News

ਮੋਗਾ 21 ਮਈ (ਜਸ਼ਨ)-ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦਿ੍ਰੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ, ਕਿਉਂਕਿ ਖੁਦਕਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੈ। ਇਹ ਪ੍ਰੇਰਣਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਥਾਨਕ ਧਵਨ ਪੈਲੇਸ ਵਿਖੇ ਸਬ ਡਵੀਜ਼ਨ ਪੱਧਰੀ ਕਰਜ਼ਾ ਰਾਹਤ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਕਿਸਾਨਾਂ ਨੂੰ...
ਮੋਗਾ,21 ਮਈ (ਜਸ਼ਨ)-ਪੰਜਾਬ ਸਰਕਾਰ ਤੇ ਰੋਡਵੇਜ਼ ਅਤੇ ਪਨਬੱਸ ਦੇ ਉੱਚ ਅਧਿਕਾਰੀਆਂ ਵੱਲੋਂ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀਆਂ ਮੰਗਾਂ ਮੰਨ ਕੇ ਵਾਅਦਾ ਖਿਲਾਫ਼ੀ ਦੇ ਰੋਸ ਵਜ਼ੋਂ ਸਮੁੱਚਾ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਾ 23 ਮਈ ਨੂੰ ਪੂਰੇ ਇਕ ਦਿਨ ਲਈ ਪੰਜਾਬ ਦੇ ਸਾਰੇ 18 ਡਿਪੂਆਂ ਦੀਆ ਬੱਸਾਂ ਦਾ ਚੱਕਾ ਜਾਮ ਕਰੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ, ਪਨਬੱਸ ਵਰਕਰਜ਼...
ਬਾਘਾਪੁਰਾਣਾ,21 ਮਈ (ਜਸਵੰਤ ਗਿੱਲ)-ਸਥਾਨਕ ਸ਼ਹਿਰ ਦੇ ਮੰਡੀਰਾਂ ਰੋਡ ਮੁਗਲੁ ਕੀ ਪੱਤੀ ਤਾਰੇ ਵਾਲਾ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮੌਜੂਦਾ ਸਰਕਾਰ ਵੱਲੋਂ ਕੋਈ ਹੱਲ ਨਾ ਕਰਨ ਕਰਕੇ ਲੋਕਾਂ ਨੇ ਅੱਜ ਇਸ ਸਮੱਸਿਆਂ ਨੂੰ ਵਿਰੋਧੀ ਧਿਰ ਪਾਰਟੀ ਆਮ ਆਦਮੀ ਦੇ ਜ਼ਿਲ੍ਹਾ ਅਤੇ ਹਲਕਾ ਆਗੂਆਂ ਸਾਹਮਣੇ ਰੱਖਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਗੰਦੇ ਪਾਣੀ ਨਾਲ ਭਰਿਆ ਇਹ ਛੱਪੜ ਹਰ ਸਮੇਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਗੰਦੇ ਪਾਣੀ...
ਬਾਘਾਪੁਰਾਣਾ,21 ਮਈ (ਜਸਵੰਤ ਗਿੱਲ)- ਸਾਹਿਤ ਸਭਾ ਬਾਘਾ ਪੁਰਾਣਾ ਦੇ ਸਰਗਰਮ ਮੈਂਬਰ ਅਤੇ ਸਾਬਕਾ ਪ੍ਰਧਾਨ ਹਰਨੇਕ ਸਿੰਘ ਨੇਕ ਰਾਜਿਆਣਾ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਅਮਰਜੀਤ ਕੌਰ ਯਾਦਗਾਰੀ ਇਨਾਮ ਵੰਡ ਕੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਉਤਸ਼ਾਹਿਤ ਕੀਤਾ। ਇਸਦੇ ਲਈ ਰਾਜੇਆਣਾ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਤਿੰਨ ਅਤੇ ਬ੍ਰਾਂਚ ਸਕੂਲ ਦੇ ਤਿੰਨ ਕੁੱਲ ਛੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਨੂੰ 1100, ਦੂਜੇ ਸਥਾਨ ਤੇ...
ਬਾਘਾਪੁਰਾਣਾ,21 ਮਈ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੇ ਹੋਣਹਾਰ ਵਿਦਿਆਰਥੀ ਜਿਨ੍ਹਾਂ ਨੇ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਪ੍ਰਾਪਤੀਆਂ ਕੀਤੀਆਂ ਇਹਨਾਂ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਵੀ ਮੱਲਾਂ ਮਾਰ ਕੇ, ਸਕੂਲ ਦੀ ਮੈਰਿਟ ਵਿੱਚ ਨਾਮ ਦਰਜ ਕਰਾ ਕੇ ਸਕੂਲ, ਮਾਪੇ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਇਹਨਾਂ ਬੱਚਿਆਂ ਨੂੰ ਸਕੂਲ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ।...
