News

ਮੋਗਾ, 4 ਜਨਵਰੀ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਊਂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਬੱਚਿਆਂ ਦਰਮਿਆਨ ਇੰਟਰ ਸਕੂਲ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗੲ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਮਾਂ ਦਿਵਸ, ਤਿਉਹਾਰਾਂ ਨਾਲ ਸਬੰਧਤ ਸੁੰਦਰ-ਸੁੰਦਰ ਗ੍ਰੀਟਿੰਗ ਕਾਰਡਜ਼ ਤਿਆਰ ਕਰਕੇ ਆਪਣੀ...
ਮੋਗਾ 3 ਜਨਵਰੀ(ਜਸ਼ਨ)-ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਨਾਬਾਰਡ ਪੰਜਾਬ ਖੇਤਰ ਵੱਲੋਂ ਅੱਜ ਸਾਂਝੇ ਤੌਰ ‘ਤੇ ਡੇਅਰੀ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸਕੀਮ ਦੇ ਵੱਖ-ਵੱਖ ਕੰਪੋਨੈਟਾਂ ਸਬੰਧੀ ਇੱਕ ਵਰਕਸ਼ਾਪ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਐਟ ਮੋਗਾ, ਜ਼ਿਲਾ ਮੋਗਾ ਵਿਖੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਡੇਅਰੀ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸਕੀਮ ਅਧੀਨ ਆਉਂਦੇ ਕੰਪੌਨੈਟਾਂ ਖਾਸ ਕਰਕੇ ਦੁੱਧ ਚੁਆਈ ਤੇ ਦੁੱਧ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ...
ਮੋਗਾ 3 ਜਨਵਰੀ:(ਜਸ਼ਨ)-ਡਿਪਟੀ ਕਮਿਸਨਰ ਮੋਗਾ ਸ. ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨਾਂ ਛੋਟੇ ਅਤੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਵੀਰਾਂ ਨੇ ਕੋ-ਅਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਆ ਸੀ, ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਉਨਾਂ ਕਿਸਾਨ ਵੀਰਾਂ ਦਾ ਹੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਹੜੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਵੀਰਾਂ ਦਾ ਨਾਮ ਕਰਜ਼ਾ ਮੁਆਫੀ ਲਿਸਟ ਵਿੱਚ ਕਿਸੇ ਤਰੁੱਟੀ ਕਾਰਣ ਨਹੀਂ ਹੈ, ਉਨਾਂ ਕਿਸਾਨ...
ਮੋਗਾ 3 ਜਨਵਰੀ(ਜਸ਼ਨ)-ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਸ. ਗੁਰਦਰਸ਼ਨ ਸਿੰਘ ਬਰਾੜ ਨੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਅਤੇ ਸਕੂਲ ਸਿੱਖਿਆ ਵਿਭਾਗ, ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋ ਹਰ ਸਾਲ ਸਮੂਹ ਰਾਜਾਂ ਵਿੱਚ ਕਰਵਾਏ ਜਾਂਦੇ ਯੂ-ਡਾਇਸ (ਯੂਨੀਫਾਈਡ ਡਿਸਟਿ੍ਰਕਟ ਇਨਫ਼ਾਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ) ਸਰਵੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂ-ਡਾਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ/ਏਡਿਡ/ਪ੍ਰਾਈਵੇਟ/ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿੱਚ...
ਮੋਗਾ 3 ਜਨਵਰੀ(ਜਸ਼ਨ)-ਗਰੀਬ ਲੋਕਾਂ ਨੂੰ ਘੱਟ ਕੀਮਤ ’ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ‘ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਸਫ਼ਲਤਾ ਪੂਰਵਿਕ ਚੱਲ ਰਹੀ ਹੈ। ਇਸ ਸਾਂਝੀ ਰਸੋਈ ’ਚ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਲਗਭੱਗ 150 ਵਿਅਕਤੀ ਪੌਸ਼ਟਿਕ ਭੋਜਨ ਦਾ ਆਨੰਦ ਮਾਣਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਦੱਸਿਆ ਕਿ 31 ਮਈ, 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ ‘ਚ ਹੁਣ ਤੱਕ 38 ਹਜ਼ਾਰ 127 ਵਿਅਕਤੀ ਖਾਣਾ...
