ਮੋਗਾ, 3 ਮਈ (ਪੱਤਰ ਪਰੇਰਕ)-ਪਿਛਲੇ ਕਈ ਦਹਾਕਿਆਂ ਤੋਂ ਮੋਗਾ ਨੂੰ ਸੋਹਣਾ ਬਨਾਉਣ ਦਾ ਸੁਪਣਾ ਦੇਖਣ ਵਾਲੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਆਸ ਦਿਨੋਂ-ਦਿਨ ਟੁੱਟਦੀ ਜਾ ਰਹੀ ਹੈ ਅਜ਼ਾਦੀ ਦੇ 70 ਸਾਲ ਬਾਅਦ ਵੀ ਮੋਗਾ ਨਿਵਾਸੀ ਟੁੱਟੀਆਂ ਸੜਕਾਂ, ਨਾ ਪੀਣ ਯੋਗ ਪਾਣੀ, ਬੰਦ ਸਟਰੀਟ ਲਾਈਟਾਂ ਅਤੇ ਅਵਾਰਾ ਪਸ਼ੂਆਂ ਜਿਹੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੋਗਾ ਦਾ ਵਿਕਾਸ ਪਹਿਲਾਂ ਦੋ ਸਿਆਸੀ ਪਰਿਵਾਰਾਂ ਦੀ ਖਿੱਚੋਤਾਨ ਦਾ ਸ਼ਿਕਾਰ ਹੁੰਦਾ ਰਿਹਾ ਅਤੇ ਸਰਕਾਰ ਬਦਲਣ...
News
ਮੋਗਾ 2 ਮਈ(ਜਸ਼ਨ)-ਸ: ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਨੇ ਨਹਿਰੂ ਯੁਵਾ ਕੇਂਦਰ ਮੋਗਾ ਦਾ ਵਾਧੂ ਚਾਰਜ ਸੰਭਾਲਿਆ। ਇਹ ਚਾਰਜ ਉਨਾਂ ਵੱਲੋਂ ਸ: ਰਘਬੀਰ ਸਿੰਘ ਖਹਿਰਾ ਦੀ ਸੇਵਾ-ਮੁਕਤੀ ਉਪਰੰਤ ਲਿਆ ਗਿਆ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਬੇਦੀ ਪਹਿਲਾਂ ਵੀ ਬਤੌਰ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਮੋਗਾ ਵਿਖੇ ਸੇਵਾ ਨਿਭਾਅ ਚੁੱਕੇ ਹਨ। ਸ. ਬੇਦੀ ਨੇ ਚਾਰਜ ਸੰਭਾਲਣ ਉਪਰੰਤ ਸਟਾਫ਼ ਨਾਲ ਵਿਚਾਰ-ਵਟਾਂਦਰਾ ਕਰਦੇ ਕਿਹਾ ਕਿ...
ਬਠਿੰਡਾ,2 ਮਈ (ਗੁਰਬਾਜ ਗਿੱਲ) ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, “ਵਿਰਸੇ ਦੀ ਲੋਅ“, “ਵਿਰਸੇ ਦੀ ਖੁਸਬੋ“ ਅਤੇ “ਵਿਰਸੇ ਦੀ ਸੌਗਾਤ“ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ, “ਵਿਰਸੇ ਦਾ ਵਾਰਿਸ“ ਖਿਤਾਬ ਨਾਲ ਸਨਮਾਨਿਤ, ਪੰਜਾਬੀ ਸਾਹਿਤਕ ਖੇਤਰ ਵਿੱਚ ਜਾਣਿਆ-ਪਛਾਣਿਆ ਨਾਂ ਜਸਵੀਰ ਸ਼ਰਮਾ ਦੱਦਾਹੂਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੱਸਿਆ ਕਿ ਹੁਣ ਉਹ ਆਪਣੀ ਚੌਥੀ ਪੁਸਤਕ “ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ...
ਸੁਖਾਨੰਦ,2 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਐਡਮ ਸੁਸਾਇਟੀ ਦੁਆਰਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮੁੱਖ ਰੱਖਦੇ ਹੋਏ, ਇਸ ਵਿਸ਼ੇਸ਼ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥਣਾਂ ਨੇ ਮਜ਼ਦੂਰਾਂ ਦੇ ਜੀਵਨ, ਦਸ਼ਾ ਅਤੇ ਸੁਧਾਰਾਂ ਨੂੰ ਮੁੱਖ ਰੱਖ ਕੇ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲਿਆ। ਮੈਡਮ ਮਨਪ੍ਰੀਤ ਕੌਰ ਮੁਖੀ ਇਕਨਾਮਿਕਸ ਵਿਭਾਗ ਨੇ ਅੰਤਰਰਾਸ਼ਟਰੀ ਪੱਧਰ ਤੇ...
ਮੋਗਾ 2 ਮਈ (ਜਸ਼ਨ)-ਪੰਜਾਬ ਸਰਕਾਰ ਦੁਆਰਾ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਹਿੱਤ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਪਿਛਲੇ ਸਮੇ ਦੌਰਾਨ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਸਿੱਖਿਆ ਅਫ਼ਸਰ(ਸੈ) ਗੁਰਦਰਸ਼ਨ ਸਿੰਘ ਬਰਾੜ, ਉੱਪ ਜਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਡਾਈਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਜ਼ਿਲਾ ਕੋ-...