ਚੰਡੀਗੜ,21 ਮਈ(ਪੱਤਰ ਪਰੇਰਕ)-ਸੂਬੇ ਵਿੱਚ ਹੁਣ ਰਾਸ਼ਨ ਨੂੰ ਲੈ ਕੇ ਹੇਰਾ-ਫੇਰੀ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਦਿਨ ਲੰਘ ਗਏ ਹਨ। ਸਰਕਾਰ ਹੁਣ ਜੂਨ 2018 ਤੋਂ ਸੂਬੇ ਵਿੱਚ ਸਮਾਰਟ ਕਾਰਡ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਜਿਹਨਾਂ ਵਿੱਚ ਰਾਸ਼ਨ ਕਾਰਡ ਦਾ ਲਾਭ ਲੈਣ ਵਾਲੇ ਸਾਰੇ ਲਾਭਪਾਤਰੀਆਂ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ ਅਤੇ ਜੂਨ ਮਹੀਨੇ ਤੋਂ ਇਹ ਪ੍ਰਣਾਲੀ ਦੇ ਤਹਿਤ ਰਾਸ਼ਨ ਵੰਡਿਆ ਜਾਵੇਗਾ। ਇਸ ਦੇ ਤਹਿਤ ਆਧਾਰ ਕਾਰਡ ਦੇ ਮੁਤਾਬਿਕ ਉਂਗਲ ਦੀ ਛਾਪ ਜਾਂ ਅੱਖਾਂ ਦੇ...
ਮੋਗਾ, 21 ਮਈ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਈ.ਟੀ.ਆਈ. ਦਾ ਅਚਨਚੇਤ ਦੌਰਾ ਕਰਕੇ ਸਮੂਹ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਆਈ.ਟੀ.ਆਈ. ਦੇ ਮੀਟਰ ਦੀ ਕੁੰਡੀ ਦਾ ਮਾਮਲਾ ਜੋ ਕਿ 2014 ਤੋਂ ਚੱਲ ਰਿਹਾ ਹੈ, ਬਿਜਲੀ ਬੋਰਡ ਵਲੋਂ ਕੀਤਾ ਗਿਆ ਜੁਰਮਾਨਾ ਵੀ 10 ਲੱਖ ਤੋਂ ਵਧ ਚੁੱਕਾ ਹੈ ਅਤੇ ਬਿਜਲੀ ਬੋਰਡ ਵਲੋਂ ਆਈ.ਟੀ.ਆਈ. ਦੀ ਬਿਜਲੀ ਕੱਟ ਦਿੱਤੀ ਗਈ ਹੈ। ਆਈ.ਟੀ.ਆਈ. ਦੇ ਇਸ ਮਾਮਲੇ ਨੂੰ ਸਕਿੱਲ ਐਜੁਕੇਸ਼ਨ ਮਿਨਿਸਟਰ ਚਰਨਜੀਤ ਸਿੰਘ ਚੰਨੀ ਕੋਲ ਰੱਖਿਆ ਗਿਆ ਸੀ,...
ਮੋਗਾ 21 ਮਈ (ਜਸ਼ਨ)-ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਨ ਤੋਂ ਬਚਾਅ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਨਿਗਮ ਮੋਗਾ ਅਤੇ ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਰਡ ਨੇ ਸਟਾਰਚ (ਮੱਕੀ ਅਤੇ ਆਲੂ) ਨਾਲ ਬਣੇ ਲਿਫ਼ਾਫ਼ਿਆਂ ਦੀ ਵਰਤੋ ਜ਼ਰੂਰੀ ਕਰ ਦਿੱਤੀ ਹੈ। ਕਮਿਸ਼ਨਰ ਨਗਰ ਨਿਗਮ ਮੋਗਾ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਰਡ ਦੀ ਸਾਂਝੀ ਮੀਟਿੰਗ ਦੌਰਾਨ ਸਟਾਰਚ ਨਾਲ ਬਣੇ ਲਿਫ਼ਾਫ਼ਿਆਂ (ਕੈਰੀ ਬੈਗਜ਼) ਨੂੰ ਜਾਰੀ...
ਮੋਗਾ, 21 ਮਈ (ਜਸ਼ਨ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਸ਼ਵ ਸੰਸਕਰਿਤੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਅਜਿਹੇ ਸੰਸਕਰਿਤਕ ਸਮਾਗਮ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਭਾਰਤ ਦੀ ਮਹਾਨ ਵਿਰਾਸਤ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜਾਗਰੂਕ ਕਰਨਾ ਹੈ। ਉਹਨਾਂ...
ਮਾਨਸਾ,20 ਮਈ (ਪੱਤਰ ਪਰੇਰਕ)-ਅੱਜ ਮਾਨਸਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਕਾਂਗਰਸੀ ਆਗੂ ਬੱਗੀ ਜਟਾਣਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਬੱਗੀ ਜਟਾਣਾ 26 ਸਾਲਾ ਨੌਜਵਾਨ ਸੀ ਜਿਸ ਨੂੰ ਕਾਂਗਰਸੀ ਹਲਕਿਆਂ ਵਿਚ ਜੁਝਾਰੂ ਵਰਕਰ ਵਜੋਂ ਜਾਣਿਆ ਜਾਂਦਾ ਸੀ। ਕਤਲ ਦੀ ਇਹ ਵਾਰਦਾਤ ਮਾਨਸਾ ਤੋਂ 5 ਕਿੱਲੋਮੀਟਰ ਦੂਰ ਮਾਨਸਾ-ਕੈਂਚੀਆਂ ਚੌਂਕ ਨੇੜੇ ਸ਼ਾਮ ਛੇ ਵਜੇ ਦੇ ਕਰੀਬ ਵਾਪਰੀ ਜਦੋਂ ਬੱਗੀ ਜਟਾਣਾ ਅਤੇ ਉਸ ਦਾ ਇਕ ਦੋਸਤ ਹਿਮਾਚਲ ਪ੍ਰਦੇਸ਼ ਤੋਂ ਵਾਪਸ ਆਪਣੇ ਜਾ ਰਹੇ...

Pages