ਚੰਡੀਗੜ, 3 ਜਨਵਰੀ(ਜਸ਼ਨ)-ਪੰਜਾਬ ਸਰਕਾਰ ਖਸਰਾ ਤੇ ਰੂਬੇਲਾ ਬਿਮਾਰੀ ਤੋਂ ਬਚਾਅ ਲਈ ਸੂਬੇ ਦੇ ਸਾਰੇ ਜਿਲਿਆਂ ਵਿਚ ਅਪ੍ਰੈਲ ਅਤੇ ਮਈ ਮਹੀਨੇ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜਿਸ ਅਧੀਨ 9 ਮਹੀਨੇ ਤੋਂ ਲੈਕੇ 15 ਸਾਲ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ ਤਾਂ ਜੋ ਇਨਾਂ ਬਿਮਾਰੀਆਂ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ। ਇਸ ਬਾਰੇ ਹੋਰ ਜਾਣਕਾਰੀਆਂ ਦਿੰਦਿਆਂ ਅੱਜ ਇਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਖਸਰਾ ਤੇ...
ਲੋਪੋਂ,3 ਜਨਵਰੀ (ਚਮਕੌਰ ਸਿੰਘ ਧਾਲੀਵਾਲ)- ਜਿਥੇ ਪੰਜਾਬ ਅੰਦਰ ਅਨੇਕਾਂ ਹੀ ਮਾਸੂਮ ਹਥਿਆਰਾਂ ਦੀ ਭੇਂਟ ਚੜ ਚੁੱਕੇ ਨੇ ਉਥੇ ਹਥਿਆਰਾਂ ਸਬੰਧੀ ਗੀਤ ਅਤੇ ਪੋਸਟਰ ਰੁਕਣ ਦਾ ਨਾਮ ਨਹੀ ਲੈ ਰਹੇ ਜਿਸ ਦੀ ਤਾਜਾ ਮਸਾਲ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਗਾਇਕਾ ਪ੍ਰੀਤ ਸਮਰਾ ਦੇ ਨਵੇਂ ਗੀਤ ਪਿਸਤੌਲ ਦਾ ਪੋਸਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਬੁੱਧੀਜੀਵੀ ਵਰਗ ਇਸ ਪੋਸਟਰ ਅਤੇ ਗੀਤ ’ਤੇ ਰੋਕ ਦੀ ਮੰਗ ਕਰ ਰਿਹਾ ਹੈ । ਵਿਵਾਦਾਂ ਵਿੱਚ ਘਿਰਿਆ ਇਹ ਪੋਸਟਰ ਯਾਰੀ...
ਮੋਗਾ 3 ਜਨਵਰੀ(ਜਸ਼ਨ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਨੇ ਪੰਜਾਬ ਸਰਕਾਰ ਦੇ ਸਕੱਤਰ, ਸਕੂਲ ਸਿੱਖਿਆ ਵੱਲੋਂ ਜਾਰੀ ਪੱਤਰ ਦੇ ਆਦੇਸ਼ਾਂ ਤਹਿਤ ਬੇਮੌਸਮੀ ਧੁੰਦ ਦੇ ਜ਼ਿਆਦਾ ਵਧਣ ਨਾਲ ਆਮ ਜਨ ਜੀਵਨ ’ਤੇ ਪੈ ਰਹੇ ਅਸਰ ਅਤੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੋਗਾ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸਥਿਤ ਸਾਰੇ ਹੀ ਸਰਕਾਰੀ/...
ਬਰਗਾੜੀ 3 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਨੇੜਲੇ ਪਿੰਡ ਮੱਲਕੇ ਵਿਖੇ ਮਰਹੂਮ ਪੰਜਾਬੀ ਲੋਕ ਗਾਇਕ ਰਾਜ ਬਰਾੜ ਦੀ ਯਾਦ ਨੂੰ ਤਾਜਾ ਕਰਦਿਆਂ ਐਨ.ਆਰ. ਆਈ. ਵੀਰਾਂ, ਨਗਰ ਨਿਵਾਸੀਆਂ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਵੱਲੋਂ ਜਗਦੰਬਾ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਅੰਗਰੇਜ ਸਿੰਘ ਮੱਲਕੇ ਨੇ ਦੱਸਿਆ ਕਿ ਕੈਂਪ...
ਚੰਡੀਗੜ, 2 ਜਨਵਰੀ: (ਜਸ਼ਨ) ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ 69ਵੇਂ ਗਣਤੰਤਰ ਦਿਵਸ ਮੌਕੇ ਪਠਾਨਕੋਟ ਵਿਖੇ ਰਾਜ ਪੱਧਰੀ ਸਮਾਰੋਹ ਦੌਰਾਨ ਕੌਮੀ ਝੰਡਾ ਲਹਿਰਾਉਣਗੇ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਉਣਗੇ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਵੱਖ-ਵੱਖ ਜ਼ਿਲਾ ਹੈਡਕੁਆਟਰਾਂ ’ਤੇ ਹੋਣ ਵਾਲੇ ਸਮਾਗਮਾਂ ਦੀ ਪ੍ਰਧਾਨਗੀ ਕਰਨ ਲਈ...

Pages