News

ਮੋਗਾ, 02 ਨਵੰਬਰ (ਜਸ਼ਨ): ਸਮਾਜ ਸੇਵੀ ਲਛਮਣ ਸਿੰਘ ਭੋਲਾ ਵਾਸੀ ਫਤਿਹਗੜ ਕੋਰੋਟਾਣਾ ਵੱਲੋਂ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਸ਼੍ੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਾਰਪਿਤ ਵਿਸ਼ਾਲ ਖੂਨਦਾਨ ਕੈਂਪ ਮਿਤੀ 7 ਨਵੰਬਰ ਨੂੰ ਕੋਆਪਰੇਟਿਵ ਸੁਸਾਇਟੀ ਫਤਿਹਗੜ ਕੋਰੋਟਾਣਾ ਵਿਖੇ ਲਗਾਇਆ ਜਾ ਰਿਹਾ ਹੈ ।ਲਛਮਣ ਸਿੰਘ ਭੋਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕੈਂਪ ਸੁਬਹ 9 ਵਜੇ ਤੋਂ ਦੁਪਹਿਰ 2 ਵਜੇ...
ਸਮਾਲਸਰ, 02 ਨਵੰਬਰ (ਗਗਨਦੀਪ)- ਪ੍ਰਸਿੱਧ ਮੇਕਅਪ ਆਰਟਿਸਟ ਨਵਗੀਤ ਕੌਰ ਬਰਾੜ ਉਰਫ ਗੀਤ ਬਰਾੜ ਦੀ ਅਚਾਨਕ ਹੋਈ ਦਰਦਨਾਕ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਗੀਤ ਬਰਾੜ ਪਾਲੀਵੁੱਡ ਦੀ ਮੰਨੀ ਪ੍ਰਮੰਨੀ ਮੇਕਅਪ ਆਰਟਿਸਟ ਸੀ ਜਿਸਨੇ ਸ਼ੈਰੀ ਮਾਨ, ਜੱਸੀ ਗਿੱਲ, ਜਪੁਜੀ ਖਹਿਰਾ, ਹਰਜੀਤ ਹਰਮਨ, ਵੀਤ ਬਲਜੀਤ, ਰਣਜੀਤ ਬਾਵਾ ਆਦਿ ਸਮੇਤ ਅਨੇਕਾਂ ਕਲਾਕਾਰਾਂ ਨਾਲ ਕੰਮ ਕੀਤਾ ਹੈ। ਫੇਸਬੁੱਕ ‘ਤੇ ਗੀਤ ਬਰਾੜ ਦੇ ਅਕਾਉਂਟ ਵਿੱਚ ਉਸ ਦੀਆਂ...
ਮੋਗਾ, 2 ਨਵੰਬਰ (ਜਸ਼ਨ):-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਓਜ਼ੋਨ ਕੌਂਟੀ ਕਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਛੋਟੇ ਬੱਚਿਆ ਨੇ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਦੀ ਅਗਵਾਈ ਹੇਠ ਗੁਰੂਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਰੌਲੀ ਵਿਖੇ ਮੱਥਾ ਟੇਕਿਆ। ਇਸ਼ ਮੌਕੇ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚਿਆ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆ ਨੇ...
ਮੋਗਾ 2 ਨਵੰਬਰ:(ਜਸ਼ਨ): ੲਿਥੋ ਨੇੜਲੇ ਪਿੰਡ ਕਪੂਰੇ ਵਿੱਖੇ ਅਮਰ ਵੈਲਫੇਅਰ ਕਲੱਬ ਕਪੂਰੇ ਵਲੋ ਸਵੱਛ ਮਹਿੰਮ ਤਹਿਤ ਪਿੰਡ ਕਪੂਰੇ ਦੀ ਫਿਰਨੀ ਤੋ ਰੂੜੀਆ ਚੁੱਕਵਾਕੇ ਐਨ ਆਰ ਆੲੀ ਵੀਰਾ ਦੇ ਸਹਿਯੋਗ ਨਾਲ ਪਿੰਡ ਦੀਆ ਸਾਝੀਆ ਸਾਮਲਾਟਾ ਵਿੱਚ ਪਾਰਕ ਬਣਾ ਕੇ ਪਿੰਡ ਨੂੰ ਨਵੀ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ!ੲਿਨਾ ਸਬਦਾ ਦਾ ਪ੍ਰਗਟਾਵਾ ਜਸਵੰਤ ਸਿੰਘ ਕਪੂਰੇ,ਅਤੇ ਸੋਹਣ ਸਿੰਘ ਕਪੂਰੇ ਨੇ ਅੱਜ ਪਿੰਡ ਵਿੱਚੋ ਰੂੜੀਆ ਚੁੱਕਵਾਕੇ ਭਰਤ ਪਾੳੁਣ ਸਮੇ ਕਹੇ !ੳੁਨਾ ਕਿਹਾ ਕਿ ਪਿੰਡ ਨੂੰ ਸੁੰਦਰ...
ਮੋਗਾ 2 ਨਵੰਬਰ:(ਜਸ਼ਨ):ਭਿ੍ਰਸ਼ਟਾਚਾਰ ਨੂੰ ਠੱਲ ਪਾਉਣ ਲਈ ਸਮੁੱਚੇ ਸਮਾਜ ਨੂੰ ‘ਰਿਸ਼ਵਤ ਨਾ ਲੈਣਾ ਅਤੇ ਨਾ ਦੇਣਾ‘ ਦੀ ਨੀਤੀ ਨੂੰ ਅਪਣਾਉਂਦੇ ਹੋਏ ਸੋਚ ਬਦਲਣ ਦੀ ਲੋੜ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਪੰਜਾਬ ਸਰਕਾਰ ਦੇ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚੋਂ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਗਈ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ...
