News

ਮੋਗਾ, 6 ਅਗਸਤ (ਜਸ਼ਨ)-ਅੱਜ ਪਿੰਡ ਭਿੰਡਰ ਕਲਾਂ ਵਿਖੇ ਗਰੀਨ ਫੀਲਡ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਮੋਗਾ ਟੀਮ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਸਹਿਸੋਗ ਨਾਲ ਲਾਏ ਕੈਂਪ ਦੌਰਾਨ 55 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਨੇ ‘ਸਾਡਾ ਮੋਗਾ ਡਾਟ ਕਾਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗਰੀਨ ਫੀਲਡ ਕਲੱਬ ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤਤਪਰ ਰਹੇਗਾ। ਕੈਂਪ ਨੂੰ ਸਫਲ ਬਣਾਉਣ ਲਈ ਮੀਤ ਪ੍ਰਧਾਨ ਗਗਨ, ਖ਼ਜਾਨਚੀ...
ਚੰਡੀਗੜ੍ਹ, 6 ਅਗਸਤ:(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਰੱਖੜੀ (ਰਕਸ਼ਾ ਬੰਧਨ) ਦੇ ਪਵਿੱਤਰ ਮੌਕੇ ਨਿੱਘੀ ਵਧਾਈ ਦਿੱਤੀ ਹੈ। ਰੱਖੜੀ ਦੇ ਤਿਉਹਾਰ ਮੌਕੇ ਇਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਭੈਣ ਅਤੇ ਭਰਾ ਵਿਚਕਾਰ ਪ੍ਰੇਮ, ਜ਼ਿੰਮੇਵਾਰੀ ਅਤੇ ਸੁਰੱਖਿਆ ਦੇ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਸਮਾਂ ਹੈ ਕਿ ਅਸੀਂ ਸਾਰੇ ਪ੍ਰੇਮ, ਸ਼ਾਂਤੀ ਅਤੇ...
ਬਰਗਾੜੀ,6 ਅਗਸਤ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) -ਸਮੂਹ ਨਗਰ ਨਿਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵੱਲੋਂ ਸੂਫੀ ਫਕੀਰ ਬਾਬਾ ਢੋਡਾ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਸੂਫੀ ਮੇਲਾ 8 ਅਗਸਤ ਦਿਨ ਮੰਗਲਵਾਰ ਨੂੰ ਬਾਬਾ ਢੋਡਾ ਪੀਰ ਦੀ ਦਰਗਾਹ ਉਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਡਾ. ਰਾਮਦਾਸ ਅਤੇ ਸਿੰਕਦਰ ਸਿੰਘ ਦੱਸਿਆ ਕਿ ਇਸ ਸਮੇਂ ਸੂਫੀ ਕਵਾਲ ਮੁਹੰਮਦ ਸਰੀਫ ਸੀਨਾ ਉਸ ਦੇ ਸਾਥੀ ਅਤੇ ਰਾਗੀ ਜੱਥੇ ਪਹੁੰਚ ਰਹੇ ਹਨ...
ਬਰਗਾੜੀ,6 ਅਗਸਤ-(ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਚੜ੍ਹਦੀ ਕਲਾ ਸੇਵਾ ਜੱਥਾ ਸਿਬੀਆ ਦੇ ਸੇਵਾਦਾਰ ਗੁਰਵਿੰਦਰ ਸਿੰਘ ਖਾਲਸਾ ਦੇ ਵਿਸ਼ੇਸ ਯਤਨਾਂ ਸਦਕਾ ਗੁਰਦਾਸ ਸਿੰਘ ਜੇ. ਈ ਪੰਜਾਬ ਮੰਡੀ ਬੋਰਡ ਨੇ ਸਰਕਾਰੀ ਹਾਈ ਸਕੂਲ ਸਿਬੀਆ ਨੂੰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁੱਖੀ ਕੁਲਬੀਰ ਕੌਰ ਨੇ ਗੁਰਦਾਸ ਸਿੰਘ ਦੇ ਇਸ ੳੱੁਦਮ ਦੀ ਸਲਾਂਘਾ ਕਰਦਿਆਂ ਕਿਹਾ ਕਿ ਇਹ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਹੈ ਜੋ ਸਮੇਂ-ਸਮੇਂ ਤੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦਿਆ ਦਾਨ...
