News

ਮੋਗਾ,7 ਮਈ (ਜਸ਼ਨ)- ਪਿਛਲੇ ਲੰਮੇ ਸਮੇਂ ਲੋਕ ਹਿੱਤਾਂ ਲਈ ਸੰਘਰਸ਼ ਕਰਦੀ ਆ ਰਹੀ ਸਰਕਾਰ ਤੋਂ 2 ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਐਂਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਕਈ ਮਹੀਨਿਆਂ ਤੋਂ ਜਾਣਬੁੱਝ ਕੇ ਲਟਕਾਏ ਜਾ ਰਹੇ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਮੋਰਚਾ ਖੋਲ ਦਿੱਤਾ ਹੈ ਇਸ ਕੜੀ ਤਹਿਤ ਸੰਸਥਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ 35 ਕਰੋੜ ਦੇ ਟੈਂਡਰ ਲਗਵਾਉਣ ਲਈ 17 ਮਈ ਤੱਕ ਦਾ ਅਲਟੀਮੇਟਮ ਦਿੱਤਾ। ਗੌਰਤਲਬ ਹੈ...
ਮੋਗਾ, 7 ਮਈ (ਜਸ਼ਨ) ਮੋਗਾ ਜਿਲੇ ਦੇ ਘੱਲਕਲਾਂ ਵਿਖੇ ਸਥਿਤ ਸੇਂਟ ਜੋਸਫ਼ ਕਾਨਵੈਂਟ ਸਕੂਲ ਨੇ ਖਸਰਾ ਤੇ ਰੁਬੈਲਾ ਵਿਰੋਧੀ ਅਫਵਾਹਾਂ ਤੇ ਕੂੜ ਪ੍ਰਚਾਰ ਨੂੰ ਅੰਗੂਠਾ ਵਿਖਾਉਂਦਿਆਂ ਧੜਾਧੜ ਖਸਰਾ ਤੇ ਰੁਬੈਲਾ ਦੇ ਟੀਕੇ ਲਗਵਾਏ । ਕਾਬਲੇਗੌਰ ਹੈ ਕਿ ਇਸ ਸਕੂਲ ਵਿੱਚ ਅਫਸਰਾਂ, ਡਾਕਟਰਾਂ, ਅਧਿਆਪਕਾਂ, ਪੱਤਰਕਾਰਾਂ ਸਮੇਤ ਸ਼ਹਿਰੀਆਂ ਤੇ ਪਿੰਡਾਂ ਦੇ ਜਾਗਰੂਕ ਤੇ ਸੁਲਝੇ ਹੋਏ ਲੋਕਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰਦੇ ਹਨ । ਅੱਜ ਸਵੇਰੇ 9 ਵਜੇ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਵੀਰ ਸਿੰਘ...
ਮੋਗਾ 7 ਮਈ(ਜਸ਼ਨ)-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਅਜੀਵਿਕਾ ਮਿਸ਼ਨ ਅਧੀਨ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਸ਼ਖਸੀਅਤ ਉਸਾਰੀ ਲਈ ਸਿਖਲਾਈ ਸੈਮੀਨਾਰ ਸ਼ੁਰੂ ਕੀਤਾ ਗਿਆ। ਸੈਮੀਨਾਰ ਦੌਰਾਨ ਸਰਕਾਰ ਵੱਲੋਂ ਆਈ ਟੀਮ ਨੇ 30 ਵਿਦਿਆਰਥੀਆਂ ਦੇ ਗਰੁੱਪ ਦੀ ਸਕਿਲ ਮਿਸ਼ਨ ਤਹਿਤ ਸਿਖਲਾਈ ਲਈ ਚੋਣ ਕੀਤੀ । ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਅਜੀਵਿਕਾ ਮਿਸ਼ਨ ਤਹਿਤ ਚਲਾਏ ਜਾ ਰਹੇ ਪ੍ਰੋਗਰਾਮਾਂ ਨੇ ਜਿੱਥੇ ਨੌਜਵਾਨਾਂ...
