ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿਚ ਰਾਇਲ ਸਕੂਲ ਰਿਹਾ ਜੇਤੂ

ਨਿਹਾਲ ਸਿੰਘ ਵਾਲਾ.13 ਅਗਸਤ (ਜਸ਼ਨ)- ਸਥਾਨਕ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਵਿਖੇ ਇਸ ਸ਼ੈਸ਼ਨ ਦਾ ਜ਼ੋਨਲ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਵਿਖੇ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਰਾਇਲ ਸਕੂਲ ਦੀ ਯੂ-14 ਫੁੱਟਬਾਲ ਟੀਮ 10 ਟੀਮਾਂ ਨੂੰ ਹਰਾ ਕੇ ਜੇਤੂ ਰਹੀ। ਉਪਰੰਤ ਸਕੂਲ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੋਨਿਕਾ ਵਾਲੀਆ ਅਤੇ ਪ੍ਰਿੰ: ਰੀਮਾ ਗਰੋਵਰ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ•ਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਖਿਡਾਰੀਆਂ ਦੀ ਸਖਤ ਮਿਹਨਤ ਅਤੇ ਉਨ•ਾਂ ਦੇ ਕੋਚ ਹਰਜੀਤ ਸਿੰਘ ਦੀ ਸਿਖਲਾਈ ਦਾ ਸਿੱਟਾ ਹੈ।