* ਪੰਜਾਬੀ ਸੱਭਿਆਚਾਰ ਅਤੇ ਵਿਰਸਾ ਹੱਥਾਂ ’ਚੋਂ ਕਿਰਦੀ ਰੇਤ ਵਾਂਗ ਸਾਡੇ ਮਨਾਂ ’ਚੋਂ ਆਲੋਪ ਹੰੁਦਾ ਜਾ ਰਿਹਾ --ਪਰਾਚੀ ਜੈਨ * ਮੋਗਾ, 6 ਅਗਸਤ (ਜਸ਼ਨ)-ਰੋਟਰੈਕਟ ਕਲੱਬ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਦਾ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਦੀ ਨੂੰਹ ਸ਼੍ਰੀਮਤੀ ਪਰਾਚੀ ਜੈਨ ਨੇ ‘ਸਾਡਾ ਮੋਗਾ ਡੋਅ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਤੇਜ਼ ਰਫਤਾਰ ਜ਼ਿੰਦਗੀ ਦੌਰਾਨ ਭਾਰਤੀ ਸੰਸਿਤੀ ਵਿਸ਼ੇਸ਼ਕਰ ਪੰਜਾਬੀ ਸੱਭਿਆਚਾਰ...
ਮੋਗਾ,5 ਅਗਸਤ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਐੱਸ ਡੀ ਐੱਮ ਧਰਮਕੋਟ ਨਰਿੰਦਰਪਾਲ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਪਹੰੁਚੇ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਬਲਵਿੰਦਰ ਕੌਰ ਅਤੇ ਦਵਿੰਦਰਜੀਤ ਕੌਰ ਨੇ ਨਰਿੰਦਰਪਾਲ ਸਿੰਘ ਧਾਲੀਵਾਲ ਦਾ ਨਿੱਘਾ ਸਵਾਗਤ ਕਰਦਿਆਂ...
ਮੋਗਾ 5 ਅਗਸਤ(ਜਸ਼ਨ)-‘ਸੂਬੇ ਵਿਚ ਵਪਾਰਕ ਗਤੀਵਿਧੀਆਂ ਨੂੰ ਸੁਖਾਲਾ ਬਣਾਉਣ ਦਾ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦਾ ਫੈਸਲਾ ਪੰਜਾਬ ਦੇ ਹਿਤਾਂ ਵਿਚ ਹੈ ‘। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਐਡਵੋਕੇਟ ‘ਰਵੀ ਗਰੇਵਾਲ’ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਵਿਚ...
* ਪਾਰਟੀ ਦਾ ਹਰ ਵਲੰਟੀਅਰ ਲੋਕ ਹਿਤਾਂ ਲਈ ਪਹਿਰੇਦਾਰ ਬਣ ਕੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੋਕ ਸੰਘਰਸ਼ ਦੀ ਕਰੇਗਾ ਅਗਵਾਈ --ਰਮੇਸ਼ ਗਰੋਵਰ ਮੋਗਾ,5 ਅਗਸਤ (ਜਸ਼ਨ)- ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਦੀ ਅਗਵਾਈ ਵਿਚ ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਲੋਕ ਹਿਤਾਂ ਲਈ ਸੰਘਰਸ਼ ਦੀ ਨਵੇਂ ਸਿਰਿਓਂ ਵਿਓਂਤਬੰਦੀ ਕੀਤੀ ਗਈ ਤਾਂ ਕਿ ਅਕਾਲੀ ਭਾਜਪਾ ਰਾਜ ਦੇ ਸਤਾਏ ਤੇ ਹੁਣ ਕਾਂਗਰਸੀ ਆਗੂਆਂ ਦੇ ਲਾਰਿਆਂ...
ਨਵੀਂ ਦਿੱਲੀ, 5 ਅਗਸਤ(ਏਜੰਸੀ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਉਨਾਂ ਦੀ ਮਾਤਾ, ਰਾਜਮਾਤਾ ਮਹਿੰੰਦਰ ਕੌਰ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸ੍ਰੀ ਰਾਹੁਲ ਗਾਂਧੀ ਅੱਜ ਕਪੂਰਥਲਾ ਹਾਊਸ ਵਿਖੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਅਤੇ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਤਕਰੀਬਨ 40 ਮਿੰਟ ਬਿਤਾਏ। ਸ੍ਰੀ ਰਾਹੁਲ ਗਾਂਧੀ ਨੇ ਰਾਜਮਾਤਾ ਦੀ ਦੁਖਦਾਈ ਮੌਤ ’ਤੇ ਕੈਪਟਨ...
ਚੰਡੀਗੜ 5 ਅਗਸਤ (ਜਸ਼ਨ) ਮੁੱਖ ਮੰਤਰੀ ਪੰਜਾਬ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ ਨੇ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਜੰਗ ਦੌਰਾਨ ਅੱਜ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਿਤ ਪੰਜ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਜਿਨਾਂ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਿਤ ਹੋਣ ਦਾ ਦਾਬਾ ਮਾਰ ਕੇ ਇੱਕ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੋਤੀ ਲੈਣ ਉਪਰੰਤ ਉਸ ਨੂੰ ਬਿਨਾ ਕਿਸੇ...

Pages