ਡਾ. ਐਸ.ਪੀ. ਸਿੰਘ ਉਬਰਾਏ ਆਪਣੇ ਕੰਮਾਂ ਨਾਲ ਦੁਨੀਆਂ ਵਿੱਚ ਕਰ ਰਹੇ ਨੇ ਸਿੱਖ ਸਿਧਾਤਾਂ ਦਾ ਪ੍ਚਾਰ -ਲੂੰਬਾ

ਮੋਗਾ, 12 ਨਵੰਬਰ (ਜਸ਼ਨ): ਡਾ. ਐਸ.ਪੀ. ਸਿੰਘ ਉਬਰਾਏ ਦੁਨੀਆਂ ਸਾਹਮਣੇ ਇੱਕ ਮਹਾਨ ਸਿੱਖ ਦੀ ਤਸਵੀਰ ਪੇਸ਼ ਕਰ ਰਹੇ ਹਨ ਤੇ ਉਹ ਆਪਣੇ ਸਮਾਜ ਸੇਵੀ ਅਤੇ ਧਰਮਾਂ ਦੀ ਵਲਗਣ ਤੋਂ ਬਾਹਰ ਨਿੱਕਲ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਨਾਲ ਦੁਨੀਆ ਸਾਹਮਣੇ ਸਿੱਖੀ ਸਿਧਾਤਾਂ ਦਾ ਪ੍ਚਾਰ ਕਰ ਰਹੇ ਹਨ, ਜਿਸ ਨਾਲ ਦੁਸਰੇ ਦੇਸ਼ਾਂ ਦੇ ਲੋਕਾਂ ਸਾਹਮਣੇ ਸਿੱਖਾਂ ਦੀ ਸਿਧਾਤਾਂ ਅਨੁਸਾਰ ਪਹਿਚਾਣ ਉਭਰ ਕੇ ਸਾਹਮਣੇ ਆ ਰਹੀ ਹੈ, ਜਿਸ ਲਈ ਸਮੁੱਚਾ ਭਾਈਚਾਰਾ ਡਾ. ਉਬਰਾਏ ਦਾ ਤਹਿ ਦਿਲੋਂ ਧੰਨਵਾਦੀ ਹੈ।
ਇਹਨਾਂ ਵਿਚਾਰਾਂ ਦਾ ਪ੍ਗਟਾਵਾ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਦਫਤਰ ਵਿਖੇ 160 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾ. ਉਬਰਾਏ ਵੱਲੋਂ ਇਸ ਸਾਲ 250 ਅੱਖਾਂ ਦੇ ਮੁਫਤ ਕੈਂਪ ਲਗਾਉਣ ਦਾ ਟੀਚਾ ਮਿਥਿਆ ਸੀ, ਜਿਸ ਵਿੱਚੋਂ 241ਵਾਂ ਕੈਂਪ ਮਿਤੀ 3 ਦਸਬੰਰ ਦਿਨ ਐਤਵਾਰ ਨੂੰ ਪਿੰਡ ਗੱਜ਼ਣਵਾਲਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਅਪਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਅਪਰੇਸ਼ਨ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਕੀਤੇ ਜਾਣਗੇ । ਉਹਨਾਂ ਹਾਜਰ ਲੋਕਾਂ ਅਤੇ ਕਲੱਬਾਂ ਨੂੰ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਇਸ ਕੈਂਪ ਬਾਰੇ ਦੱਸਣ ਦੀ ਅਪੀਲ ਵੀ ਕੀਤੀ । ਉਹਨਾਂ 16 ਨਵੰਬਰ ਨੂੰ ਵਿੰਡਸਰ ਪੈਲੇਸ ਮੋਗਾ ਵਿਖੇ ਲੱਗ ਰਹੇ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਬਾਰੇ ਵੀ ਹਾਜਰੀਨਾਂ ਨੂੰ ਜਾਣਕਾਰੀ ਦਿੱਤੀ । ਇਸ ਮੌਕੇ ਪੈਨਸ਼ਨਾਂ ਤੋਂ ਇਲਾਵਾ ਤਿੰਨ ਲੋੜਵੰਦ ਵਿਅਕਤੀਆਂ ਨੂੰ ਵੀ ਮਹੀਨਾਂਵਾਰ ਸਹਾਇਤਾ ਦੇ ਚੈਕ ਦਿੱਤੇ ਗਏ, ਜੋ ਅਪਾਹਜ਼ ਹੋਣ ਕਾਰਨ ਆਪਣੀ ਲੋੜ ਜੋਗਾ ਵੀ ਨਹੀਂ ਕਮਾ ਸਕਦੇ । ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ, ਉਂਕਾਰ ਸਿੰਘ ਰਾਊਕੇ, ਹਰਸ਼ਦੀਪ ਸਿੰਘ, ਹਰਦੀਪ ਕੁਮਾਰ, ਮੈਡਮ ਸੁਖਵਿੰਦਰ ਕੌਰ ਅਤੇ ਜਸਪ੍ੀਤ ਕੌਰ ਆਦਿ ਹਾਜਰ ਸਨ ।


