ਮੋਗਾ,9 ਮਈ (ਜਸ਼ਨ)- ਅੱਜ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਵਿਦਿਆਰਥੀਆਂ ਦੀ ਆਪਸੀ ਲੜਾਈ ਦੌਰਾਨ ਚੱਲੀ ਗੋਲੀ ਨਾਲ ਇਕ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਰਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਉਸ ਦੇ ਵਾਰਿਸਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਡੀ ਐੱਮ ਸੀ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਅੱਜ ਜਦੋਂ...
News
ਚੰਡੀਗੜ ,8 ਮਈ (ਜਸ਼ਨ)-ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮਮਤਾ ਦੱਤਾ ਵੱਲੋਂ ਜਾਰੀ ਪੱਤਰ ਮੁਤਾਬਕ ਕਮਲਜੀਤ ਕੌਰ ਧੱਲੇਕੇ ਨੂੰ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਦੇਣ ਉਪਰੰਤ ਮਮਤਾ ਦੱਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਮਲਜੀਤ ਕੌਰ ਨੂੰ ਕਾਂਗਰਸ ਦੇ ਮਹਿਲਾ ਵਿੰਗ ਵਿਚ ਮਹਿਲਾਵਾਂ ਨੂੰ ਸਰਗਰਮ ਕਰਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੰੁਚਾਉਣ ਲਈ ਕੀਤੇ ਸੁਚੇਤ ਯਤਨਾਂ ਦੀ...
ਕੋਟ ਈਸੇ ਖਾਂ,8 ਮਈ ( ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਈਸੇ ਖਾਂ ਮੋਗਾ ਦੇ ਦਸਵੀਂ ਸ਼੍ਰੇਣੀ ਦੀ ਮੈਰਿਟ ਲਿਸਟ ਵਿੱਚ ਮੋਗੇ ਜ਼ਿਲੇ ਵਿੱਚੋਂ ਚਾਰ ਮੈਰਿਟਾਂ ਤੇ ਕਬਜ਼ਾ ਕੀਤਾ । ਇਸ ਦੌਰਾਨ ਸਰਗੁਣਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ ਪਿੰਡ ਤਲਵੰਡੀ ਨੌਂ ਬਹਾਰ ਨੇ 97 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਮੁੱਚੇ ਪੰਜਾਬ ਵਿੱਚੋਂ ਪੰਜਵਾਂ ਰੈਂਕ ਅਤੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਸਿਮਰਦੀਪ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਬੋਗੇਵਾਲਾ...
ਮੋਗਾ, 8 ਮਈ (ਜਸ਼ਨ)- ਮੋਗਾ ਦੇ ਦਸ਼ਮੇਸ਼ ਪਬਲਿਕ ਹਾਈ ਸਕੂਲ ਵਿਖੇ ਮਦਰ-ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਅਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਡਾ: ਹਰਜੋਤ ਅਤੇ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਦੌਰਾਨ ਸਕੂਲ ਦੇ ਡਾਇਰੈਕਟਰ ਗੁਰਵੀਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ ਅਤੇ ਸਮੂਹ ਸਟਾਫ਼ ਵਲੋਂ ਡਾ: ਹਰਜੋਤ ਕਮਲ ਦਾ ਸਵਾਗਤ ਕੀਤਾ...
ਮੋਗਾ,8 ਮਈ (ਜਸ਼ਨ)-ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮਹਿਲਾ ਕਾਂਗਰਸ ਪ੍ਰਧਾਨ ਮੱਮਤਾ ਦੱਤਾ ਵਲੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਜਾ ਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੀਆਂ ਮਹਿਲਾ ਆਗੂਆਂ ਦੀ ਸੂਚੀ ਤਿਆਰ ਕਰਕੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਸ੍ਰੀ ਸੁਮਿਤਾ ਦੇਵ ਤੇ ਪੰਜਾਬ ਮਹਿਲਾ ਕਾਂਗਰਸ ਦੀ ਇੰਚਾਰਜ ਮਮਤਾ ਭੂਪੇਸ਼ ਕੋਲ ਪੇਸ਼ ਕੀਤੀ ਜਿੰਨਾ ਨੇ ਇਸ ਸੂਚੀ ਨੂੰ ਵਿਚਾਰਦਿਆਂ ਮੈਡਮ ਪਰਮਜੀਤ ਕੌਰ ਕਪੂਰੇ (ਮੋਗਾ) ਨੂੰ ਪਾਰਟੀ ਦੀ ਕੌਮੀ...
