੱਤੇ ਗਏ। ਪ੍ਰੈੇਸ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਗੁਰਿੰਦਰ ਸਿੰਘ ਨੂੰ ਹਾਰ ਪਾ ਕੇ ਸਨਮਾਨ ਕਰਦਿਆਂ ਮੁਬਾਰਕਬਾਦ ਦਿੱਤੀ। ਪਹਿਲੇ ਪ੍ਰਧਾਨ ਮੋਹਰ ਸਿੰਘ ਗਿੱਲ ਨੇ ਆਪਣੇ ਅਹੁਦੇ ਤੋਂ ਅਸਤੀਫਾ...
ਲੁਧਿਆਣਾ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 12 ਮਈ ਤੋਂ 2 ਜੂਨ ਤੱਕ ਖੇਡ ਕੰਪਲੈਕਸ ਜਰਖੜ ਵਿਖੇ ਹੋਵੇਗਾ। ਇਸ ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ (35 ਸਾਲ ਤੋਂ ਉੱਪਰ) ਦੀਆਂ 8 ਟੀਮਾਂ ਅਤੇ ਜੂਨੀਅਰ ਵਰਗ ਅੰਡਰ 17 'ਚ 6 ਟੀਮਾਂ ਹਿੱਸਾ ਲੈਣਗੀਆਂ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ...
ਫਤਿਹਗੜ੍ਹ ਪੰਜਤੂਰ 2 ਮਈ (ਜਗਸੀਰ ਸਿੰਘ ਸਰਾਂ): ਪਿਛਲੇ ਕਾਫੀ ਸਮੇਂ ਤੋਂ ਪਿੰਡ ਕੜਾਹੇਵਾਲਾ ਦਾ ਬੱਸ ਅੱਡਾ ਕੱਚਾ ਹੋਣ ਕਾਰਨ ਇੱਥੇ ਬੱਸਾਂ ਬਹੁਤ ਘੱਟ ਰੁੱਕਦੀਆਂ ਹਨ ।ਇਹ ਬੱਸ ਅੱਡਾ ਪਿੰਡ ਕੜਾਏਵਾਲਾ ਦੇ ਨਾਲ ਲੱਗਦੇ ਦੋ ਪਿੰਡਾਂ ਨੂੰ ਵੀ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ।ਪਿੰਡ ਬੱਲ ਅਤੇ ਪਿੰਡ ਕਿਲੀ ਨੌ ਆਬਾਦ ਦੇ ਲੋਕ ਪਿੰਡ ਕੜਾਏਵਾਲਾ ਦੇ ਬੱਸ ਅੱਡੇ ਤੋਂ ਹੀ ਬੱਸ ਲੈਂਦੇ ਹਨ ਪਰ ਇਨ੍ਹਾਂ ਤਿੰਨ ਪਿੰਡਾਂ ਦੇ ਲੋਕਾਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਥੇ...
ਚੰਡੀਗੜ, 9 ਮਈ (ਪੱਤਰ ਪਰੇਰਕ)-ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਅੱਜ ਇੱਥੇ ਪੰਜਾਬ ਭਵਨ ਵਿੱਚ ਪੰਜਾਬ ਰਾਜ ਦੀਆਂ 24 ਅਧਿਆਪਕ ਜਥੇਬੰਦੀਆਂ ਦੇ ਇਸ ਸਾਂਝੇ ਮੋਰਚੇ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਕੂਲ ਸਿੱਖਿਆ ਪੰਜਾਬ ਸ੍ਰੀ ਕਿ੍ਰਸ਼ਨ ਕੁਮਾਰ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਡਾਇਰੈਕਟਰ...
ਮੋਗਾ 9 ਮਈ(ਜਸ਼ਨ)-ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਤਰਸੇਮ ਮੰਗਲਾ ਦੀਆਂ ਹਦਾਇਤਾਂ ਅਨੁਸਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਵੱਲੋਂ ਸਲੱਮ ਏਰੀਆ, ਕੋਟਕਪੂਰਾ ਬਾਈਪਾਸ, ਮੋਗਾ ਦੇ ਬਾਬਾ ਸ੍ਰੀ ਚੰਦ ਜੀ ਦੇ ਮੰਦਰ ਵਿਖੇ ਸਕੂਲਾਂ ਵਿੱਚ ਨਾ ਜਾਣ ਵਾਲੇ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਸਿੱਖਿਆ ਪ੍ਰਤੀ ਜਾਗਰੂੁਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ...
ਕੋਟਕਪੂਰਾ, 9 ਮਈ (ਟਿੰਕੂ ਪਰਜਾਪਤੀ) :- ਸਥਾਨਕ ਸਿਵਲ ਹਸਪਤਾਲ ਵਿਖੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮੌਕੇ ਜਿੱਥੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਸਮੇਤ ਸਮਾਜਸੇਵਾ ਦੇ ਖੇਤਰ ’ਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਵੈ ਇਛੁੱਕ ਖੂਨਦਾਨ ਕੈਂਪ ਵੀ ਲੱਗਾ, ਉੱਥੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਸਮਰਪਿਤ ਕੀਤੇ ਇਸ ਸੈਮੀਨਾਰ ਦੌਰਾਨ ਡਾ. ਦੀਪਤੀ ਪਰਾਸ਼ਰ ਚੇਅਰਪਰਸਨ...

