News

ਸਮਾਲਸਰ,4 ਮਈ (ਜਸਵੰਤ ਗਿੱਲ)-ਕਸਬਾ ਸਮਾਲਸਰ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਪੰਚਾਇਤੀ ਬੋਲੀ ਦਾ ਵਿਰੋਧ ਕਰਦਿਆ ਕਸਬੇ ਦੇ ਗਰੀਬ ਮਜ਼ਦੂਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਝੰਡਾ ਮਾਰਚ ਕੱਢਕੇ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਵਾ ਲਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ,ਬਲਾਕ ਸਕੱਤਰ ਬਲਕਾਰ ਸਿੰਘ ਸਮਾਲਸਰ,ਇਕਾਈ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਕਸਬੇ ਦੀ ਪੰਚਾਇਤ ਵੱਲੋਂ...
ਮੋਗਾ,4 ਮਈ (ਜਸ਼ਨ):ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਪਿੰਡ ਲੋਹਗੜ੍ਹ ਵਿਖੇ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿੱਥੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵਲੋ ਉਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਦੋ ਪੱਤਰਕਾਰਾ ਵਲੋ ਉਨਾਂ ਤੋ ਧਰਮਕੋਟ ਦੇ ਸਰਕਾਰੀ ਹਸਪਤਾਲ ਅਤੇ ਡਿਸਪੈਂਰਸੀ ਵਿੱਚ ਡਾਕਟਰਾਂ ਦੀ ਘਾਟ ਸਬੰਧੀ ਪੁੱਛੇ ਗਏ ਸਵਾਲ ਤੇ...
ਮੋਗਾ,4 ਮਈ (ਜਸ਼ਨ)-ਸਿਹਤ ਮੰਤਰੀ ਸ਼੍ਰੀ ਬ੍ਹਮ ਮਹਿੰਦਰਾ ਜੀ ਦੀ ਮੋਗਾ ਫੇਰੀ ਦੌਰਾਨ ਮੋਗਾ ਜਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਸਿਹਤ ਮੰਤਰੀ ਜੀ ਨੇ ਉਹਨਾਂ ਨੂੰ ਖਸਰਾ ਰੁਬੇਲਾ ਮੁਹਿੰਮ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਨ ਲਈ ਕਿਹਾ, ਇਸ ਤੇ ਉਹਨਾਂ ਤੁਰੰਤ ਸਹਿਮਤੀ ਦੇ ਦਿੱਤੀ ਸ਼ਾਮ 3 ਵਜੇ ਸਿਵਲ ਸਰਜਨ ਮੋਗਾ ਨਾਲ ਮੀਟਿੰਗ ਕਰਕੇ...
ਫਰੀਦਕੋਟ/ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਹਾਂਗਕਾਂਗ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਪੰਜਾਬ ਦੇ ਲੋੜਵੰਦਾਂ ਲਈ ਚਲਾਈ ਜਾ ਰਹੀ ਸੰਸਥਾ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 15 ਹਜਾਰ ਰੁਪਏ ਨਾਲ ਆਰਥਿਕ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਬਰਾੜ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੋਗਾ ਜਿਲੇ ਦੇ ਪਿੰਡ ਬੌਡੇ ਦੇ ਲੋੜਵੰਦ ਮਰੀਜ਼ ਸਤਨਾਮ ਸਿੰਘ ਵੱਲੋਂ ਮੱਦਦ ਲਈ ਪਹੁੰਚ ਕੀਤੀ ਗਈ...
ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਟਕਸਾਲੀ ਕਾਂਗਰਸੀ ਆਗੂ ਚੌਧਰੀ ਮੇਹਰ ਚੰਦ ਸਾਬਕਾ ਐਮ.ਸੀ. ਦਾ ਹਾਲ ਚਾਲ ਜਾਣਨ ਲਈ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਉਨਾ ਘਰ ਗਏ ਸਨ ਤੇ ਹੁਣ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੀ ਕੋਟਕਪੂਰਾ ਫੇਰੀ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਚੌਧਰੀ ਮੇਹਰ ਚੰਦ ਦਾ ਇਲਾਜ ਪੂਰੇ ਧਿਆਨ ਅਤੇ ਸਤਿਕਾਰ...
