News

ਮੋਗਾ,18 ਅਕਤੂਬਰ (ਜਸ਼ਨ)-ਲੋਕਾਂ ਨੇ ਉਤਸ਼ਾਹ ਨਾਲ ਮੋਦੀ ਸਰਕਾਰ ਨੂੰ ਚੁਣਿਆ ਸੀ ਕਿ ਉਨਾਂ ਦੀ ਕਿਸਮਤ ਬਦਲ ਜਾਵੇਗੀ, ਚੰਗੇ ਦਿਨ ਆ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਸਾਰੇ ਵਪਾਰ ਮੰਦੀ ਦੇ ਸੰਕਟ ਵਿਚੋਂ ਗੁਜ਼ਰ ਰਹੇ ਹਨ। ਇਨਾ ਮੰਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿਨਾਂ ਹੁਣ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨਕਾਰ ਸੰਘ ਅਤੇ ਵਿਕਾਸ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ...
ਮੋਗਾ, 18 ਅਕਤੂਬਰ (ਜਸ਼ਨ): : ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸ਼ੁਰੂ ਕੀਤੀ ਗਈ 'ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਸਕੀਮ' ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਆਈ.ਏ.ਐਸ ਨੇ ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਜ਼ਿਲ•ਾ ਮੋਗਾ 'ਚ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰ. ਬੀ. ਐਸ. ਕੇ) ਸਕੀਮ ਅਧੀਨ ਸਰਕਾਰੀ ਸਕੂਲਾਂ ਅਤੇ...
ਮੋਗਾ/ ਨਿਹਾਲ ਸਿੰਘ ਵਾਲਾ,18 ਅਕਤੂਬਰ (ਜਸ਼ਨ)- ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਤਿਉਹਾਰ ਹੈ ਜਦੋਂ ਹਰ ਧਰਮ ਅਤੇ ਫਿਰਕੇ ਦੇ ਲੋਕ ਮਨਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਰੁਸ਼ਨਾਉਂਦੇ ਹਨ ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਘਰਾਂ ਦੀ ਸਫਾਈ ਦੇ ਨਾਲ ਨਾਲ ਮਨਾਂ ਵਿਚ ਬੀਤੇ ਸਮੇਂ ਦੀ ਕੜਵਾਹਟ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਤਿਆਗਦਿਆਂ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਦੀਵਾਲੀ ਦੇ ਸ਼ੁੱਭ ਮੌਕੇ ’ਤੇ ਇੰਜਨੀਅਰ ਜਤਿੰਦਰ ਗਰਗ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼...
ਬਾਘਾਪੁਰਾਣਾ,18 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਭਾਈ ਘਣੱਈਆ ਕਲੱਬ ਅਤੇ ਸਮਾਜ ਸੇਵੀ ਜਗਦੇਵ ਸਿੰਘ ਗਿੱਲ ਸੇਖਾ ਦੇ ਵਿਸ਼ੇਸ਼ ਯਤਨਾਂ ਸਦਕਾ ਸੇਖਾ ਕਲਾਂ ਦੀ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿੱਚ ਗੁਰੂ ਨਾਨਕ ਹੱਡੀਆਂ ਦੇ ਹਸਪਤਾਲ ਸਮਾਲਸਰ ਦੇ ਮਾਹਿਰ ਡਾਕਟਰ ਬਲਜੀਤ ਸਿੰਘ ਹੈਪੀ ਵੱਲੋਂ ਹੱਡੀਆਂ ਤੇ ਜੋੜਾਂ ਦਾ ਫਰੀ ਚੈਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਕਰੀਬ 90 ਮਰੀਜਾਂ ਦਾ ਇਲਾਜ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਭਾਈ ਘਣੱਈਆ ਕਲੱਬ ਸੇਖਾ ਕਲਾਂ ਦੇ...
*ਸਿਹਤ ਵਿਭਾਗ ਦੀ ਟੀਮ ਨੇ ਨਸ਼ਟ ਕੀਤਾ ਲਾਰਵਾ, ਸਾਰੀ ਬਿਲਡਿੰਗ ਅੰਦਰ ਕੀਤੀ ਸਪਰੇਅ ਮੋਗਾ, 17 ਅਕਤੂਬਰ (ਜਸ਼ਨ) -ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਬੱਸ ਸਟੈਂਡ ਮੋਗਾ ਦੇ ਅੰਦਰ ਸਥਿਤ ਰੋਡਵੇਜ਼ ਵਰਕਸ਼ਾਪ ਦੀ ਡੇਂਗੂ ਲਾਰਵਾ ਦੇ ਸਬੰਧ ਵਿੱਚ ਜਾਂਚ ਕੀਤੀ ਗਈ । ਜਾਂਚ ਦੌਰਾਨ ਵਰਕਸ਼ਾਪ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਜਮਾਵੜਾ ਮਿਲਿਆ, ਜਿਸ ਵਿੱਚ ਡੇਂਗੂ ਦਾ ਲਾਰਵਾ ਬਹੁਤ ਵੱਡੀ ਪੱਧਰ ਤੇ ਮਿਲਿਆ । ਇਸ ਤੋਂ ਇਲਾਵਾ ਵਰਕਸ਼ਾਪ ਦੇ ਅੰਦਰ ਪਏ ਲਗਭਗ 2000 ਬੇਕਾਰ ਟਾਇਰਾਂ ਦੇ...
