ਸਟੱਡੀ ਪਲੈਨਟ ਨੇ ਲਗਾਏ ਸੱਤ ਦਿਨਾਂ ’ਚ ਪੰਜ ਕੈਨੇਡਾ ਦੇ ਸਟੂਡੈਂਟ ਵੀਜ਼ੇ

ਮੋਗਾ, 8 ਦਸੰਬਰ (ਜਸ਼ਨ) : ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਟੱਡੀ ਪਲੈਨਟ ਆਇਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਲੁਧਿਆਣਾ ਰੋਡ, ਮੋਗਾ ਜੋ ਕਿ ਆਇਲਟਸ, ਸਪੋਕਨ ਇੰਗਲਿਸ਼, ਕੰਪਿਊਟਰ ਕੋਰਸ ਦੇ ਨਾਲ-ਨਾਲ ਸਟੂਡੈਂਟ ਵੀਜ਼ਾ ਦੇ ਖੇਤਰ ਵਿੱਚ ਮਾਹਿਰ ਜਾਣਿਆ ਜਾਂਦਾ ਹੈ। ਇਸ ਸੰਸਥਾ ਨੇ ਸੰਦੀਪ ਸਿੰਘ, ਪੁਨੀਤਪਾਲ, ਦੀਕਸ਼ਾ, ਪ੍ਰਨੀਤ ਕੌਰ ਅਤੇ ਗਰਨੂਰ ਸਿੰਘ (ਜਨਵਰੀ ਇਨਟੇਕ) ਦਾ ਸਟੂਡੈਂਟ ਵੀਜ਼ਾ ਲਗਵਾਇਆ, ਇਸ ਦੌਰਾਨ ਸਾਰੇ ਬਚਿਆਂ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦੇ ਡਾਇਰੈਕਟਰ ਇੰਦਰਪਾਲ ਸਿੰਘ, ਐਮ.ਡੀ ਤੇਜਿੰਦਰਜੀਤ ਸਿੰਘ, ਉਪਰੇਸ਼ਨ ਹੈਡ ਜੋਤੀ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਸੰਸਥਾ ਦੇ ਡਾਇਰੈਕਟਰ ਇੰਦਰਪਾਲ ਸਿੰਘ,ਐਮ.ਡੀ ਤੇਜਿੰਦਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਕੈਨੇਡਾ, ਆਸਟਰੇਲੀਆ, ਯੂ.ਕੇ. ਅਤੇ ਯੂਰਪ ਦਾ ਸਟੂਡੈਂਟ ਵੀਜ਼ਾ ਬੜੀ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵੱਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ ਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਈਨ ਵੀਜ਼ਾ ਅਤੇ ਰਿਫਿਊਜ਼ਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਹੈ। ਜਿਹੜੇ ਵੀ ਵਿਦਿਆਰਥੀਆਂ ਦੇ ਕਿਸੇ ਵੀ ਦੇਸ਼ ਤੋਂ ਰਿਫਊਜ਼ਲ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ। ਵਿਦਿਆਰਥੀ ਆਪਣੀਆਂ ਫਾਇਲਾਂ ਮਈ 2018 ਇਨਟੇਕ ਲਈ ਜਲਦੀ ਤੋਂ ਜਲਦੀ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਸੰਸਥਾ ਬ੍ਰਾਂਚ ਮੈਨੇਜਰ ਨਵਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਬਚਿਆਂ ਦੇ ਕਿਸੇ ਕਾਰਨ ਬੈਂਡ ਨਹੀਂ ਆ ਰਹੇ, ਉਹ ਅਪਣੀ ਪੜਾਈ ਲਈ ਯੂਰਪ ਜਾ ਸਕਦੇ ਹਨ ਅਤੇ 2-3 ਸਾਲ ਦਾ ਗੈਪ ਵੀ ਚੱਲ ਸਕਦਾ ਹੈ। ਸਟੱਡੀ ਪਲੈਨਟ ਦੀਆਂ ਬ੍ਰਾਂਚਾਂ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਜਲੰਧਰ, ਮੋਗਾ, ਕਪੂਰਥਲਾ, ਫਗਵਾੜਾ, ਮਹਿਤਪੁਰ, ਕਰਤਾਰਪੁਰ, ਹੁਸ਼ਿਆਰਪੁਰ ਆਦਿ ਸ਼ਹਿਰਾਂ ਵਿੱਚ ਸਥਿਤ ਹਨ।


