News

ਮੋਗਾ 2 ਮਈ (ਜਸ਼ਨ)-ਸੂੁਚਨਾ ਦੇ ਅਧਿਕਾਰ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਪੰਜਾਬ (ਮਗਸੀਪਾ) ਵੱਲੋਂ ਸਥਾਨਕ ਜ਼ਿਲਾ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਡਾਇਟ) ਵਿਖੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨਾਂ ਨੂੰ ਸੂਚਨਾ ਦੇ ਅਧਿਕਾਰ ਐਕਟ-2005 ਪ੍ਰਤੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਗਸੀਪਾ ਦੇ ਕੋਰਸ ਡਾਇਰੈਕਟਰ (ਆਰ.ਟੀ.ਆਈ)-ਕਮ-ਰੀਜ਼ਨਲ ਸੈਂਟਰ...
ਚੰਡੀਗੜ, 2 ਮਈ (ਪੱਤਰ ਪਰੇਰਕ)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਪੈਰਾਂ ’ਤੇ ਖੜੇ ਕਰਨ, ਕਿਸਾਨਾਂ ਨੂੰ ਸਹਾਇਕ ਧੰਦਿਆਂ ਜੋੜਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਹਿਕਾਰਤਾ ਲਹਿਰ ਖੜੀ ਕੀਤੀ ਜਾਵੇਗੀ ਅਤੇ ਸਹਿਕਾਰੀ ਅਦਾਰਿਆਂ ਵਿੱਚ ਪੇਸ਼ੇਵਾਰ ਪਹੁੰਚ ਅਪਣਾਉਦਿਆਂ ਤੇਜ਼ ਤਰਾਰ ਮਾਰਕਟਿੰਗ ਰਣਨੀਤੀ ਅਪਣਾਈ ਜਾਵੇਗੀ। ਉਨਾਂ ਇਹ ਗੱਲ ਅੱਜ ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਾਰੀ ਅਦਾਰਿਆਂ ਦੇ ਮੁਖੀਆਂ...
ਮੋਗਾ, 1 ਮਈ (ਜਸ਼ਨ): ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਖੁਖਰਾਣਾ ਦੇ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮਾਂ ਧੀ ਦੀ ਮੌਤ ਹੋ ਗਈ ਜਦਕਿ ਦਾਦੀ ਗੰਭੀਰ ਰੂਪ ਚ ਜ਼ਖਮੀ ਹੋ ਗਈ। ਇਸ ਘਟਨਾ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪਤਨੀ ਸਿਮਰਨਜੀਤ ਸਿੰਘ ਪਿੰਡ ਖੁਖਰਾਣਾ ਆਪਣੀ ਤਿੰਨ ਸਾਲਾ ਬੱਚੀ ਗੁਰਨੂਰ ਕੌਰ ਅਤੇ ਸੱਸ ਗੁਰਮੇਲ ਕੌਰ ਨਾਲ ਬੱਸ ਅੱਡੇ ਨੂੰ ਜਾ ਰਹੀਆਂ ਸਨ ਤਾਂ ਉਨ੍ਹਾਂ ਨੇ ਰਸਤੇ ਵਿਚੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ...
ਮੋਗਾ, 1 ਮਈ (ਜਸ਼ਨ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਗੁਰਪ੍ਰੀਤ ਸਿੰਘ ਹੈਪੀ ਦੇ ਸਤਿਕਾਰਯੋਗ ਮਾਤਾ ਮੁਖ਼ਤਿਆਰ ਕੌਰ (72)ਜੋ ਬੀਤੇ ਦਿਨ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸ਼ਹਿਰ ਦੇ ਕੈਂਪ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਹੈਪੀ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਤੇ ਮਾਤਾ...
ਮੋਗਾ, 1 ਮਈ (ਹਰਵਿੰਦਰ ਸਿੰਘ ਬੱਬੂ) : ਮੋਗਾ ਦੇ ਵਿਸ਼ਵਕਰਮਾ ਭਵਨ ਜੀ.ਟੀ. ਰੋਡ ਨਜ਼ਦੀਕ ਰਹਿੰਦੇ ਪਹਿਰੇਦਾਰ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਪੱੁਤਰ ਤਿ੍ਰਭਵਨਦੀਪ (19) ਨੂੰ ਤਕਰੀਬਨ 42 ਘੰਟੇ ਪਹਿਲਾਂ ਮੁਹੱਲੇ ਦੇ ਸੁਖਦੇਵ ਸਿੰਘ ਉਰਫ ਸੇਬੂ ਤੇ ਗੁਰਵਿੰਦਰ ਸਿੰਘ ਉਰਫ ਮੋਨੂੰ ਕਾਰ ਤੇ ਜਬਰਨ ਅਗਵਾ ਕਰਕੇ ਲੈ ਗਏ ਸਨ। ਸਰਕਾਰੀ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਅਗਵਾ ਹੋਏ ਲੜਕੇ ਤਿ੍ਰਭਵਨਦੀਪ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ...
ਫਰੀਦਕੋੋਟ, 1 ਮਈ (ਪੱਤਰ ਪਰੇਰਕ) - 9 ਮਹੀਨੇ ਤੋੋਂ 15 ਸਾਲ ਦੇ ਬੱਚਿਆਂ ਨੂੰ ਮੀਜ਼ਲਜ਼ (ਖਸਰਾ) ਅਤੇ ਰੁਬੈਲਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਤੋੋਂ ਬਚਾਉਣ ਲਈ ਪੁੂਰੇ ਰਾਜ ਅੰਦਰ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਸਬੰਧੀ ਰਾਜ ਪੱਧਰੀ ਸਮਾਗਮ ਬਾਬਾ ਫਰੀਦ ਜੀ ਦੀ ਚਰਨ ਛੋੋਹ ਪ੍ਰਾਪਤ ਧਰਤੀ ਫਰੀਦਕੋੋਟ ਤੋੋਂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ 73 ਲੱਖ 50 ਹਜ਼ਾਰ ਤੋੋਂ ਵਧੇਰੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਇਹ ਪ੍ਰਗਟਾਵਾਂ ਸਿਹਤ ਤੇ ਪਰਿਵਾਰ ਭਲਾਈ...
