ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਨੇ ਪਿੰਡ ਤਖਤੂਪਰਾ ਵਿਖੇ 68 ਸਿਲਾਈ ਅਤੇ ਕੰਪਿਊਟਰ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਮੋਗਾ, 6 ਜੂਨ (ਜਸ਼ਨ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਅੱਠ ਮੁਫਤ ਕਿੱਤਾਮੁਖੀ ਸਿਖਲਾਈ ਕੇਂਦਰਾਂ ਦੇ ਅੱਠਵੇਂ ਬੈਚ ਦੇ ਸਫਲਤਾਪੂਰਵਕ ਪੂਰਾ ਹੋਣ ਉਪਰੰਤ ਅੱਜ ਪਿੰਡ ਤਖਤੂਪਰਾ ਦੇ ਕੰਪਿਊਟਰ ਅਤੇ ਸਿਲਾਈ ਕੋਰਸਾਂ ਦੇ 68 ਸਿਖਿਆਰਥੀਆਂ ਨੂੰ ਸਰਬੱਤ ਦਾ ਭਲਾ ਦੀ ਮੋਗਾ ਟੀਮ ਵੱਲੋਂ ਸਰਟੀਫਿਕੇਟ ਭੇਂਟ ਕੀਤੇ ਗਏ । ਇਸ ਮੌਕੇ ਸ਼ਹੀਦ ਸੂਬੇਦਾਰ ਬਲਵਿੰਦਰ ਸਿੰਘ ਯੂਥ ਕਲੱਬ ਤਖਤੂਪੁਰਾ ਦੇ ਪ੍ਧਾਨ ਰਾਜਵੀਰ ਸਿੰਘ ਦੇ ਗ੍ਹਿ ਵਿਖੇ ਹੋਏ ਇੱਕ ਸਾਦਾ ਸਮਾਗਮ ਦੌਰਾਨ ਇਹ ਸਰਟੀਫਿਕੇਟ ਦਿੱਤੇ ਗਏ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਜਿੱਥੇ ਅਨੇਕਾਂ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਥੇ ਪੰਜਾਬ, ਹਰਿਆਣਾ, ਹਿਮਾਚਲ ਪ੍ਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ 200 ਮੁਫਤ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਚਲਾਂਏ ਜਾ ਰਹੇ ਹਨ, ਜਿਨਾਂ ਵਿੱਚੋਂ ਅੱਠ ਸੈਂਟਰ ਮੋਗਾ ਜਿਲੇ ਵਿੱਚ ਚੱਲ ਰਹੇ ਹਨ, ਜਿਨਾਂ ਵਿੱਚ ਸਿਖਲਾਈ ਦੇ ਅੱਠ ਬੈਚ ਪੂਰੇ ਹੋ ਚੁੱਕੇ ਹਨ ਤੇ ਨੌਂਵਾਂ ਬੈਚ ਚੱਲ ਰਿਹਾ ਹੈ । ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ 3000 ਦੇ ਕਰੀਬ ਬੱਚਿਆਂ ਨੂੰ ਕੰਪਿਊਟਰ ਅਤੇ ਸਿਲਾਈ ਦੀ ਮੁਫਤ ਸਿੱਖਿਆ ਦਿੱਤੀ ਜਾ ਚੁੱਕੀ ਹੈ । ਟਰੱਸਟ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਸਿਖਲਾਈ ਵਿੱਚੋਂ ਪਾਸ ਹੋਣ ਵਾਲੇ ਸਾਰੇ ਸਿਖਿਆਰਥੀਆਂ ਨੂੰ ਸਫਲਤਾਪੂਰਵਕ ਟ੍ੇਨਿੰਗ ਪੂਰੀ ਕਰਨ ਤੇ ਵਧਾਈ ਦਿੰਦਿਆਂ ਇਸ ਸਿੱਖਿਆ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਅਤੇ ਹੋਰਨਾਂ ਨੂੰ ਵੰਡਣ ਦੀ ਅਪੀਲ ਕੀਤੀ । ਰੂਰਲ ਐਨ.ਜੀ.ਓ. ਮੋਗਾ ਦੇ ਬਲਾਕ ਪ੍ਧਾਨ ਗੁਰਚਰਨ ਸਿੰਘ ਰਾਜੂ ਪੱਤੋ ਨੇ ਸਿਖਲਾਈ ਦਾ ਆਯੋਜਨ ਕਰਨ ਲਈ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਅਹੁਦੇਦਾਰਾਂ,ਡਾ: ਐਸ.ਪੀ. ਸਿੰਘ ਉਬਰਾਏ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਗੁਰਪ੍ੀਤ ਤਖਤੂਪੁਰਾ, ਸੰਦੀਪ ਸਿੰਘ, ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਬੇਅਤ ਕੌਰ, ਰਣਜੀਤ ਸਿੰਘ ਮਾੜੀ ਮੁਸਤਫਾ, ਜਿਲਾ ਮੀਤ ਪ੍ਧਾਨ ਵਰਿੰਦਰ ਸਿੰਘ ਭੇਖਾ, ਦਫਤਰ ਇੰਚਾਰਜ ਸੁਖਦੇਵ ਸਿੰਘ ਬਰਾੜ, ਕੰਪਿਊਟਰ ਟੀਚਰ ਮੈਡਮ ਸੰਦੀਪ ਕੌਰ, ਸਿਲਾਈ ਟੀਚਰ ਮੈਡਮ ਆਸ਼ਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜ਼ਰ ਸਨ ।


