ਜਿਲਾ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਡਰੋਲੀ ਭਾਈ ਸਕੂਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਡਰੋਲੀ ਭਾਈ, 8 ਦਸੰਬਰ (ਜਸ਼ਨ) : ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ KOT ISE KHAN ਵਿਖੇ ਜਿਲਾ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ ਜਿਸ ਵਿਚ ਲੈਕਚਰਾਰ ਫਿਜਿਕਸ ਦੀਪਕ ਸ਼ਰਮਾ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿਲੇ ਭਰ ਵਿਚੋਂ ਓਵਰਆਲ, ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਲੈਕਚਰਾਰ ਫਿਜਿਕਸ ਦੀਪਕ ਸ਼ਰਮਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਵਿਚੋਂ ਸੈਕੰਡਰੀ ਪੱਧਰ ’ਤੇ ਕੰਵਲਜੀਤ ਸਿੰਘ ਨੇ ਤੀਸਰਾ ਸਥਾਨ, ਸਰੋਤ ਪ੍ਰਬੰਧਨ ਅਤੇ ਭੋਜਨ ਸੁਰੱਖਿਆ ਵਿਚੋਂ ਸੀਨੀਅਰ ਸੈਕੰਡਰੀ ਵਰਗ ਵਿਚੋਂ ਸੱਤਪਾਲ ਸਿੰਘ ਨੇ ਤੀਸਰਾ ਸਥਾਨ, ਆਵਾਜਾਈ ਅਤੇ ਸੰਚਾਰ ਵਿਚੋਂ ਸੀਨੀਅਰ ਸੈਕੰਡਰੀ ਵਰਗ ਵਿਚੋਂ ਸੰਦੀਪ ਸਿੰਘ ਨੇ ਤੀਸਰਾ ਸਥਾਨ, ਡਿਜ਼ੀਟਲ ਅਤੇ ਤਕਨਾਲੋਜੀ ਮੁਕਾਬਲਿਆਂ ਵਿਚੋਂ ਪਰਮਿੰਦਰ ਸਿੰਘ ਨੇ ਪਹਿਲਾ, ਟੀਚਿੰਗ ਏਡ ਈਵੈਂਟ ਵਿਚ ਲੈਕਚਰਾਰ ਦੀਪਕ ਸ਼ਰਮਾ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂੁਲ ਮੁਖੀ ਮੈਡਮ ਮਨਪ੍ਰੀਤ ਕੌਰ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਪਰਮਿੰਦਰ ਕੌਰ, ਦੀਪਕ ਮਿੱਤਲ, ਕਪਤਾਨ ਸਿੰਘ, ਗੁਰਿੰਦਰ ਸਿੰਘ, ਬਲਵਿੰਦਰ ਕੌਰ, ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਦੀਪਤੀ, ਰਜਨੀ, ਹਰਦੀਪ ਕੌਰ, ਸਵਰਨਾ, ਗੁਰਮੀਤ ਕੌਰ ਅਤੇ ਲਖਵਿੰਦਰ ਸਿੰਘ ਆਦਿ ਹਾਜਰ ਸਨ।


