ਗੁਰਦੁਆਰਾ ਸੰਤ ਭਵਨ ਕੁੱਟੀਆ ਅੰਗੀਠਾ ਸਾਹਿਬ ਰੌਲੀ ਦੇ ਸੱਚਖੰਡ ਦਰਬਾਰ ਦੀ ਪਹਿਲੀ ਮੰਜਿਲ ਦਾ ਲੈਂਟਰ ਪਾਇਆ

ਮੋਗਾ,18 ਮਾਰਚ(ਜਸ਼ਨ)- ਪਿੰਡ ਰੌਲੀ ਵਿਖੇ ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਬਣ ਰਹੇ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਦੇ ਨਵੇ ਸੱਚ ਖੰਡ ਹਾਲ ਦੀ ਪਹਿਲੀ ਮੰਜ਼ਿਲ ਦਾ ਲੈਂਟਰ ਪਾਉਣ ਦੀ ਸ਼ੁਰੂਆਤ ਸੰਤ ਬਾਬਾ ਜਰਨੈਲ ਦਾਸ ਗੂਸਾਲਾ ਕਪੂਰੇ ,ਸੰਤ ਬਾਬਾ ਪਵਨਦੀਪ ਸਿੰਘ ਕੜਿਆਲ ਵਾਲਿਆਂ ਨੇ ਅਰਦਾਸ ਕਰਨ ਉਪਰੰਤ ਕਰਵਾਈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਅਤੇ ਪਿੰਡ ਸੰਗਤਾਂ ਨੇ ਸੇਵਾ ਕੀਤੀ।
ਇਸ ਮੌਕੇ ਬਾਬਾ ਹਰਵਿੰਦਰ ਸਿੰਘ ਖਾਲਸਾ ਰੌਲੀ ਵਾਲਿਆਂ ਨੇ ਕਿਹਾ ਗੁਰੂ ਦੇ ਘਰ ਬਣਾਉਣ ਵਿੱਚ ਸੇਵਾ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਉਹਨਾਂ ਦੇਸ਼ਾਂ ਵਿਦੇਸ਼ਾਂ ਤੋਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਅਤੇ ਦਾਨੀ ਸਖਸੀਅਤਾਂ ਦਾ ਵੀ ਧੰਨਵਾਦ ਕੀਤਾ। ਬਾਬਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਹੁਮੰਜਿਲਾ ਸਥਾਨ ਵੱਖਰੀ ਦਿੱਖ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਸੰਗਤਾ ਵਲੋਂ ਬੜੇ ਸਤਿਕਾਰ ਨਾਲ ਸੇਵਾ ਕੀਤੀ ਗਈ ਹੈ । ਉਹਨਾਂ ਸਮੁੱਚੀ ਸੰਗਤ ਅਤੇ ਪਹੁੰਚੇ ਸੰਤਾ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੱਸਾ ਸਿੰਘ,ਸਰਪੰਚ ਗੁਰਮੀਤ ਸਿੰਘ ਗੱਗੜਾ,ਸਰਬਾ ਸਿੰਘ,ਜੱਥੇਦਾਰ ਸਪੂੰਰਨ ਸਿੰਘ,ਜੱਥੇਦਾਰ ਚਮਕੌਰ ਸਿੰਘ, ਕੈਪਟਨ ਗੁਰਚਰਨ ਸਿੰਘ, ਰਣਧੀਰ ਸਿੰਘ,ਬਾਬਾ ਨੀਲਾ ਸਿੰਘ,ਨਿਰਮਲ ਸਿੰਘ,ਬਲਵੀਰ ਸਿੰਘ,ਸਿੰਦਾ ਸਿੰਘ,ਬਜੀਰ ਸਿੰਘ,ਗੁਰਮੀਤ ਸਿੰਘ ਗਿੱਲ ਮੋਗਾ,ਬਸੰਤ ਸਿੰਘ ਪ੍ਰਧਾਨ, ਰਣਧੀਰ ਸਿੰਘ,ਜਰਨੈਲ ਸਿੰਘ ਪੰਚ,ਕੋਕੀ ਗਿੱਲ਼,ਸੁੱਖਾ ਸਿੰਘ ਆਦਿ ਹਾਜ਼ਰ ਸਨ।


