ਪਰੇਮ ਹਸਪਤਾਲ ਮੋਗਾ ਵਿਖੇ ਹੱਡੀਆਂ ਅਤੇ ਜੋੜਾਂ ਦੇ ਇਲਾਜ ਦਾ ਵਿਸ਼ਾਲ ਕੈਂਪ 10 ਜਨਵਰੀ ਤੋਂ 10 ਫਰਵਰੀ ਤੱਕ ਰਹੇਗਾ ਜਾਰੀ

ਮੋਗਾ,16 ਜਨਵਰੀ (ਜਸ਼ਨ)-ਹੱਡੀਆਂ ਦੇ ਮਾਹਰ ਡਾਕਟਰ ਪਰੇਮ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਜੀ ਐੱਸ ਮੈਮੋਰੀਅਲ ਪ੍ਰੇਮ ਹਸਪਤਾਲ ਦੇ 20 ਸਾਲ ਪੂਰੇ ਹੋਣ ’ਤੇ ਵਿਸ਼ਾਲ ਕੈਂਪ 10 ਜਨਵਰੀ ਤੋਂ 10 ਫਰਵਰੀ 2018 ਤੱਕ ਲਗਾਇਆ ਜਾ ਰਿਹਾ ਹੈ ਜਿਸ ਦਯਰਾਨ ਹੱਡੀਆਂ ਅਤੇ ਜੋੜਾਂ ਦਾ ਹਰ ਤਰਾਂ ਦੇ ਇਲਾਜ ਵਿਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੋਗਾ ’ਚ ਹੱਡਿਆਂ ਦੇ ਮਾਹਰ ਡਾਕਟਰ ਪ੍ਰੇਮ ਸਿੰਘ ਵੱਲੋਂ ਜੀ ਐੱਸ ਮੈਮੋਰੀਅਲ ਪ੍ਰੇਮ ਹਸਪਤਾਲ ਖੋਲ੍ਹ ਕੇ ਪਿਛਲੇ 20 ਸਾਲਾਂ ਤੋਂ ਸਫਲਤਾ ਪੂਰਵਕ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਹ ਵੀ ਵਰਨਣਯੋਗ ਹੈ ਕਿ ਪਰੇਮ ਹਸਪਤਾਲ ਮਾਲਵੇ ਦਾ ਪਹਿਲਾ ਕੇਂਦਰ ਹੈ ਜਿਸ ਵਿਚ ਲੇਜ਼ਰ ਨਾਲ ਬਿੰਨਾ ਆਪਰੇਸ਼ਨ ਦੇ ਹਿੱਲੀ ਡਿਸਕ ਦਾ ਇਲਾਜ ਕਰਦਿਆਂ ਮਰੀਜ਼ ਨੂੰ ਉਸੇ ਦਿਨ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਜਾਂਦੀ ਹੈ । ਡਾ: ਪਰੇਮ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰੇਮ ਹਸਪਤਾਲ ਵਿਚ ਹੁਣ ਤੱਕ ਦੋ ਹਜ਼ਾਰ ਤੋਂ ਵੀ ਵੱਧ ਗੋਡਿਆਂ ਅਤੇ ਚੂਲਿਆਂ ਦੇ ਸਫ਼ਲ ਓਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਸਬੰਧਤ ਵਿਅਕਤੀ ਨਾ ਸਿਰਫ ਚੌਕੜੀ ਮਾਰ ਕੇ ਆਰਾਮ ਨਾਲ ਬੈਠ ਸਕਦੇ ਹਨ ਬਲਕਿ ਤੁਰ ਫਿਰ ਕੇ ਆਮ ਵਰਗਾ ਜੀਵਨ ਬਤੀਤ ਕਰ ਰਹੇ ਹਨ।