ਫਿਰੋਜ਼ਪੁਰ,7 ਮਈ (ਪੰਕਜ ਕੁਮਾਰ )-ਐੱਸ. ਟੀ. ਐੱਫ. ਸਰਹੱਦ ਰੇਂਜ ਅੰਮਿ੍ਰਤਸਰ ਨੇ ਵੱਡੀ ਕਾਰਵਾਈ ਕਰਦਿਆਂ ਕੰਡਿਆਲੀ ਤਾਰ ਦੇ ਪਾਰ ਵਿਸ਼ੇਸ਼ ਸਰਚ ਅਪਰੇਸ਼ਨ ਕਰਕੇ ਜ਼ਮੀਨ ‘ਚ ਦੱਬੀ ਸਾਢੇ 5 ਕਿਲੋ 315 ਗ੍ਰਾਮ ਹੈਰੋਇਨ ਅਤੇ 45 ਗ੍ਰਾਮ ਅਫੀਮ ਤੋਂ ਇਲਾਵਾ ਪਾਕਿਸਤਾਨੀ ਸਿਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਮਦੋਟ ਵਿਖੇ ਪ੍ਰੈੱਸ ਵਾਰਤਾ ਦੌਰਾਨ ਜਨਰਲ ਪੁਲਸ...
ਨਿਹਾਲ ਸਿੰਘ ਵਾਲਾ,7 ਮਈ (ਜਸ਼ਨ)-ਸਾਬਕਾ ਵਿਧਾਇਕ ਸਵਰਗੀ ਜਥੇਦਾਰ ਜੋਰਾ ਸਿੰਘ ਭਾਗੀਕੇ ਦੀ ਧਰਮ ਪਤਨੀ ਅਤੇ ਸਾਬਕਾ ਵਿਧਾਇਕਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਨਿਹਾਲ ਸਿੰਘ ਵਾਲਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸੱਸ ਮਾਤਾ ਬਲਵੀਰ ਕੌਰ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਮਲੋ ਸ਼ਹੀਦ ਸਾਹਿਬ ਪਿੰਡ ਭਾਗੀਕੇ ਵਿਖੇ ਪਾਏ ਗਏ । ਹਜ਼ਾਰਾਂ ਸੰਗਤਾਂ ਦੇ ਦਰਿਆ ਨੇ ਮਾਤਾ ਬਲਵੀਰ ਕੌਰ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ । ਇਸ ਮੌਕੇ ਰਾਗੀ ਸਿੰਘਾਂ ਨੇ...
ਕੋਟਕਪੂਰਾ/ਫਰੀਦਕੋਟ, 7 ਮਈ (ਟਿੰਕੂ ਪਰਜਾਪਤੀ) :- ਸਥਾਨਕ ਸਰਕਾਰੀ ਬ੍ਰਜਿੰਦਰਾ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੁਆਰਾ ਪਲੇਠੀ ਵਿਦਾਇਗੀ ਪਾਰਟੀ ਕਰਵਾਈ ਗਈ। ਕਾਲਜ ਪਿ੍ਰੰਸੀਪਲ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਐਮ. ਏ. ਅੰਗਰੇਜ਼ੀ ਭਾਗ ਦੂਜਾ ਦੇ ਵਿਦਿਆਰਥੀ ਨੂੰ ਅਲਵਿਦਾ ਆਖਿਆ ਗਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਨਿਰਵਰਿੰਦਰ ਕੌਰ ਸੰਧੂ ਨੇ ਸਾਰਿਆ ਨੂੰ ਜੀ ਆਇਆਂ ਆਖਦਿਆਂ ਇਸ ਵਿਦਾਇਗੀ ਪਾਰਟੀ ਨੂੰ ਆਪਣੇ ਆਪ ’ਚ ਕਾਲਜ ਅਤੇ ਅੰਗਰੇਜ਼ੀ ਵਿਭਾਗ ਲਈ ਇੱਕ...
