ਚੰਡੀਗੜ, 7 ਜੂਨ: (ਪੱਤਰ ਪਰੇਰਕ)- ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਮਾਲ ਵਿਭਾਗ ਨੇ 19 ਤਹਿਸੀਲਦਾਰਾਂ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ। ਇਸ ਦੇ ਨਾਲ ਹੀ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲਾ ਮਾਲ ਅਫਸਰ ਵੱਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਸੰਜੀਵ ਕੁਮਾਰ ਨੂੰ ਪਟਿਆਲਾ ਤੋਂ ਬਦਲ ਕੇ ਮੁਹਾਲੀ, ਪ੍ਰਵੀਨ ਕੁਮਾਰ ਨੂੰ...
News
ਚੰਡੀਗੜ, 6 ਜੂਨ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਸਮੁੱਚੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਇਨਾਂ ਮਹੱਤਵਪੂਰਨ ਖੇਤਰਾਂ ਵਿਚ ਲੰਮੀ ਮਿਆਦ ਦੇ ਵਿਆਪਕ ਹੱਲ ਲੱਭਣ ਲਈ ਸੂਬੇ ਦੇ ਪ੍ਰਾਜੈਕਟਾਂ ਨੂੰ ਸਪਾਂਸਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਵਿਸ਼ਵ ਬੈਂਕ ਦੇ ਡਾਇਰੈਕਟਰ ਭਾਰਤ ਜੂਨੇਦ ਅਹਿਮਦ ਨੇ ਇਕ ਵਫਦ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ...
ਚੰਡੀਗੜ/ਐਸ.ਏ.ਐਸ. ਨਗਰ, 6 ਜੂਨ (ਪੱਤਰ ਪਰੇਰਕ)- ਪੰਜਾਬ ਦੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਨੇੜਲੇ ਕਸਬੇ ਡੇਰਾਬੱਸੀ ਲਾਗਲੇ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਨਅਤਾਂ ਨੂੰ ਕਿਸੇ ਵੀ ਤਰਾਂ ਦੂਸ਼ਿਤ ਪਾਣੀ ਦਰਿਆਵਾਂ ਵਿੱਚ ਨਾ ਸੁੱਟਣ ਦਿੱਤਾ ਜਾਵੇ। ਉਨਾਂ ਵਾਤਾਵਰਨ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਮਾਂ ਬਣਾ ਕੇ ਘੱਗਰ ਵਿੱਚ ਪ੍ਰਦੂਸ਼ਿਤ ਪਾਣੀ ਸੁੱਟਣ ਵਾਲੀਆਂ...
ਮੋਗਾ 6 ਜੂਨ (ਕੁਲਦੀਪ ਸਿੰਘ ਲੋਹਟ): ਸਧਾਰਨ ਜਿਹੇ ਕਿਸਾਨ ਪਰਿਵਾਰ ‘ਚ ਪੈਦਾ ਹੋ ਕੇ ਦੀਵੇ ਦੀ ਲੋਅ ਵਾਂਗ ਕਲਾਤਮਿਕ ਖੇਤਰ ‘ਚ ਚਮਕਣ ਲਈ ਯਤਨਸ਼ੀਲ ਹੈ ਨੌਜਵਾਨ ਕਲਾਕਾਰ ਜਸਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿਚ ਗੋਪੀ ਸਿੱਧੂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਗੋਪੀ ਸਿੱਧੂ ਸੂਖਮ ਜ਼ਜ਼ਬਾਤਾਂ ਤੇ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ।ਉਹ ਇਕ ਰੰਗਕਰਮੀ , ਸੰਭਾਵੀ ਗੀਤਕਾਰ, ਕਵੀ ਤੇ ਸੰਵਾਦ ਲੇਖਕ ਵੀ ਹੈ। ਉਸਦੀ ਮਿਲਣੀ ਵਿਚ ਆਪਣਾ-ਪਣ ਹੈ। ਨਿਰਸਵਾਰਥੀ ਹੋ ਕੇ ਯਾਰਨੇ ਪਾਲਣਾ ਉਸਦਾ...