ਮੋਗਾ, 1 ਮਈ (ਜਸ਼ਨ) ਖਸਰਾ ਤੇ ਰੁਬੈਲਾ ਦੇ ਟੀਕਾਕਰਨ ਸਬੰਧੀ ਕੀਤੇ ਜਾ ਰਹੇ ਝੂਠੇ ਪ੍ਰਚਾਰ, ਕੁਝ ਸਕੂਲ ਮੁਖੀਆਂ ਦੇ ਨਾਂਹ ਪੱਖੀ ਵਤੀਰੇ, ਆਸ਼ਾ ਵਰਕਰਾਂ ਵੱਲੋਂ ਟੀਕਾਕਰਨ ਦੇ ਕੀਤੇ ਬਾਈਕਾਟ ਅਤੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਟੀਕਾਕਰਨ ਦਾ ਵਿਰੋਧ ਕਰਨ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਬਲਾਕ ਮੋਗਾ-2 (ਸਿਹਤ ਬਲਾਕ ਡਰੋਲੀ ਭਾਈ) ਦੇ 15 ਸਕੂਲਾਂ ਵਿੱਚ 1215 ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਇਹ ਟੀਕੇ ਲਗਾਏ ਗਏ। ਮੁਹਿੰਮ ਦੇ ਪਹਿਲੇ ਦਿਨ ਅੱਜ ਜਿਉਂ ਹੀ ਸਵੇਰੇ ਟੀਕਾਕਰਨ...
ਮੋਗਾ,1 ਮਈ (ਜਸ਼ਨ)-ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ ਅਤੇ ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਯੂ.ਐਸ.ਏ. ਅਤੇ ਕੈਨੇਡਾ ਦੀਆਂ ਕਈ ਜੱਥੇਬੰਦੀਆਂ, ਪ੍ਰਵਾਸੀ ਭਾਰਤੀ ਲੋਕਾਂ ਵਲੋਂ ਦਿੱਤੀ ਗਈ ਸਹਾਇਤਾ ਰਾਸੀ ਵਿਚੋਂ 69 ਵਿਦਿਆਰਥੀਆਂ ਨੂੰ 15.60 ਲੱਖ ਰੁਪੈ ਵਜੀਫੇ ਦੇ ਚੈਕ ਵੰਡੇ ਗਏ। ਪਿਛਲੇ ਸਾਲ 3972 ਵਿਦਿਆਰਥੀਆਂ ਦੀ ਸਿੱਖਿਆ ਵਾਸਤੇ ਮਦੱਦ ਲਈ 3.82 ਕਰੋੜ ਰੁਪੈ ਆਰਥਿਕ ਤੌਰ ਤੇ ਕੰਮਜੋਰ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ/ਫੀਸ਼ਾਂ ਸਕੂਲਾਂ,ਕਾਲਜਾਂ ਅਤੇ ਕਿੱਤਾ ਮੁੱਖੀ...
ਕੋਟ ਈਸੇ ਖਾਂ,1 ਮਈ (ਖੇਤਪਾਲ ਸਿੰਘ)- ਮਜ਼ਦੂਰ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਡੀਪੂ ਕੋਟ ਈਸੇ ਖਾਂ ਮੋਗਾ ਦੇ ਪ੍ਧਾਨ ਬੱਗੜ ਸਿੰਘ, ਦੀ ਅਗਵਾਈ ਵਿੱਚ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪ੍ਧਾਨ ਬੱਗੜ ਸਿੰਘ, ਨੇ ਆਖਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸਰਕਾਰ ਵੱਲੋਂ ਹਰ ਸਾਲ ਛੁੱਟੀ ਕੀਤੀ ਜਾਂਦੀ ਸੀ ਪਰ ਇਸ ਵਾਰ ਇਹ ਛੁੱਟੀ ਰੱਦ ਕਰ ਦਿੱਤੀ ਗਈ ਹੈ ਜਿਸ ਨਾਲ ਮਜ਼ਦੂਰ ਵਰਗ ਵਿੱਚ...
ਮੋਗਾ,1 ਮਈ (ਜਸ਼ਨ)- ਸਿਹਤਮੰਦ ਰਹਿਣ ਲਈ ਰੋਜ਼ਾਨਾ ਜੀਵਨ ਵਿਚ ਫਲਾਂ ਦਾ ਬਹੁਤ ਮਹੱਤਵ ਹੈ। ਇਹ ਵਿਚਾਰ ਮਾਉਟ ਲਿਟਰਾ ਜੀ ਸਕੂਲ ਦੇ ਕਿੰਡਰਗਾਰਟਨ ਵਿਚ ਮਨਾਏ ਤਰਬੂਜ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਤਰਬੂਜ਼ ਅਕਸਰ ਪੇਂਡੂ ਖੇਤਰਾਂ ਵਿਚ ਮਤੀਰੇ ਵਜੋਂ ਵੀ ਪ੍ਰਚੱਲਿਤ ਹੈ ਅਤੇ ਗਰਮੀਆਂ ਦੇ ਮੌਸਮ ਵਿਚ ਇਸ ਫ਼ਲ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਹੈ ਕਿ ਇਸ ਵਿਚ ਪਾਣੀ ਭਰਪੂਰ...

Pages