ਮੋਗਾ, 8 ਮਈ (ਜਸ਼ਨ)-ਮਾਉਟ ਲਿਟਰਾ ਜ਼ੀ ਸਕੂਲ ‘ਚ ਅੱਜ ਚੇਅਰਮੈਨ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਰੈੱਡਕਰਾਸ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰੈਡਕਰਾਸ ਦੇ ਸੱਕਤਰ ਸਤਨਾਮ ਸਿੰਘ, ਇੰਡੀਅਨ ਰੈੱਡਕਰਾਸ ਸੁਸਾਇਟੀ ਦੇ ਪ੍ਰੋਜੈਕਟ ਮੈਨੇਜਰ ਬਲਵੰਤ ਸਿੰਘ, ਰਾਮ ਕੇਵਲ, ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ, ਭਰੂਣ ਹੱਤਿਆ, ਰੁੱਖ ਲਾਉਣ, ਪਾਣੀ ਦੀ ਸਾਂਭ ਸੰਭਾਲ...
ਕੋਟਕਪੂਰਾ, 8 ਮਈ (ਟਿੰਕੂ ਪਰਜਾਪਤੀ) :- ਵਾਟਰ ਵਰਕਸ ਦੀ ਸਮੱਸਿਆ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ ਕਈ ਵਾਰ ਸਿਆਸੀ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ ਤੇ ਹੁਣ ਉਨਾ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਐਕਸੀਅਨ, ਐਸ ਡੀ ਓ, ਜੇ.ਈ. ਸਮੇਤ ਹੋਰ ਕ੍ਰਮਚਾਰੀਆਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਕੀਤੀ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਪਿਛਲੇ 10 ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਆ ਰਹੀਆਂ ਮੁਸ਼ਕਿਲਾਂ ਅਤੇ...
ਕੋਟਕਪੂਰਾ, 8 ਮਈ (ਟਿੰਕੂ ਪਰਜਾਪਤੀ) :- ਪੰਜਾਬ ਪੱਧਰ ਦੀ ਅੰਗਹੀਣ ਯੂਨੀਅਨ ਅਪੰਗ-ਸੁਅੰਗ ਅਸੂਲ ਮੰਚ ਦੇ ਅਹੁਦੇਦਾਰਾਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਚੋਂਕ (ਜੈਤੋ ਚੁੰਗੀ) ਵਿਖੇ ਸਥਿੱਤ ਮੁਹੱਲੇ ’ਚ ਅੰਗਹੀਣ ਵਿਧਵਾਵਾਂ ਤੇ ਹੋਰ ਜਰੂਰਤਮੰਦਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮਾ. ਬਲਵਿੰਦਰ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਜਗਤਾਰ ਸਿੰਘ, ਲੱਕੀ ਮੌਂਗਾ, ਪਵਨ ਕੁਮਾਰ ਅਤੇ ਕੁਲਦੀਪ ਸੋਨੂੰ ਨੇ ਮੁਹੱਲਾ ਵਾਸੀਆਂ ਨੂੰ ਸਮਝਾਇਆ ਕਿ ਘਰੋਂ...
ਮੋਗਾ, 8 ਮਈ (ਜਸ਼ਨ)- ਜ਼ਿਲੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾ: ਛੇਵੀਂ ,ਸੱਤਵੀਂ ,ਨੌਵੀਂ ਵਿਖੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ। ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰਸੇਵਾ ਸੰਸਥਾ ਬੀੜ ਸਾਹਿਬ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਦੇ ਉਤਰਾਧਿਕਾਰੀ ਡਾ: ਸੰਤ ਬਾਬਾ ਗੁਰਨਾਮ ਸਿੰਘ ਕਾਰ ਸੇਵਾ...
ਮੋਗਾ,7 ਮਈ (ਜਸ਼ਨ)- ਪਿਛਲੇ ਲੰਮੇ ਸਮੇਂ ਲੋਕ ਹਿੱਤਾਂ ਲਈ ਸੰਘਰਸ਼ ਕਰਦੀ ਆ ਰਹੀ ਸਰਕਾਰ ਤੋਂ 2 ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਐਂਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਕਈ ਮਹੀਨਿਆਂ ਤੋਂ ਜਾਣਬੁੱਝ ਕੇ ਲਟਕਾਏ ਜਾ ਰਹੇ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਮੋਰਚਾ ਖੋਲ ਦਿੱਤਾ ਹੈ ਇਸ ਕੜੀ ਤਹਿਤ ਸੰਸਥਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ 35 ਕਰੋੜ ਦੇ ਟੈਂਡਰ ਲਗਵਾਉਣ ਲਈ 17 ਮਈ ਤੱਕ ਦਾ ਅਲਟੀਮੇਟਮ ਦਿੱਤਾ। ਗੌਰਤਲਬ ਹੈ...

