ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਲਗਾਈ ਗਈ ਅਧਿਆਪਕਾਂ ਦੀ ਵਰਕਸ਼ਾਪ

ਮੋਗਾ 6 ਜੂਨ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਮਨੋਵਿਗਿਆਨਕ ਪ੍ਰੋਫੈਸਰ ਡਾ. ਮਮਤਾ ਵਲੋਂ ਮੁਸ਼ਕਿਲਾਂ ਪੈਦਾ ਕਰਨ ਵਾਲੇ ਵਿਦਿਆਰਥੀਆਂ ਨਾਲ ਸਬੰਧਿਤ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ, ਜਿਸ ਦੇ ਤਹਿਤ ਵਿਦਿਆਰਥਆਂ ਵਿਚ ਵੱਧਦੀ ਅਨੁਸ਼ਾਸ਼ਹੀਨਤਾ, ਪੜਾਈ ਵਿਚ ਉਤਸ਼ਾਹ ਦੀ ਕਮੀ ਆਦਿ ਸਮੱਸਿਆਵਾਂ ਤੇ ਚਾਨਣਾ ਪਾਇਆ ਗਿਆ। ਸਾਰੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਮਿਲ ਕੇ ਇਸ ਵਰਕਸ਼ਾਪ ਵਿਚ ਭਾਗ ਲਿਆ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਡਾ. ਮਮਤਾ ਨੇ ਸਾਰੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਦੱਸੇ। ਇਸ ਮੌਕੇ ਸਕੂਲ ਦੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ, ਪਿ੍ਰੰ: ਮੈਡਮ ਸਤਵਿੰਦਰ ਕੌਰ, ਮੈਡਮ ਸੁਮੀਤਪਾਲ ਅਤੇ ਸਮੂਹ ਸਟਾਫ ਹਾਜ਼ਰ ਸੀ। ਅਧਿਆਪਕਾਂ ਨੇ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਇਸ ਵਰਕਸ਼ਾਪ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਅੰਤ ਵਿਚ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ, ਪਿ੍ਰੰ ਮੈਡਮ ਸਤਵਿੰਦਰ ਕੌਰ ਅਤੇ ਸੁਮੀਤਪਾਲ ਨੇ ਡਾ. ਮਮਤਾ ਦਾ ਇਸ ਵਰਕਸ਼ਾਪ ਲਗਾਉਣ ਤੇ ਧੰਨਵਾਦ ਕੀਤਾ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