News

ਮੋਗਾ,11 ਮਈ (ਜਸ਼ਨ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01-01-2019 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 15 ਮਈ ਤੋ 20 ਜੂਨ 2018 ਤੱਕ ਜ਼ਿਲੇ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵੱਲੋ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ 21 ਜੂਨ ਤੋ 31 ਜੁਲਾਈ 2018 ਤੱਕ ਪੋਲਿੰਗ ਸਟੇਸ਼ਨਾਂ ਦੀ...
ਨਵੀਂ ਦਿੱਲੀ/ਚੰਡੀਗੜ, 11 ਮਈ (ਜਸ਼ਨ): ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਸੋਢੀ ਵੱਲੋਂ ਕੇਂਦਰੀ ਖੇਡ ਮੰਤਰੀ ਨਾਲ ਨਵੀਂ ਦਿੱਲੀ ਵਿਖੇ ਕੀਤੀ ਗਈ ਪਹਿਲੀ ਮੁਲਾਕਾਤ ਜਿੱਥੇ ਇਕ ਸ਼ਿਸ਼ਟਾਚਾਰ ਵਜੋਂ ਭੇਟ ਸੀ ਉਥੇ ਦੋਵੇਂ ਮੰਤਰੀਆਂ ਜੋ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ, ਵੱਲੋਂ ਪੰਜਾਬ ਨੂੰ ਖੇਡਾਂ ਵਿੱਚ...
ਬੰਗਲੁਰੂ/ਚੰਡੀਗੜ, ਮਈ 11 :(ਪੱਤਰ ਪਰੇਰਕ)-ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਨਫੋਸਿਸ ਦੇ ਸਹਿ-ਬਾਨੀ ਸ੍ਰੀ ਨੰਦਨ ਨੀਲਕੇਨੀ ਨਾਲ ਇੱਕ ਉੱਚ ਪੱਧਰੀ ਮੁਲਾਕਾਤ ਦੌਰਾਨ ਪੰਜਾਬ ਦੀਆਂ ਸਮੁੱਚੀਆਂ 167 ਸ਼ਹਿਰੀ ਸਥਾਨਕ ਇਕਾਈਆਂ ਦਾ ਈ-ਗਵਰਨੈਂਸ ਰਾਹੀਂ ਮੁਹਾਂਦਰਾ ਬਦਲਣ ਲਈ ਅਹਿਮ ਵਿਚਾਰਾਂ ਕੀਤੀਆਂ। ਸ. ਸਿੱਧੂ ਨੇ ਇਸ ਮੌਕੇ ਮੁਹਾਲੀ ਵਿਖੇ ਇਨਫੋਸਿਸ ਦੇ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਵੀ ਚੁੱਕਿਆ। ਸ੍ਰੀ ਨੀਲਕੇਨੀ ਨੇ ਕਿਹਾ ਕਿ ਆਈ.ਟੀ. ਖੇਤਰ ਦੀ...
ਮਰਨਾ ਸੱਚ ਹੈ ਜਿਉਣਾ ਕੂੜ! ਮੌਤ ਤਾਂ ਇਕ ਦਿਨ ਆੳੂ ਜਰੂਰ!! ਆਕੜ ਆਕੜ ਕਾਹਤੋਂ ਬੋਲੇਂ? ਕਿਹੜੀ ਗੱਲ ਦਾ ਦੱਸ ਗਰੂਰ? ਆਖਿਰ ਇਕ ਦਿਨ ਟੁੱਟ ਹੈ ਜਾਣਾ, ਚੜ੍ਹਿਆ ਰਹਿੰਦਾ ਜੋ ਫਤੂਰ ! ਮੇਰੀ ਸ਼ਕਲ ਹੈ ਸੱਭ ਤੋਂ ਸੋਹਣੀ, ਵਿਚ ਮਿਟੀ ਦੇ ਰਲੂ ਸਰੂਰ! ਸਬਰ ਸੰਤੋਖ ਨਾਲ ਕੱਟ ਜ਼ਿੰਦਗੀ, ਕਾਹਤੋਂ ਵੇਖੇਂ ਬੰਦਿਆ ਘੂਰ! ਇਨਸਾਨਾਂ ਤੂੰ ਹੈਂ ਮਿਟੀ ਦਾ ਪੁਤਲਾ, ਜੜ੍ਹ ਨਹੀਂ ਤੇਰੀ ਬਹੁਤੀ ਦੂਰ! ਮਿਠੁਤ ਨਾਲ ਦਿਨ ਕਟੀ ਕਰਨ ਦਾ, ਵੀਰਨਾਂ ਸਿੱਖ ਲੈ ਤੂੰ ਦਸਤੂਰ ! ਨੀਵਾਂ ਚੱਲ ਸੱਚੇ ਸਤਿਗੁਰੂ...