ਸਾਦਿਕ 4 ਮਈ (ਰਘਬੀਰ ਸਿੰਘ) :- ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਹੈਪੀਨੈੱਸ ਵੈਲਫੇਅਰ ਸੁਸਾਇਟੀ ਭੋਪਾਲ ਵੱਲੋਂ ਕੈਂਸਰ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ, ਜਿਸ ਵਿਚ ਬੱਚਿਆਂ ਨੂੰ ਕੈਂਸਰ ਦੇ ਲੱਛਣਾਂ, ਕਾਰਨਾਂ, ਰੋਕਥਾਮ, ਇਲਾਜ ਅਤੇ ਪ੍ਰਹੇਜ਼ ਸਬੰਧੀ ਜਾਗਰੂਕ ਕੀਤਾ ਗਿਆ। ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ ਤੇ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਪਿ੍ਰੰਸੀਪਲ ਰਜਿੰਦਰ ਕਸ਼ਯਪ ਦੀ...
ਮੋਗਾ 4 ਮਈ(ਜਸ਼ਨ)-ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਖੇਤੀਬਾੜੀ ਦੇ ਵਿਕਾਸ ਨੂੰ ਅੱਖੋਂ-ਪਰਖੇ ਕੀਤੇ ਜਾਣ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਦਿਨੋਂ-ਦਿਨ ਆਰਥਿਕ ਮੰਦਹਾਲੀ ਵਿੱਚ ਡੁੱਬਦਾ ਗਿਆ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪ੍ਰੀਵਾਰ ਕਲਿਆਣ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਈ.ਐਸ.ਐਫ਼ ਕਾਲਜ ਆਫ਼ ਫ਼ਾਰਮੇਸੀ ਘੱਲ ਕਲਾਂ (ਮੋਗਾ) ਵਿਖੇ ਜ਼ਿਲਾ ਪੱਧਰੀ ਕਰਜ਼ਾ ਰਾਹਤ ਸਮਾਗਮ ਦੀ ਪ੍ਰਧਾਨਗੀ...
ਕੋਟ ਈਸੇ ਖਾਂ,4 ਮਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਲੌਂਗੀਵਿੰਡ ਦੇ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੀ ਮੌਤ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ,ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਲੌਂਗੀਵਿੰਡ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ । ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਲਖਵਿੰਦਰ ਸਿੰਘ ਰੰਧਾਵਾ ਡੀ ਡੀ ਪੀ ਓ,ਯਾਦਵਿੰਦਰ...
ਬਾਘਾ ਪੁਰਾਣਾ,4 ਮਈ (ਜਸ਼ਨ)- ਜਿਲਾ ਮੋਗਾ ਤੇ ਤਹਿਸੀਲ ਬਾਘਾ ਪੁਰਾਣਾ ਦੇ ਆਖਰੀ ਪਿੰਡ ਵਾਂਦਰ ਵਿਖੇ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਵੱਲੋਂ ਰਵਨੀਤ ਬਲੱਡ ਡੋਨਰਜ਼ ਸੁਸਾਇਟੀ ਰਜਿ ਅਤੇ ਐਨ ਆਰ ਆਈਜ਼, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ । ਕਲੱਬ ਸਰਪ੍ਰਸਤ ਜੋਗਿੰਦਰ ਸਿੰਘ ਖਾਲਸਾ ਦੀ ਪ੍ਰੇਰਨਾ ਅਤੇ ਸਮੂਹ ਕਲੱਬ ਮੈਂਬਰਾਂ ਦੇ ਉੱਦਮ ਸਦਕਾ ਇਹ ਖੂਨਦਾਨ ਕੈਂਪ ਪਿੰਡ ਦੀ ਵੱਡੀ ਧਰਮਸ਼ਾਲਾ ਵਿੱਚ ਲਗਾਇਆ ਗਿਆ , ਜਿਸ ਵਿੱਚ 53 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ...
ਕੋਟ ਈਸੇ ਖਾਂ,4 ਮਈ (ਜਸ਼ਨ)- ਪਿਛਲੇ ਦਿਨੀਂ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਦੀ ਹੋਈ ਮੌਤ ’ਤੇ ਵੱਖ ਵੱਖ ਸਮਾਜਿਕ ,ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਲੌਂਗੀਵਿੰਡ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ । ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭਗੇਰੀਆਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ , ਸੋਹਣਾ ਖੇਲਾ ਪੀ ਏ, ਗੋਪੀ ਕਿਸ਼ਨਪੁਰਾ, ਹਰਪ੍ਰੀਤ ਸਿੰਘ ਸ਼ੇਰੇਵਾਲਾ ,...

Pages