ਮੋਗਾ, 6 ਜੂਨ (ਜਸ਼ਨ)-ਬੇਸਹਾਰਾ ਗੳੂਧਨ ਦੀ ਵਜਾ ਨਾਲ ਆਪਣੀਆਂ ਕੀਮਤੀਆਂ ਜਾਨਾਂ ਗੁਆ ਚੁੱਕੇ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਗੳੂਧਨ ਦੀ ਸੇਵਾ ਸੰਭਾਲ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਗਾਉਣ ਲਈ ਸ਼ਹਿਰ ਦੀ ਪ੍ਰਮੁੱਖ ਸੰਸਥਾ ਆਰ ਟੀ ਆਈ ਅਵੇਰਨੈਸ ਫੋਰਮ, ਸੀਨੀਅਰ ਸਿਟੀਜਨ ਵੇਲਫੇਅਰ ਕੌਂਸਲ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵਿਸ਼ਾਲ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਵੱਲੋਂ ਸਮੂਹ ਸੰਸਥਾਵਾਂ ਦੇ ਪਦ-ਅਧਿਕਾਰੀ ਅਤੇ ਮੈਂਬਰ ਨੇਚਰ ਪਾਰਕ ਵਿੱਚ ਇਕੱਠੇ ਹੋਏ । ਇਸ ਮੌਕੇ ਆਰ ਟੀ...
ਮੋਗਾ,6 ਜੂਨ (ਜਸ਼ਨ)-: ਪਿੰਡ ਲੰਗੇਆਣਾ ਪੁਰਾਣਾ ਦੇ ਜੰਮਪਲ ਕੈਨੇਡੀਅਨ ਜ਼ੋਰਾ ਸਿੰਘ ਅਤੇ ਸੁਖਦੇਵ ਸਿੰਘ ਵੱਲੋਂ ਸਵਰਗੀ ਗ੍ਰੰਥੀ ਭਾਈ ਵੀਰ ਸਿੰਘ ਦੀ ਨਿੱਘੀ ਯਾਦ ‘ਚ ਆਪਣੇ ਮਾਪਿਆਂ ਮਾਤਾ ਬਲਬੀਰ ਕੌਰ ਤੇ ਪਿਤਾ ਕਪੂਰ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ ਪਿੰਡ ਵਾਸਤੇ ਅੰਤਿਮ ਯਾਤਰਾ ਵੈਨ ਦਾਨ ਕੀਤੀ ਗਈ ਹੈ, ਉਕਤ ਦਾਨੀ ਸੱਜਣਾਂ ਵੱਲੋਂ ਵੈਨ ਵਾਸਤੇ ਭੇਜੀ ਗਈ ਰਾਸ਼ੀ ਨਾਲ ਪਿੰਡ ਦੇ ਉੱਦਮੀ ਅਤੇ ਸਮਾਜ ਸੇਵੀ ਨੌਜਵਾਨਾਂ ਗੁਰਤੇਜ ਸਿੰਘ, ਕੋ-ਆਪੇ੍ਰਟਿਵ ਸੁਸਾਇਟੀ ਪ੍ਰਧਾਨ ਜਗਰੂਪ ਸਿੰਘ...