ਮੋਗਾ,7 ਮਈ (ਜਸ਼ਨ) : ਪੂਰੇ ਪੰਜਾਬ ਵਿੱਚ ਖਸਰਾ ਤੇ ਰੁਬੈਲਾ ਦੇ ਟੀਕਾ ਕਰਨ ਨੰੂ ਲੈ ਕੇ ਜਿਥੇ ਸੋਸ਼ਲ ਮੀਡੀਆਂ ਰਾਂਹੀ ਲੋਕਾਂ ਨੰੂ ਟੀਕਾ ਕਰਨ ਦੇ ਗਲਤ ਪ੍ਰਭਾਵ ਬਾਰੇ ਅਫਵਾਹਾਂ ਫੈਲਾ ਕੇ ਭੜਕਾਇਆ ਜਾ ਰਿਹਾ ਹੈ ਪਰ ਕੁੱਝ ਪੜੇ ਲਿਖੇ ਤੇ ਸਮਾਜ ਸੇਵੀ ਲੋਕ ਆਪਣੇ ਬੱਚਿਆਂ ਤੇ ਖਸਰਾ ਤੇ ਰੁਬੈਲਾ ਦੇ ਟੀਕੇ ਪਹਿਲ ਦੇ ਅਧਾਰ ਤੇ ਲਵਾ ਕੇ ਜਿਥੇ ਲੋਕਾਂ ਨੰੂ ਜਾਗਰੂਕ ਕਰ ਰਹੇ ਹਨ । ਇਸੇ ਪਹਿਲ ਕਦਮੀ ਨੰੂ ਅੱਗੇ ਤੋਰਦਿਆਂ ਮੋਗਾ ਤੋਂ ਸੀਨੀਅਰ ਪੱਤਰਕਾਰ ਲਖਵੀਰ ਸਿੰਘ ਨੇ ਆਪਣੇ 5 ਸਾਲ ਦੇ...
ਕੋਟ ਈਸੇ ਖਾਂ, 6 ਮਈ (ਜਸ਼ਨ)- ਵਿਕਟੋਰੀਆ ਇੰਟਰਨੈਸ਼ਨਲ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਕੁਲਜੀਤ ਜੇਤਲੀ ਅਤੇ ਪਿ੍ਰੰ: ਰੇਨੂੰ ਜੇਤਲੀ ਦੀ ਅਗਵਾਈ ’ਚ ਕਰਵਾਏ ਇਸ ਸਮਾਗਮ ਦੌਰਾਨ ਮੋਗਾ ਤੋਂ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਰਸਮੀਂ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਕੋਟ ਈਸੇ ਖਾਂ ਇਲਾਕੇ ਵਿਚ ਵਿਕਟੋਰੀਆ...
ਮੋਗਾ, 6 ਮਈ (ਜਸ਼ਨ): ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇਨਚਾਰਜ ਮਨੀਸ਼ ਸਿਸੋਧੀਆ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ’ਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਹਲਕਾ ਧਰਮਕੋਟ ਦੇ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਅਤੇ ਜਗਦੀਪ ਸਿੰਘ ਬਰਾੜ ਜੈਮਲਵਾਲਾ ਸ਼ਾਮਲ ਸਨ। ਮੋਗਾ ਆਪ ਦੇ ਪ੍ਰਧਾਨ...
ਫਿਰੋਜ਼ਪੁਰ , 6 ਮਈ (ਪੰਕਜ ਕੁਮਾਰ)- ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਰੋਜ਼ਪੁਰ ਦੇ ਇੰਡੋ ਪਾਕ ਬਾਰਡਰ ਤੋਂ ਫਿਰੋਜ਼ਪੁਰ ਨਾਰਕੋਟਕਿ ਸੈੱਲ ਪੁਲਸਿ ਨੇ ਬੀ ਐੱਸ ਐੱਫ ਦੇ ਨਾਲ ਮਲਿਕੇ ਅੰਤਰਰਾਸ਼ਟਰੀ ਸੀਮਾ ਉੱਤੇ ਬੀ ਐੱਸ ਐੱਫ ਦੀ ਚੈਕ ਪੋਸਟ ਸ਼ਾਮੇ-ਕੇ ਦੇ ਨਜਦੀਕ ਪਾਕਸਿਤਾਨ ਵੱਲੋਂ ਆਈ ਕਰੀਬ 23 ਕਰੋਡ਼ ਦੀ 4 ਕੱਿਲੋ 700 ਗਰਾਮ ਹੈਰੋਇਨ ਨੂੰ ਫਡ਼ਨ 'ਚ ਸਫਲਤਾ ਹਾਸਲ ਕੀਤੀ ਹੈ । ਦਰਅਸਲ ਇਹ ਕਾਮਯਾਬੀ ਬੀ ਐੱਸ ਐੱਫ ਅਤੇ ਨਾਰਕੋਟਕਿ ਸੈਲ ਦੇ ਹੱਥ ਉਸ ਵੇਲੇ ਲੱਗੀ ਜਦੋਂ ਨਾਰਕੋਟਕਿ ਸੈਲ...

Pages