ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ

ਜਲੰਧਰ, 16 ਜਨਵਰੀ: (ਜਸ਼ਨ)    ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਵਿਭਾਗ ਅਤੇ ਪਰਵਾਸ ਅਧਿਐਨ ਕੇਂਦਰ ਵਲੋਂ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਅਤੇ ਪ੍ਰਸਿੱਧ ਸਮਾਜ ਸੇਵਕ  ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਟਾਫ਼ ਮੈਬਰਾਂ ਤੇ ਵਿਦਿਆਰਥੀਆਂ ਨੂੰ ਸੁਬੋਧਨ ਹੁੰਦਿਆਂ  ਸੁੱਖੀ ਬਾਠ   ਨੇ ਜਿੱਥੇ ਪਰਵਾਸੀ ਪੰਜਾਬੀ ਸਾਹਿਤ ਦੇ ਫੈਲਾਅ ਅਤੇ ਉੱਜਲੇ ਭਵਿੱਖ ਦੀ ਗੱਲ ਆਖੀ ਉੱਥੇ ਨਾਲ ਹੀ ਉਹਨਾਂ ਕਿਹਾ ਕਿ ਮੈਨੂੰ ਇਹ ਦੱਸਣ ਵਿਚ ਅੱਜ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਸਾਬਕਾ ਵਿਦਿਆਰਥੀ ਹਾਂ।ਉਹਨਾਂ ਨੇ ਕਾਲਜ ਵਿਚ ਬਤਾਏ ਵਡਮੁੱਲੇ ਪਲਾਂ ਦੀ ਦਾਸਤਾਨ ਵੀ ਬਾਖੂਬੀ ਬਿਆਨ ਕੀਤੀ।ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਹਰ ਵਰ੍ਹੇ ਪੰਜਾਬ ਭਵਨ,ਸਰੀ ਅਤੇ ਲਾਇਲਪੁਰ ਖਾਲਸਾ ਕਾਲਜ ਆਪਸੀ ਤਾਲਮੇਲ ਨਾਲ ਇਕ ਸਾਹਿਤਕ ਸਮਾਗਮ ਉਲੀਕਿਆ ਕਰਨਗੇ।ਇਸ ਮੌਕੇ ਕਾਲਜ ਵਲੋਂ ਪਰਾਇਮ ਏਸ਼ੀਆ ਦੇ ਪ੍ਰਸਿੱਧ ਐਂਕਰ ਦਵਿੰਦਰ ਸਿੰਘ ਬੈਨੀਪਾਲ ਦਾ ਵੀ ਸਨਮਾਨ ਕੀਤਾ ਗਿਆ।ਇਹ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਗੁਰਪਿੰਦਰ ਸਿੰਘ ਸਮਰਾ, ਡਾਕਟਰ ਗੁਪਾਲ ਸਿੰਘ ਬੁੱਟਰ,ਲੈਕਚਰਾਰ ਨਰਿੰਦਰਪਾਲ ਸਿੰਘ ਕੰਗ,ਜਗਜੀਤ ਸਿੰਘ ਪੰਜੋਲੀ,ਅੰਮ੍ਰਿਤਪਾਲ ਸਿੰਘ ਮਾਨ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