ਮੋਗਾ, 6 ਜੂਨ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ’ਤੇ 7 ਜੂਨ ਦਿਨ ਵੀਰਵਾਰ ਨੂੰ ਸਮੁੱਚੇ ਪੰਜਾਬ ਵਿਚ ਹਲਕਾ ਪੱਧਰੀ ਰੋਸ ਧਰਨੇ ਦਿੱਤੇ ਜਾ ਰਹੇ ਹਨ । ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿਚ ਕੀਤੇ ਬੇਤਹਾਸ਼ਾ ਵਾਧੇ ਅਤੇ ਲੱਕ ਤੋੜਵੀਂ ਮਹਿੰਗਾਈ ਖਿਲਾਫ਼ ਕਾਂਗਰਸ ਦੇ ਵਿਧਾਇਕਾਂ ਵੱਲੋਂ ਆਪੋ ਆਪਣੇ ਹਲਕਿਆਂ ਵਿਚ ਰੋਸ ਧਰਨਿਆਂ ਦੀ ਅਗਵਾਈ ਕੀਤੀ ਜਾਵੇਗੀ । ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਜ਼ਿਲੇ ਦੇ ਸਮੂਹ ਆਗੂਆਂ ਨੂੰ ਆਪੋ ਆਪਣੇ ਹਲਕਿਆਂ ਵਿਚ ਭਰਵੀਂ...
ਮੋਗਾ, 6 ਜੂਨ (ਜਸ਼ਨ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਅੱਠ ਮੁਫਤ ਕਿੱਤਾਮੁਖੀ ਸਿਖਲਾਈ ਕੇਂਦਰਾਂ ਦੇ ਅੱਠਵੇਂ ਬੈਚ ਦੇ ਸਫਲਤਾਪੂਰਵਕ ਪੂਰਾ ਹੋਣ ਉਪਰੰਤ ਅੱਜ ਪਿੰਡ ਤਖਤੂਪਰਾ ਦੇ ਕੰਪਿਊਟਰ ਅਤੇ ਸਿਲਾਈ ਕੋਰਸਾਂ ਦੇ 68 ਸਿਖਿਆਰਥੀਆਂ ਨੂੰ ਸਰਬੱਤ ਦਾ ਭਲਾ ਦੀ ਮੋਗਾ ਟੀਮ ਵੱਲੋਂ ਸਰਟੀਫਿਕੇਟ ਭੇਂਟ ਕੀਤੇ ਗਏ । ਇਸ ਮੌਕੇ ਸ਼ਹੀਦ ਸੂਬੇਦਾਰ ਬਲਵਿੰਦਰ ਸਿੰਘ ਯੂਥ ਕਲੱਬ ਤਖਤੂਪੁਰਾ ਦੇ ਪ੍ਧਾਨ ਰਾਜਵੀਰ ਸਿੰਘ ਦੇ...
ਮੋਗਾ 6 ਜੂਨ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਮਨੋਵਿਗਿਆਨਕ ਪ੍ਰੋਫੈਸਰ ਡਾ. ਮਮਤਾ ਵਲੋਂ ਮੁਸ਼ਕਿਲਾਂ ਪੈਦਾ ਕਰਨ ਵਾਲੇ ਵਿਦਿਆਰਥੀਆਂ ਨਾਲ ਸਬੰਧਿਤ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ, ਜਿਸ ਦੇ ਤਹਿਤ ਵਿਦਿਆਰਥਆਂ ਵਿਚ ਵੱਧਦੀ ਅਨੁਸ਼ਾਸ਼ਹੀਨਤਾ, ਪੜਾਈ ਵਿਚ ਉਤਸ਼ਾਹ ਦੀ ਕਮੀ ਆਦਿ ਸਮੱਸਿਆਵਾਂ ਤੇ ਚਾਨਣਾ ਪਾਇਆ ਗਿਆ। ਸਾਰੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਮਿਲ ਕੇ ਇਸ ਵਰਕਸ਼ਾਪ ਵਿਚ ਭਾਗ ਲਿਆ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਡਾ. ਮਮਤਾ ਨੇ ਸਾਰੀਆਂ...
ਮੋਗਾ 6 ਜੂਨ (ਜਸ਼ਨ): ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਜਿਲੇ ਦੇ 207 ਪਿੰਡਾਂ ਦੀ ਚੋਣ ਕਰਕੇ ਇਨਾਂ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸੱਤ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜ਼ੇਸ਼ ਤਿ੍ਰਪਾਠੀ ਨੇ ਦੱਸਿਆ ਕਿ ‘ਗ੍ਰਾਮ ਸਵਰਾਜ...