ਸੁਖਾਨੰਦ,17 ਅਕਤੂਬਰ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਵਿਖੇ ਕਾਲਜ ਤੋਂ ਵਿਦਿਆ ਹਾਸਲ ਕਰ ਚੁੱਕੀਆਂ ਵਿਦਿਆਰਥਣਾਂ ਦੀ ਇਕੱਤਰਤਾ (ਐਲੂਮਨੀ ਮੀਟ) ਬੁਲਾਈ ਗਈ, ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹੁੰਚਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਆਉਣ ਵਾਲੇ ਵਿਦਿਆਰਥੀਆਂ ਲਈ ਬ੍ਰੇਕਫਾਸਟ ਦਾ ਪ੍ਰਬੰਧ ਸੀ ਅਤੇ ਪੁਰਾਣੀਆਂ ਵਿਦਿਆਰਥਣਾਂ...
ਮੋਗਾ, 17 ਅਕਤੂਬਰ (ਜਸ਼ਨ)- ਅੱਜ ਇਨਰ ਵੀਲ ਕਲੱਬ ਮੋਗਾ ਰੋਇਲ ਵੱਲੋਂ ਮੋਗਾ ਜੀ ਟੀ ਰੋਡ ’ਤੇ ਸਥਿਤ ਐੱਮ ਡੀ ਏ ਐੱਸ ਪ੍ਰਾਇਮਰੀ ਸਕੂਲ ਵਿਖੇ ਕਰੀਬ 75 ਬੱਚਿਆਂ ਦਾ ਗਰੁੱਪ ਇੰਸ਼ੋਰੈਂਸ ਕੀਤਾ ਗਿਆ। ਕਲੱਬ ਵੱਲੋਂ ਬੱਚਿਆਂ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ ਅਤੇ ਬੱਚਿਆਂ ਨੂੰ ਉਪਹਾਰ ਵੀ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਨੀਲੂ ਜਿੰਦਲ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਸਕੂਲੀ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੇ ਹਾਲਾਤਾਂ ਨੂੰ ਦੇਖਦੇ...
ਬਰਗਾੜੀ 17 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਕਸਬਾ ਪੰਜਗਰਾਂਈ ਤੋਂ ਰੋਜਾਨਾਂ ਅਜੀਤ ਦੇ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਜਦੋਂ ਉਨਾਂ ਦੇ ਪਿਤਾ ਸਰੈਣ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨਾਂ ਦੀ ਮੌਤ ਤੇ ਸਤਨਾਮ ਬੁਰਜ ਹਰੀਕਾ ,ਮਨਪ੍ਰੀਤ ਬਰਗਾੜੀ ,ਗੁਰਪ੍ਰੀਤ ਮਾਨ ਮੌੜ, ਰਾਜਿੰਦਰ ਸਿੰਘ ਨਾਗੀ ਢੁੱਡੀ ,ਜੀਵਨ ਗਰਗ, ਜਗਦੀਪ ਸਿੰਘ ਗਿੱਲ, ਮੁਨਸ਼ੀ ਸਿੰਘ ਗਿੱਲ ,ਬਲਵਿੰਦਰ ਸਿੰਘ ਚਾਨੀ, ਜਸਕਰਨ ਲੰਡੇ ,ਬੇਅੰਤ...
ਬਰਗਾੜੀ, 17 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) -ਗੁਰਦਾਸਪੁਰ ਦੀ ਹੋਈ ਜਿਮਨੀ ਚੋਣ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਵੱਲੋਂ ਬਹੁਤ ਵੱਡੇ ਫਰਕ ਨਾਲ ਜਿੱਤਣਾ ਕੇਂਦਰ ਵੱਲ ਕਾਂਗਰਸ ਪਾਰਟੀ ਦੇ ਵਧਦੇ ਕਦਮਾਂ ਦੀ ਆਹਟ ਹੈ ਅਤੇ ਇਸੇ ਤਰਾਂ ਹੀ ਆਉਦੀਆਂ ਲੋਕ ਸਭਾ ਚੋਣਾ ‘ਚ ਕੇਂਦਰ ਵਿੱਚ ਕਾਂਗਰਸ ਪਾਰਟੀ ਆਪਣੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਬਾਬਾ...
ਮੋਗਾ:17 ਅਕਤੂਬਰ (ਜਸ਼ਨ)- ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਪੂਰੇ ਪੰਜਾਬ ਦੇ ਵਿੱਚ ਏਡਜ. ਐਚ ਆਈ ਵੀ ਜਨ ਜਾਗਰੂਕਤਾ ਮੁਹਿੰਮ ਦੌਰਾਨ ਜ਼ਿਲ੍ਹਾ ਮੋਗਾ ਅੰਦਰ ਵੀ ਅੱਜ ਤੋਂ ਏਡਜ. ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਹਿਤ ਜਨ ਜਾਗਰੂਕਤਾ ਵੈਨ ਪਹੁੰਚੀ। ਇਸ ਜਾਗਰੂਕਤਾ ਵੈਨ ਨੂੰ ਸਿਵਲ ਹਸਪਤਾਲ ਮੋਗਾ ਤੋਂ ਵਿਧਾਇਕ ਡਾ ਹਰਜੋਤ ਕਮਲ ਨੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਏਡਜ ਜਾਗਰੂਕਤਾ ਵੈਨ ਲੋਕਾਂ ਲਈ ਲਾਹੇਵੰਦ ਸਿੱਧ ਹੋਵੇਗੀ । ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ...

Pages