ਕੋਟ ਈਸੇ ਖਾਂ,11 ਮਈ (ਜਸ਼ਨ)-ਜ਼ਿਲਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਲ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸ: ਵਿਕਰਮ ਸਿੰਘ ,ਸ਼੍ਰੀ ਗੌਤਮ ਕੌਂਸਲਰ ਅਤੇ ਸ਼੍ਰੀਮਤੀ ਚੰਚਲ ਦੀ ਯੋਗ ਅਗਵਾਈ ਅਧੀਨ ਕਰਵਾਏ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੋ ਵੀ ਵਿਦਿਆਰਥੀ ਆਪਣੇ ਆਲੇ ਦੁਆਲੇ ਨਿੱਕੇ ਬਾਲਾਂ ਨੂੰ ਗਲੀਆਂ ਵਿਚ ਭੀਖ ਮੰਗਦਾ ਜਾਂ ਫਿਰ ਕੂੜਾ ਕਚਰਾ ਇਕੱਠਾ ਕਰਦਾ ਦਿਖਾਈ ਦੇਵੇ ਤਾਂ ਉਹ ਤੁਰੰਤ...
ਸਾਦਿਕ 11 ਮਈ (ਰਘਬੀਰ ਸਿੰਘ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌ ਐਲਾਨੇ ਗਏ ਦਸਵੀ ਕਲਾਸ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦਾ ਨਤੀਜਾ ਹਰ ਸਾਲ ਦੀ ਤਰਾ ਇਸ ਸਾਲ ਵੀ ਸ਼ਾਨਦਾਰ ਰਿਹਾ। ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਚੰਗੇ ਅੰਕ ਪ੍ਰਾਪਤ ਕਰ ਕੇ ਪਾਸ ਹੋਏ ਜਿਸ ਵਿੱਚੋ ਕਿਰਨ ਕੌਰ ਸਪੁੱਤਰੀ ਹਰਪਾਲ ਸਿੰਘ ਅਤੇ ਕਾਮਨੀ ਸਪੁੱਤਰੀ ਸ੍ਰੀ ਗੁਰਪ੍ਰੀਤਪਾਲ ਸਿੰਘ ਸਾਦਿਕ ਦੋਵਾਂ ਹੀ ਲੜਕੀਆਂ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਸਵਿੰਦਰ...
ਮੋਗਾ,11 ਮਈ (ਜਸ਼ਨ)-ਪੰਜਾਬ ਭਰ ’ਚ ਆਪਣੀਆਂ ਬੇਹਤਰੀਨ ਸੇਵਾਵਾਂ ਲਈ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਦੀ ਬਾਘਾਪੁਰਾਣਾ ਬਰਾਂਚ ’ਚ ਆਈਲਜ਼ ਦੀ ਤਿਆਰੀ ਲਈ 12 ਮਈ ਨੂੰ ਸ਼ਨੀਵਾਰ ਨੂੰ ਰਾਈਟਿੰਗ ਸੈਸ਼ਨ ਕਰਵਾਇਆ ਜਾ ਰਿਹਾ ਹੈ। ਕੋਟਕਪੂਰਾ ਰੋਡ ’ਤੇ ਸਥਿਤ ਮੈਕਰੋ ਗਲੋਬਲ ਮੋਗਾ ਦੀ ਬਰਾਂਚ ’ਚ ਮਿਹਨਤੀ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਆਈਲਜ਼ ਦੀ ਤਿਆਰੀ ਆਧੁਨਿਕ ਵਿਧੀਆਂ ਨਾਲ ਕਰਵਾਈ ਜਾਵੇਗੀ। ਰਾਈਟਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਰਾਈਟਿੰਗ ਟਾਸਕ 2 ਵਿਚ ਆ ਰਹੀਆਂ ਮੁਸ਼ਕਿਲਾਂ...
ਸੁਖਾਨੰਦ ,11 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸਖਾਨੰਦ (ਮੋਗਾ) ਦੇ ਅੈੱਮ.ਏ. ਹਿੰਦੀ ਸਮੈਸਟਰ ਪਹਿਲਾ ਅਤੇ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਐੱਮ.ਏ. ਹਿੰਦੀ ਸਮੈਸਟਰ ਪਹਿਲੇ ਦੀ ਵਿਦਿਆਰਥਣ ਪਵਨਦੀਪ ਕੌਰ ਨੇ 67.50 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਖਪ੍ਰੀਤ ਕੌਰ ਨੇ 65.50 ਫ਼ੀਸਦੀ ਅੰਕ...
ਮੋਗਾ 11 ਮਈ (ਜਸ਼ਨ ) : ਮਲੇਰੀਆ ਅਤੇ ਡੇਂਗੂ ਤੋਂ ਬਚਾਓ ਲਈ ਹਰ ਹਫਤੇ ਆਪਣੇ ਕੂਲਰਾਂ, ਫਰਿੱਜਾਂ ਦੇ ਪਿੱਛੇ ਪਾਣੀ ਵਾਲੀਆਂ ਟਰੇਆਂ, ਖੁੱਲੇ ਵਿੱਚ ਪਏ ਬੇਕਾਰ ਬਰਤਨਾਂ, ਟਾਇਰਾਂ, ਗਮਲਿਆਂ ਆਦਿ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਸਾਫ ਕਰੋ, ਕਿਉਂਕਿ ਡੇਂਗੂ ਦੇ ਮੱਛਰ ਨੂੰ ਸਾਫ ਪਾਣੀ ਵਿੱਚ ਪੈਦਾ ਹੋਣ ਲਈ 10 ਦਿਨ ਦਾ ਸਮਾਂ ਲੱਗਦਾ ਹੈ, ਅਗਰ ਹਫਤੇ ਵਿੱਚ ਇੱਕ ਵਾਰ ਪਾਣੀ ਦੇ ਸਰੋਤਾਂ ਦੀ ਸਫਾਈ ਹੋ ਜਾਵੇ ਤਾਂ ਮੱਛਰ ਪੈਦਾ ਹੋਣ ਦੀ ਸੰਭਾਵਨਾ ਖਤਮ ਹੋ...
ਮੋਗਾ,10 ਮਈ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਜੂਨ 2015 ਨੂੰ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਪੰਥ ਦੋਖੀਆਂ ਵੱਲੋਂ ਚੋਰੀ ਕਰਕੇ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਅਤੇ ਪੰਜਾਬ ਵਿੱਚ ਮੱਲਕੇ,ਬਰਗਾੜੀ ਅਤੇ ਹੋਰਨਾਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਨੂੰ ਤਕਰੀਬਨ ਤਿੰਨ ਸਾਲ ਹੋ ਗਏ ਨੇ ਪਰ ਨਾ ਤਾਂ ਪਿਛਲੀ ਬਾਦਲ ਸਰਕਾਰ...

Pages