ਮੋਗਾ, 2 ਨਵੰਬਰ (ਜਸ਼ਨ):-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਚੁੱਜੀ ਰਹਿਨੁਮਾਈ ਅਧੀਨ ਚੱਲ ਰਹੀ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵੱਲੋਂ ਯੁੱਗ ਕਵੀ ਪ੍ਰੋ.ਮੋਹਨ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰ੍ਰੋਗਰਾਮ ਵਿੱਚ ਕਵਿਤਾ ਉਚਾਰਣ, ਗੀਤ ਗਾਇਨ, ਭੰਡ, ਸ਼ਾਇਰੋ ਸ਼ਾਇਰੀ, ਮੁਹਾਵਰੇਦਾਰ ਵਾਰਤਾਲਾਪ ਤੋਂ ਬਿਨਾਂ ਸਹਾਇਕ ਪ੍ਰੋ.ਪਵਨਜੀਤ ਕੌਰ, ਪੰਜਾਬੀ ਵਿਭਾਗ, ਸਹਾਇਕ ਪ੍ਰੋ.ਸਪਨਦੀਪ...
ਮੋਗਾ, 2 ਨਵੰਬਰ (ਜਸ਼ਨ):-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਸਕੂਲ ਦੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਗੌਰਵ ਗੁਪਤਾ ਦੀ ਅਗਵਾਈ ਹੇਠ ਇੰਟਰ ਹਾਉਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਦੱਸਿਆ ਕਿ ਇਸ ਮੁਕਾਬਲੇ ਵਿਚ ਪਹਲੀਂ ਤੋਂ ਪੰਜਵੀਂ ਕਲਾਸ ਦੇ...
ਮੋਗਾ, 2 ਨਵੰਬਰ (ਜਸ਼ਨ)-ਸਪੈਸ਼ਲ ਪੁਲਿਸ ਮਹਿਣਾ ਨੇ ਖਾਸ ਸੂਚਨਾ ਤੇ ਮੋਗਾ ਲੁਧਿਆਣਾ ਰੋਡ ’ਤੇ ਕਸਬਾ ਅਜੀਤਵਾਲ ਨੇੜੇ ਨਾਕਾ ਲਗਾ ਕੇ ਚੋਰੀ ਦੀ ਖਾਦ ਲੈ ਜਾ ਰਹੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਉਹਨਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਖਾਦ ਨਾਲ ਲੱਦਿਆ ਛੋਟੇ ਹਾਥੀ ਨੂੰ ਵੀ ਕਬਜੇ ਵਿਚ ਲੈ ਲਿਆ। ਅਜੀਤਵਾਲ ਥਾਣੇ ਦੇ ਸਹਾਇਕ ਅਫਸਰ ਜਸਵੰਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਪੁਲਿਸ ਨੂੰ ਇਹ ਇਤਲਾਹ ਮਿਲੀ ਸੀ ਕਿ ਕੁਝ...
ਮੋਗਾ,2 ਨਵੰਬਰ (ਜਸ਼ਨ) ਯੂ ਕੇ ਸਕੂਲ ਦਾ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤਾ ਗਿਆ ਉਪਰਾਲਾ ‘ਕੌਫੀ ,ਵਿੱਦ ਪੇਰੈਂਟਸ ’ ਸਫਲਤਾ ਪੂਰਵਕ ਸੰਪਨ ਹੋ ਗਿਆ। ਯੂ ਕੇ ਸਕੂਲ ਲਈ ਇਹ ਮਾਣ ਵਾਲੀ ਗੱਲ ਰਹੀ ਕਿ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ । ਸਕੂਲ ਪਿ੍ਰੰਸੀਪਲ ਮੈਡਮ ਰਾਜਵਿੰਦਰ ਢਿੱਲੋਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ...
ਮੋਗਾ,2 ਨਵੰਬਰ (ਜਸ਼ਨ)-ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਦਿਨ ਨਿੱਜੀ ਸਕੂਲਾਂ ਲਈ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੇ ਮੱਦ-ਏ ਨਜ਼ਰ ਸੈਕਰਡ ਹਾਰਟ ਸਕੂਲ ਮੋਗਾ ਵਿਚ ਅੱਜ ਪ੍ਰਬੰਧਕਾਂ ਅਤੇ ਸਟਾਫ ਨੇ ਕਾਲਾ ਦਿਵਸ ਮਨਾਇਆ । ਸਕੂਲ ਪਿ੍ਰੰਸੀਪਲ ਸ਼੍ਰੀਮਤੀ ਵਿਜਯਾ ਜ਼ੇਬਾ ਕੁਮਾਰ ਅਤੇ ਸਮੂਹ ਸਟਾਫ਼ ਨੇ ਕਾਲੀਆਂ ਪੱਟੀਆਂ ਬੰਨ ਕੇ ਸਰਕਾਰ ਦੀਆਂ ਕਥਿਤ ਤਾਨਾਸ਼ਾਹੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਦਿਨ ਜਾਰੀ...

Pages