ਮੋਗਾ 2 ਮਈ(ਜਸ਼ਨ)-ਸਿਵਲ ਹਸਪਤਾਲ ਮੋਗਾ ਵਿਖੇ ਆਉਦੇ ਮਰੀਜ਼ਾਂ ਜਿਨਾਂ ਨੂੰ ਦਵਾਈਆਂ ਸਿਵਲ ਹਸਪਤਾਲ ਵਿੱਚੋ ਪ੍ਰਾਪਤ ਨਹੀ ਹੁੰਦੀਆਂ, ਉਨਾਂ ਵਿੱਚੋ ਗਰੀਬ ਅਤੇ ਲੋੜਵੰਦ ਓ.ਪੀ.ਡੀ. ਮਰੀਜ਼ਾਂ ਨੂੰ ਰੈਡ ਕਰਾਸ ਦੇ ਜਨ-ਔਸ਼ਧੀ ਸਟੋਰ ਮੋਗਾ ਤੋਂਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਨੇ ਅੱਜ ਜ਼ਿਲਾ ਰੈਡ ਕਰਾਸ ਸੋਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਵਧੀਕ...
ਮੋਗਾ, 2 ਮਈ (ਜਸ਼ਨ) ‘ਕਿਰਤੀਆਂ ਦਾ ਕੌਮਾਂਤਰੀ ਕਿਰਤ ਦਿਨ’ ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵੇਲੇ ਕਿਰਤੀਆਂ ਦਾ ਲਾਲ ਝੰਡਾ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਜ਼ਿਲਾ ਪ੍ਰਧਾਨ ਬਚਿੱਤਰ ਸਿੰਘ ਧੋਥੜ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਝੁਲਾਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ’ਤੇ ਪਹੁੰਚੇ ਮੈਂਬਰ...
ਨਿਹਾਲ ਸਿੰਘ ਵਾਲਾ, 2 ਮਈ (ਗੌਰਵ ਗੁਪਤਾ)-ਕਾਂਗਰਸ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਦੀ ਹੰਗਾਮੀ ਮੀਟਿੰਗ ਸਾਬਕਾ ਮੰਤਰੀ ਅਤੇ ਬਾਘਾਪੁਰਾਣਾ ਦੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ 3 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਬਾਘਾਪੁਰਾਣਾ ਰੋਡ ਪੈਰਾਡਾਈਜ਼ ਪੈਲੇਸ ਨਿਹਾਲ ਸਿੰਘ ਵਾਲਾ ਵਿਖੇ ਹੋ ਰਹੀ ਹੈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਅਤੇ ਸਾਬਕਾ ਚੇਅਰਮੈਨ ਭਜਨ ਸਿੰਘ ਜੈਦ ਨੇ ਦੱਸਿਆ ਕਿ ਇਸ ਹੋ ਰਹੀ ਅਹਿਮ ਮੀਟਿੰਗ ਵਿਚ...
ਮੋਗਾ ,2 ਮਈ (ਪੀ ਸੀ ਗਿੱਲ) - ਜ਼ਿਲਾ ਮੋਗਾ ਦੇ ਸਮੂਹ ਬਲਾਕਾਂ ਦੀਆਂ ਆਗੂ ਆਸ਼ਾ ਵਰਕਰਾਂ ਤੇ ਫੇਸਿਲੀਟੇਟਰਾਂ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਇਕੱਤਰ ਹੋ ਕੇ ਮੀਜ਼ਲ , ਰੁਬੇਲਾ ਟੀਕਾਕਰਨ ਮੁਹਿੰਮ ਸਮੇਤ ਸਮੂਹ ਕੰਮਾਂ ਦੇ ਕੀਤੇ ਜਾ ਰਹੇ ਬਾਈਕਾਟ ਨੂੰ ਚਾਲੂ ਰੱਖਣ ਦਾ ਫੈਸਲਾ ਕੀਤਾ ਹੈ । ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਮੰਦਰ ਕੌਰ ਲੰਡੇਕੇ ਨੇ ਕਿਹਾ ਕਿ ਕੁਝ ਫੁੱਟ ਪਾਊ ਤਾਕਤਾਂ ਆਸ਼ਾ ਵਰਕਰਾਂ ਨੂੰ ਕੰਮ ਚਾਲੂ ਕਰਨ ਦੇ ਐਲਾਨ ਸਬੰਧੀ ਬਿਆਨ ਦੇ ਕੇ...
ਮੋਗਾ 2 ਮਈ (ਜਸ਼ਨ)-ਸੂੁਚਨਾ ਦੇ ਅਧਿਕਾਰ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਪੰਜਾਬ (ਮਗਸੀਪਾ) ਵੱਲੋਂ ਸਥਾਨਕ ਜ਼ਿਲਾ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਡਾਇਟ) ਵਿਖੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨਾਂ ਨੂੰ ਸੂਚਨਾ ਦੇ ਅਧਿਕਾਰ ਐਕਟ-2005 ਪ੍ਰਤੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਗਸੀਪਾ ਦੇ ਕੋਰਸ ਡਾਇਰੈਕਟਰ (ਆਰ.ਟੀ.ਆਈ)-ਕਮ-ਰੀਜ਼ਨਲ ਸੈਂਟਰ...

